ਦੱਖਣ ਕੈਰੋਲਾਇਨਾ ਦੀ ਸਾਬਕਾ ਗਵਰਨਰ ਨਿਕੀ ਹੇਲੀ ਨੇ ਕਿਹਾ ਕਿ ਉੁਹ 2024 ਵਿਚ ਰਿਪਬਲਕਿਨ ਰਾਸ਼ਟਰਪਤੀ ਅਹੁਦੇ ਲਈ ਨਾਮਜ਼ਦਗੀ ਦੀ ਮੰਗ ਕਰੇਗੀ। ਟਰੰਪ ਪ੍ਰਸ਼ਾਸਨ ਦੇ ਕਾਰਜਕਾਲ ਵਿਚ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਦੂਤ ਰਹੀ ਨਿਕੀ ਹੇਲੀ ਨੇ 2024 ਦੇ ਰਾਸ਼ਟਰਪਤੀ ਲਈ ਰਿਪਬਲਿਕ ਪਾਰਟੀ ਵੱਲੋਂ ਉਮੀਦਵਾਰੀ ਹਾਸਲ ਕਰਨ ਲਈ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। 51 ਸਾਲਾ ਹੇਲੀ ਦੋ ਵਾਰ ਦੱਖਣ ਕੈਰੋਲਾਇਨਾ ਦੀ ਗਵਰਨਰ ਰਹਿ ਚੁੱਕੀ ਹੈ।
ਇਸ ਤੋਂ ਪਹਿਲਾਂ ਟਰੰਪ ਆਪਣੀ ਪਾਰਟੀ ਵੱਲੋਂ 2024 ਵਿਚ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਲਈ ਦਾਅਵੇਦਾਰੀ ਕਰਨ ਵਾਲੇ ਇਕੋ ਇਕ ਰਿਪਬਲਿਕਨ ਸਨ। ਟਰੰਪ ਨੇ ਪਿਛਲੇ ਹੀ ਸਾਲ ਵ੍ਹਾਈਟ ਹਾਊਸ ਲਈ ਆਪਣੀ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਹੁਣ ਉਨ੍ਹਾਂ ਨੂੰ ਭਾਰਤੀ ਮੂਲ ਦੀ ਮਹਿਲਾ ਨਾਲ ਸਿੱਧੀ ਟੱਕਰ ਮਿਲੇਗੀ। ਹੇਲੀ ਨੇ ਆਪਣੀਆਂ ਅਗਲੀ ਯੋਜਨਾਵਾਂ ਸਬੰਧੀ ਇਕ ਵੀਡੀਓ ਜਾਰੀ ਕੀਤਾ ਹੈ। ਇਸ ਵਿਵਚ ਹੇਲੀ ਨੇ ਕਿਹਾ ਕਿ ਮੈਂ ਨਿੱਕੀ ਹੇਲੀ ਹਾਂ ਤੇ ਮੈਂ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਹਾਂ।
ਹੇਲੀ ਨੇ ਆਪਣੀ ਮੁਹਿੰਮ ਦਾ ਐਲਾਨ ਕਰਦੇ ਹੋਏ ਇੱਕ ਵੀਡੀਓ ਵਿੱਚ ਕਿਹਾ, “ਨਵੀਂ ਪੀੜ੍ਹੀ ਦੀ ਲੀਡਰਸ਼ਿਪ ਲਈ ਵਿੱਤੀ ਜ਼ਿੰਮੇਵਾਰੀ ਨੂੰ ਮੁੜ ਖੋਜਣ, ਸਾਡੀ ਸਰਹੱਦ ਨੂੰ ਸੁਰੱਖਿਅਤ ਕਰਨ ਅਤੇ ਸਾਡੇ ਦੇਸ਼, ਸਾਡੇ ਮਾਣ ਅਤੇ ਸਾਡੇ ਉਦੇਸ਼ ਨੂੰ ਮਜ਼ਬੂਤ ਕਰਨ ਦਾ ਸਮਾਂ ਆ ਗਿਆ ਹੈ।” ਹੇਲੀ ਨੇ ਕਿਹਾ, “ਚੀਨ ਅਤੇ ਰੂਸ ਅੱਗੇ ਵਧ ਰਹੇ ਹਨ। ਉਹ ਸੋਚਦੇ ਹਨ ਕਿ ਸਾਡੇ ਨਾਲ ਧੱਕੇਸ਼ਾਹੀ ਕੀਤੀ ਜਾ ਸਕਦੀ ਹੈ, ਲੱਤ ਮਾਰੀ ਜਾ ਸਕਦੀ ਹੈ।” ਹੇਲੀ ਨੇ ਕਿਹਾ, “ਤੁਹਾਨੂੰ ਮੇਰੇ ਬਾਰੇ ਇਹ ਪਤਾ ਹੋਣਾ ਚਾਹੀਦਾ ਹੈ: ਮੈਂ ਧੱਕੇਸ਼ਾਹੀਆਂ ਤੋਂ ਨਹੀਂ ਡਰਦੀ। ਮੈਂ ਨਿੱਕੀ ਹੈਲੀ ਹਾਂ, ਅਤੇ ਮੈਂ ਰਾਸ਼ਟਰਪਤੀ ਲਈ ਚੋਣ ਲੜ ਰਹੀ ਹਾਂ।”
ਵੀਡੀਓ ਲਈ ਕਲਿੱਕ ਕਰੋ -: