ਚੰਡੀਗੜ੍ਹ ਦੀ ਇਕ ਵਿਸ਼ੇਸ਼ NIA ਅਦਾਲਤ ਨੇ ਜਰਮਨੀ ਦੇ ਜਸਵਿੰਦਰ ਸਿੰਘ ਮੁਲਤਾਨੀ ਨੂੰ ਅਪ੍ਰੈਲ 2022 ਦੇ ਬੁੜੈਲ ਜੇਲ੍ਹ ਟਿਫਿਨ ਬੰਬ ਮਾਮਲੇ ਵਿਚ ਭਗੌੜਾ ਐਲਾਨਿਆ ਹੈ ਜਿਸ ‘ਤੇ 10 ਲੱਖ ਦਾ ਇਨਾਮ ਹੈ। ਅਦਾਲਤ ਨੇ 5 ਜਨਵਰੀ ਨੂੰ ਉਸ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।
ਮੁਲਤਾਨੀ ਦੀ ਪਛਾਣ ਬੁੜੈਲ, ਚੰਡੀਗੜ੍ਹ ਦੀ ਦੀਵਾਰ ਦੇ ਬਾਹਰ ਅੱਤਵਾਦ ਫੈਲਾਉਣ ਤੇ ਹਿੰਸਾ ਕਰਨ ਦੇ ਇਰਾਦੇ ਨਾਲ ਆਈਈਡੀ ਬੰਬ ਲਗਾਉਣ ਦੇ ਮਾਸਟਰਮਾਈਂਡ ਵਜੋਂ ਹੋਈ ਹੈ। ਪਿਛਲੇ ਸਾਲ 22 ਅਪ੍ਰੈਲ ਨੂੰ ਜੇਲ੍ਹ ਦੇ ਬਾਹਰ ਲੱਗੇ ਇਕ ਕਾਲੇ ਬੈਗ ਵਿਚ ਡੇਟੋਨੇਟਰ ਨਾਲ ਟਿਫਿਨ ਬੰਬ ਮਿਲਿਆ ਸੀ।
ਮੂਲ ਤੌਰ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਚੰਡੀਗੜ੍ਹ ਪੁਲਿਸ ਵੱਲੋਂ ਵਿਸਫੋਟਕ ਪਦਾਰਥ ਅਧਿਨਿਯਮ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿਚ ਮਾਮਲੇ ਦੀ ਜਾਂਚ NIA ਨੇ ਆਪਣੇ ਹੱਥ ਵਿਚ ਲੈ ਲਈ ਸੀ ਜਿਸ ਨੇ ਇਸ ਮਾਮਲੇ ਵਿਚ ਗੈਰ-ਕਾਨੂੰਨੀ ਰੋਕੂ ਅਧਿਨਿਯਮ ਦੀਆਂ ਧਾਰਾਵਾਂ ਵੀ ਜੋੜ ਦਿੱਤੀਆਂ।
ਇਹ ਵੀ ਪੜ੍ਹੋ : WFI ਵਿਵਾਦ : FIR ਜਨਤਕ ਹੋਣ ‘ਤੇ ਬ੍ਰਿਜਭੂਸ਼ਣ ਨੇ 5 ਜੂਨ ਨੂੰ ਅਯੁੱਧਿਆ ‘ਚ ਹੋਣ ਵਾਲੀ ਰੈਲੀ ਕੀਤੀ ਰੱਦ
NIA ਦੀ ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਮੁਲਤਾਨੀ ਨੇ ਜਰਮਨੀ ਤੋਂ ਅਪਰਾਧ ਦਾ ਮਾਸਟਰਮਾਈਂਡ ਕੀਤਾ ਸੀ। ਉਹ ਭਾਰਤ, ਪਾਕਿਸਤਾਨ ਤੇ ਹੋਰਨਾਂ ਦੇਸ਼ਾਂ ਵਿਚ ਸਥਿਤ ਖਾਲਿਸਤਾਨ ਸਮਰਥਕ ਗੁਰਗਿਆਂ ਦੇ ਨਾਲ ਸੰਪਰਕ ਵਿਚ ਸੀ ਤੇ ਹਿੰਸਾ ਅਤੇ ਅੱਤਵਾਦ ਨੂੰ ਬੜ੍ਹਾਵਾ ਦੇਣ ਲਈ ਉਸ ਦਾ ਇਸਤੇਮਾਲ ਕਰ ਰਿਹਾ ਸੀ।
ਜਾਂਚ ਮੁਤਾਬਕ ਉੁਹ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਨੌਜਵਾਨਾਂ ਦੀ ਪਛਾਣ ਭਰਤੀ, ਉਨ੍ਹਾਂ ਨੂੰ ਪ੍ਰੇਰਿਤ ਤੇ ਕੱਟੜਪੰਥ ਬਣਾ ਰਿਹਾ ਸੀ। ਉਹ ਪਾਕਿਸਤਾਨ ਤੋਂ ਭਾਰਤ ਵਿਚ ਹਥਿਆਰਾਂ ਤੇ ਗੋਲਾ ਬਾਰੂਦ ਦੇ ਨਾਲ-ਨਾਲ ਵਿਸਫੋਟਕ ਮੰਗਾਉਣ ਲਈ ਪੈਸਾ ਭੇਜ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: