ਓਡੀਸ਼ਾ ਦੇ ਜਗਤਸਿੰਘਪੁਰ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਗਰਭਵਤੀ ਔਰਤ ਨੇ ਬਿਨਾਂ ਹੱਥਾਂ-ਪੈਰਾਂ ਵਾਲੇ ਬੱਚੇ ਨੂੰ ਜਨਮ ਦਿੱਤਾ, ਇਸ ਲਈ ਨਰਸਿੰਗ ਹੋਮ ਨੂੰ ਜੁਰਮਾਨਾ ਲਾਇਆ ਗਿਆ ਹੈ। ਇਹ ਫਾਈਨ ਕੰਜ਼ਿਊਮਰ ਕੋਰਟ ਵੱਲੋਂ ਲਾਇਆ ਗਿਆ ਹੈ।
ਦਰਅਸਲ ਨਰਸਿੰਗ ਹੋਮ ਨੇ ਔਰਤ ਦੀਸੋਨੋਗ੍ਰਾਫੀ ਦੀ ਰਿਪੋਰਟ ਸਹੀ ਨਹੀਂ ਦਿੱਤੀ। ਔਰਤ ਨੇ ਪ੍ਰੈਗਨੈਂਸੀ ਦੌਰਾਨ ਤਿੰਨ ਵਾਰ ਟੈਸਟ ਕਰਵਾਏ, ਪਰ ਤਿੰਨੋਂ ਵਾਰ ਨਰਸਿੰਗ ਹੋਮ ਨੇ ਬੱਚੇ ਦੀ ਸਹੀ ਤਸਵੀਰ ਨਹੀਂ ਦਿੱਤੀ। ਹੁਣ ਕੰਜ਼ਿਊਮਰ ਕੋਰਟ ਨੇ ਫਾਈਨ ਦੀ ਰਕਮ ਪੀੜਤ ਔਰਤ ਨੂੰ ਦੇਣ ਦੇ ਹੁਕਮ ਦਿੱਤੇ ਹਨ।
ਜਗਤਸਿੰਘਪੁਰ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਫੋਰਮ ਨੇ ਨਰਸਿੰਗ ਹੋਮ ਨੂੰ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਦੇਣ ਲਈ ਕਿਹਾ ਹੈ। ਇੰਨਾ ਹੀ ਨਹੀਂ ਨਰਸਿੰਗ ਹੋਮ ਦੇ ਮਾਲਕਾਂ ਨੂੰ ਔਰਤ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ 50,000 ਰੁਪਏ ਅਤੇ ਮੁਕੱਦਮੇ ਦੇ ਖਰਚੇ ਲਈ 4,000 ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਹਨ।
ਖਪਤਕਾਰ ਅਦਾਲਤ ਨੇ ਆਪਣੇ ਹੁਕਮ ‘ਚ ਕਿਹਾ ਹੈ ਕਿ ਜੇ ਔਰਤ ਨੂੰ ਬੱਚੇ ਦੀ ਅਪੰਗਤਾ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਤਾਂ ਉਹ ਗਰਭਪਾਤ ਵੀ ਕਰਵਾ ਸਕਦੀ ਸੀ। ਔਰਤ ਨੇ ਨਰਸਿੰਗ ਹੋਮ ਦੀ ਰਿਪੋਰਟ ‘ਤੇ ਵਿਸ਼ਵਾਸ ਕੀਤਾ। ਫਿਰ ਉਸ ਨੇ ਸਰੀਰਕ ਤੌਰ ‘ਤੇ ਅਪਾਹਜ ਬੱਚੇ ਨੂੰ ਜਨਮ ਦਿੱਤਾ। ਨਰਸਿੰਗ ਹੋਮ ਨੇ ਔਰਤ ਨੂੰ ਤਿੰਨ ਵਾਰ ਗਲਤ ਰਿਪੋਰਟ ਦਿੱਤੀ।
ਇਹ ਵੀ ਪੜ੍ਹੋ : ਸ਼ਰਮਨਾਕ ਹਾਰ ਮਗਰੋਂ ਭੁੱਬਾਂ ਮਾਰ ਰੋਇਆ ਪਾਕਿਸਤਾਨੀ ਖਿਡਾਰੀ, ਵੇਖੋ ਵੀਡੀਓ
ਕੰਜ਼ਿਊਮਰ ਕੋਰਟ ਨੇ ਗਰਭਵਤੀ ਔਰਤ ਦੀ ਗਲਤ ਰਿਪੋਰਟ ਦੇਣ ਦੇ ਮਾਮਲੇ ਨੂੰ ਵੱਡੀ ਲਾਪਰਵਾਹੀ ਮੰਨਿਆ ਹੈ। ਕੋਰਟ ਨੇ ਨਰਸਿੰਗ ਹੋਮ ਨੂੰ 45 ਦਿਨਾਂ ਦੇ ਅੰਦਰ ਜੁਰਮਾਨਾ ਅਦਾ ਕਰਨ ਦੇ ਹੁਕਮ ਦਿੱਤੇ ਹਨ। ਜੇ ਜੁਰਮਾਨਾ ਅਦਾ ਨਹੀਂ ਕੀਤਾ ਜਾਂਦਾ ਹੈ, ਤਾਂ ਨਰਸਿੰਗ ਹੋਮ ਨੂੰ ਹਰ ਸਾਲ 8 ਫੀਸਦੀ ਵਿਆਜ ਦਰ ‘ਤੇ ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਅਦਾ ਕਰਨੇ ਪੈਣਗੇ।
ਦਰਅਸਲ ਜਗਤਸਿੰਘਪੁਰ ਜ਼ਿਲੇ ਦੇ ਤਿਰਟੋਲ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਜੈਪੁਰ ਦੀ ਰਹਿਣ ਵਾਲੀ ਇਕ ਔਰਤ ਨੇ ਪਟਕੁਰਾ ਕਮਿਊਨਿਟੀ ਹੈਲਥ ਸੈਂਟਰ ‘ਚ ਗਾਇਨੀਕੋਲੋਜਿਸਟ ਦੀ ਸਲਾਹ ਤੋਂ ਬਾਅਦ ਅਲਟਰਾਸਾਊਂਡ ਟੈਸਟ ਕਰਵਾਇਆ ਸੀ। ਰਹਿਮਾ ਇਲਾਕੇ ਦੇ ਨਰਸਿੰਗ ਹੋਮ ਨੇ ਔਰਤ ਨੂੰ ਤਿੰਨ ਨਾਰਮਲ ਰਿਪੋਰਟਾਂ ਦਿੱਤੀਆਂ। ਇਸ ਤੋਂ ਬਾਅਦ ਔਰਤ ਨੇ ਸਰੀਰਕ ਤੌਰ ‘ਤੇ ਅਪਾਹਜ ਬੱਚੇ ਨੂੰ ਜਨਮ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: