ਪੰਜਾਬ ਵਿਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਅਜੇ ਇਸ ਤੋਂ ਰਾਹਤ ਮਿਲਣ ਦੇ ਆਸਾਰ ਨਹੀਂ ਦਿਖ ਰਹੇ। ਮੌਸਮ ਵਿਭਾਗ ਨੇ ਪੰਜਾਬ ਦੇ ਮਾਝਾ ਤੇ ਦੁਆਬਾ ਵਿਚ ਯੈਲੋ ਅਲਰਟ ਤੇ ਮਾਲਵਾ ਵਿਚ ਓਰੈਂਜ ਅਲਰਟ ਜਾਰੀ ਕੀਤਾ ਹੈ ਪਰ 11 ਜਨਵਰੀ ਤੋਂ ਪੱਛਮੀ ਗੜਬੜੀ ਤੋਂ ਇਕ ਵਾਰ ਫਿਰ ਠੰਡ ਵਧਣ ਵਾਲੀ ਹੈ।
ਅਗਲੇ ਤਿੰਨ ਦਿਨਾਂ ਤੱਕ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਸਵੇਰੇ ਧੁੰਦ ਰਹਿਣ ਵਾਲੀ ਹੈ ਪਰ ਦਿਨ ਦੇ ਚੜ੍ਹਨ ਨਾਲ ਧੁੱਪ ਵੀ ਨਿਕਲੇਗੀ ਜਿਸ ਨਾਲ ਦਿਨ ਦੇ ਤਾਪਮਾਨ ਵਿਚ ਥੋੜ੍ਹਾ ਵਾਧਾ ਦੇਖਣ ਨੂੰ ਮਿਲੇਗਾ। ਅਗਲੇ ਤਿੰਨ ਦਿਨਾਂ ਤੱਕ 16 ਡਿਗਰੀ ਦੇ ਲਗਭਗ ਪਹੁੰਚੇਗਾ। ਘੱਟੋ ਘੱਟ ਤਾਪਮਾਨ 10 ਤੱਕ ਪਹੁੰਚ ਸਕਦਾ ਹੈ ਜੋ ਹੁਣ 6 ਡਿਗਰੀ ਦੇ ਆਸ-ਪਾਸ ਚੱਲ ਰਿਹਾ ਹੈ। ਮੌਸਮ ਵਿਭਾਗ ਮੁਤਾਬਕ ਪਹਾੜਾਂ ਵਿਚ ਬਰਫਬਾਰੀ ਤੇ ਮੈਦਾਨ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।
ਪੱਛਮੀ ਗੜਬੜੀ ‘ਤੇ ਇਕ ਗੈਰ-ਮਾਨਸੂਨਲ ਵਰਖਾ ਦਾ ਪੈਟਰਨ ਹੈ ਜੋ ਪੱਛਮੀ ਦੇਸ਼ਾਂ ਦੁਆਰਾ ਚਲਾਇਆ ਜਾਂਦਾ ਹੈ। ਇਸ ਤੂਫਾਨ ਦੇ 11 ਜਨਵਰੀ ਤੱਕ ਹਿਮਾਚਲ ਪਹੁੰਚਣ ਦੀ ਸੰਭਾਵਨਾ ਹੈ। ਜਿਸ ਕਾਰਨ 11 ਜਨਵਰੀ ਤੋਂ ਤਾਜ਼ਾ ਬਰਫਬਾਰੀ ਹੋ ਸਕਦੀ ਹੈ। ਜਿਸ ਤੋਂ ਬਾਅਦ ਪੰਜਾਬ ਦੇ ਇਲਾਕਿਆਂ ‘ਚ ਠੰਡ ਵਧੇਗੀ। ਜਿਸ ਕਾਰਨ ਦਿਨ ਦੇ ਤਾਪਮਾਨ ਵਿੱਚ ਹੋਰ ਗਿਰਾਵਟ ਦੇਖਣ ਨੂੰ ਮਿਲੇਗੀ।
ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਸੰਘਣੀ ਧੁੰਦ ਦੇਖਣ ਨੂੰ ਮਿਲੀ। ਮਾਝਾ ਤੇ ਦੁਆਬਾ ਵਿਚ ਵਿਜੀਬਿਲਟੀ 50 ਮੀਟਰ ਰਹੀ ਜਦੋਂ ਕਿ ਮਾਲਵੇ ਵਿਚ ਵਿਜ਼ੀਬਿਲਟੀ 25 ਮੀਟਰ ਤੋਂ ਘੱਟ ਸੀ। ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 6.6 ਡਿਗਰੀ ਤੇ ਵਧ ਤੋਂ ਵਧ ਪਾਰਾ 13 ਡਿਗਰੀ ਦੇ ਕਰੀਬ ਰਹਿਣ ਦਾ ਅਨੁਮਾਨ ਹੈ ਜੋ ਸਾਧਾਰਨ ਤੋਂ 3 ਡਿਗਰੀ ਘੱਟ ਹੈ। ਜਲੰਧਰ ‘ਚ ਘੱਟੋ-ਘੱਟ ਤਾਪਮਾਨ 6.3 ਡਿਗਰੀ ਰਿਹਾ, ਵਧ ਤੋਂ ਵਧ ਪਾਰਾ 16 ਡਿਗਰੀ ਤੱਕ ਪਹੁੰਚ ਸਕਦਾ ਹੈ। ਲੁਧਿਆਣਾ ਵਿਚ ਘੱਟੋ-ਘੱਟ ਪਾਰਾ ਤਾਪਮਾਨ 5.3 ਡਿਗਰੀ ਦਰਜ ਕੀਤਾ ਗਿਆ ਤੇ ਵੱਧ ਤੋਂ ਵਧ ਪਾਰਾ 16 ਡਿਗਰੀ ਤੱਕ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: