ਪੰਜਾਬ ਵਿਚ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਲੁਧਿਆਣਾ ਜ਼ਿਲ੍ਹੇ ਦੇ ਕਸਬਾ ਜਗਰਾਓਂ ‘ਚ ਇੰਗਲੈਂਡ ਤੋਂ ਆਈ ਇੱਕ ਔਰਤ ਅਤੇ ਉਸ ਦੀ ਭੈਣ ਨਾਲ ਬੁਲਟ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਦਮਾਸ਼ ਉਨ੍ਹਾਂ ਕੋਲੋਂ ਮੋਬਾਈਲਾਂ ਸਮੇਤ ਹਜ਼ਾਰ ਦੀ ਨਕਦੀ ਲੈ ਕੇ ਫਰਾਰ ਹੋ ਗਏ। ਇਨ੍ਹਾਂ ਹੀ ਨਹੀਂ ਬਦਮਾਸ਼ਾਂ ਵੱਲੋਂ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ, ਜਿਸ ਕਰਕੇ ਦੋਵੇਂ ਜ਼ਖਮੀ ਹੋ ਗਏ ਹਨ। ਜ਼ਖ਼ਮੀ ਔਰਤ ਦੀ ਪਛਾਣ ਰਾਜਵੀਰ ਕੌਰ ਵਾਸੀ ਪਿੰਡ ਹੰਸ ਕਲਾਂ ਅਤੇ ਉਸ ਦੀ NRI ਭੈਣ ਮਨਪ੍ਰੀਤ ਕੌਰ ਵਾਸੀ ਇੰਗਲੈਂਡ ਵਜੋਂ ਹੋਈ ਹੈ।
ਰਾਜਵੀਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੀ ਭੈਣ ਮਨਪ੍ਰੀਤ ਕੌਰ ਨਾਲ ਪਿੰਡ ਆਲੀਵਾਲ ਤੋਂ ਸਕੂਟੀ ਐਕਟਿਵਾ ’ਤੇ ਪਿੰਡ ਹੰਸ ਕਲਾਂ ਨੂੰ ਜਾ ਰਹੀ ਸੀ। ਉਸ ਦੀ ਭੈਣ ਮਨਪ੍ਰੀਤ ਕੌਰ ਐਕਟਿਵਾ ਚਲਾ ਰਹੀ ਸੀ ਅਤੇ ਸਵੱਦੀ ਕਲਾਂ, ਗੁੜੇ, ਚੌਕੀਮਾਨ, ਕੁਲਾਰ ਤੋਂ ਹੁੰਦੀ ਹੋਈ ਪਿੰਡ ਹਾਂਸ ਕਲਾਂ ਨੂੰ ਪਹੁੰਚਣ ਵਾਲੀ ਸੀ ਕਿ ਰਸਤੇ ਵਿੱਚ ਦੋ ਨੌਜਵਾਨ ਬੁਲਟ ਸਾਈਕਲ ’ਤੇ ਸਵਾਰ ਹੋ ਕੇ ਪੁਲ ਨਹਿਰ ਕੁਲਾਰ ਤੋਂ ਲੰਘਣ ਲੱਗੇ।
ਸ਼ਿਕਾਇਤ ‘ਚ ਉਨ੍ਹਾਂ ਨੇ ਦੱਸਿਆ ਕਿ ਬਾਈਕ ਸਵਾਰ ਨੌਜਵਾਨ ਦੀ ਪੱਗ ਬੰਨ੍ਹੀ ਹੋਈ ਸੀ ਜਦਕਿ ਉਸ ਦੇ ਪਿੱਛੇ ਬੈਠਾ ਨੌਜਵਾਨ ਮੋਨਾ ਸੀ। ਬਾਈਕ ਦੇ ਪਿੱਛੇ ਬੈਠੇ ਨੌਜਵਾਨ ਨੇ ਉਸਦੀ ਭੈਣ ਦੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ। ਜਿਸ ਕਰਕੇ ਉਸ ਦੀ ਭੈਣ ਘਬਰਾ ਗਈ। ਜਿਵੇ ਹੀ ਉਸ ਨੇ ਸਕੂਟੀ ਭਜਾਉਣਦੀ ਕੋਸ਼ਿਸ਼ ਕੀਤੀ ਤਾਂ ਉਹ ਜ਼ਮੀਨ ‘ਤੇ ਡਿੱਗ ਪਈ। ਇਸ ਦੌਰਾਨ ਉਕਤ ਬਦਮਾਸ਼ਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਪਰਸ ਖੋਹ ਲਿਆ।
ਇਹ ਵੀ ਪੜ੍ਹੋ : ਨਹੀਂ ਬਾਜ਼ ਆ ਰਿਹਾ ਪਾਕਿਸਤਾਨ, ਹੁਣ ਹੈਰੋਇਨ ਨਾਲ ਭਰਿਆ ਬੈਗ ਬਾਰਡਰ ‘ਤੇ ਸੁੱਟਿਆ, BSF ਨੇ ਕੀਤਾ ਕਾਬੂ
ਰਾਜਵੀਰ ਕੌਰ ਅਨੁਸਾਰ ਉਸ ਦੇ ਪਰਸ ਵਿੱਚ ਇੱਕ ਆਈ-ਫੋਨ, ਇੱਕ ਸੈਮਸੰਗ ਮੋਬਾਈਲ, 25 ਤੋਂ 30 ਹਜ਼ਾਰ ਦੀ ਨਕਦੀ ਅਤੇ ਜ਼ਰੂਰੀ ਦਸਤਾਵੇਜ਼ ਸਨ, ਜਿਸ ਨੂੰ ਮੁਲਜ਼ਮ ਲੈ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਸ ਨੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਦਰ ਜਗਰਾਓਂ ਪੁਲਿਸ ਅਨੁਸਾਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: