ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੀ ਗੁਣਵੱਤਾ ਨੂੰ ਲੈ ਕੇ ਇੱਕ ਐਪ ਲਾਂਚ ਕੀਤਾ ਗਿਆ ਹੈ। ਜਿਸ ਰਾਹੀਂ ਹੁਣ ਰੰਗ ਜਾਂ ਸੁਆਦ ਨਹੀਂ ਸਗੋਂ ਮੋਬਾਈਲ ਐਪ ਦੱਸੇਗੀ ਕਿ ਸ਼ਰਾਬ ਅਸਲੀ ਹੈ ਜਾਂ ਨਕਲੀ। ਸ਼ਰਾਬ ਦੀ ਬੋਤਲ ‘ਤੇ ਲੱਗੇ QR ਕੋਡ ਅਤੇ ਹੋਲੋਗ੍ਰਾਮ ਨੂੰ ਸਕੈਨ ਕਰਨ ਮਗਰੋਂ ਸ਼ਰਾਬ ਦੀ ਗੁਣਵੱਤਾ ਤੋਂ ਲੈ ਕੇ ਵਿਕਰੀ ਦੇ ਰੇਟ ਤੱਕ ਦਾ ਪਤਾ ਲੱਗੇਗਾ। ਦੱਸ ਦੇਈਏ ਕਿ ਚਾਲੂ ਮਾਲੀ ਸਾਲ ਦੀ ਆਬਕਾਰੀ ਨੀਤੀ ਤਹਿਤ ਟ੍ਰੈਕ ਐਂਡ ਟਰੇਸ ਸਿਸਟਮ ਵਿੱਚ ਸ਼ਰਾਬ ਦੀਆਂ ਪੇਟੀਆਂ ’ਤੇ ਬਾਰ ਕੋਡ ਚਿਪਕਾਏ ਗਏ ਹਨ।
ਜਾਣਕਾਰੀ ਅਨੁਸਾਰ ਸ਼ਰਾਬ ਦੀਆਂ ਬੋਤਲਾਂ ‘ਤੇ ਵੀ QR ਕੋਡ ਚਿਪਕਾਏ ਗਏ ਹਨ। ਬਾਰ-ਕੋਡ ਅਤੇ QR ਕੋਡ ਨੂੰ ਸਕੈਨ ਕਰਕੇ, ਸ਼ਰਾਬ ਨਿਰਮਾਤਾ ਦੀ ਜਾਣਕਾਰੀ, ਬੋਤਲ ਦੀ ਮਿਤੀ ਅਤੇ ਕੀਮਤ ਜਾਣੇ ਜਾ ਸਕਦੇ ਹਨ। ਇਸ ਨਾਲ ਕੋਈ ਵੀ ਵਿਅਕਤੀ ਆਸਾਨੀ ਨਾਲ ਨਕਲੀ ਸ਼ਰਾਬ ਦੀ ਪਛਾਣ ਕਰ ਸਕਦਾ ਹੈ।
ਇਹ ਵੀ ਪੜ੍ਹੋ : ਹੈਰੋਇਨ, ਚਿੱਟਾ ਤੋਂ ਬਾਅਦ ਹੁਣ ਇੱਕ ਹੋਰ ਖ਼ਤਰਨਾਕ ਨਸ਼ੇ ਦੀ ਹੋਈ ਪੰਜਾਬ ‘ਚ ਐਂਟਰੀ
ਖਾਸ ਗੱਲ ਇਹ ਹੈ ਕਿ ਇਹ ਐਪ ਸਿਰਫ ਅਸਲੀ ਸ਼ਰਾਬ ਨੂੰ ਹੀ ਸਵੀਕਾਰ ਕਰੇਗੀ। ਜਾਅਲੀ QR ਕੋਡ ਪਾ ਕੇ ਸਕੈਨ ਕਰਨ ਤੋਂ ਬਾਅਦ ਨਕਲੀ ਸ਼ਰਾਬ ਦੀ ਬੋਤਲ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਅੱਪ ‘ਤੇ ਜੇਕਰ ਕਿਤੇ ਨਕਲੀ ਸ਼ਰਾਬ ਮਿਲਦੀ ਹੈ ਤਾਂ ਉਸ ਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਬਠਿੰਡਾ ਦੇ ETO ਕੁਲਵਿੰਦਰ ਵਰਮਾ ਨੇ ਦੱਸਿਆ ਕਿ QR ਕੋਡ ਸਕੈਨ ਕਰਨ ਤੋਂ ਬਾਅਦ ਹੀ ਸ਼ਰਾਬ ਦੇ ਬੋਤਲ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ। ਇਸ ਤੋਂ ਇਲਾਵਾ ਵਿਭਾਗ ਵੱਲੋਂ ਲੋਕਾਂ ਨੂੰ ਨਕਲੀ ਸ਼ਰਾਬ ਦਾ ਸੇਵਨ ਨਾ ਕਰਨ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਆਬਕਾਰੀ ਵਿਭਾਗ ਦੀ ਇਸ ਐਪ ਦੇ ਲਾਂਚ ਹੋਣ ਨਾਲ ਸੂਬੇ ‘ਚ ਵਿਕ ਰਹੀ ਗੈਰ-ਰਾਜੀ ਸ਼ਰਾਬ ਦੀ ਤਸਕਰੀ ‘ਤੇ ਵੀ ਲਗਾਮ ਲੱਗੇਗੀ।