ਨਵਾਂਸ਼ਹਿਰ ਦੇ ਪਿੰਡ ਕੁਲਾਮ ‘ਚ 4 ਭੈਣਾਂ ਦੇ ਇਕਲੌਤੇ ਭਰਾ ਦੀ ਡੁੱਬਣ ਕਾਰਨ ਮੌਤ ਹੋ ਗਈ। ਇਥੇ 2 ਬੱਚੇ ਛੱਪੜ ‘ਤੇ ਨਹਾਉਣ ਗਏ ਸਨ ਕਿ ਪੈਰ ਤਿਲਕ ਕੇ ਡੂੰਘੇ ਪਾਣੀ ‘ਚ ਡਿੱਗ ਗਏ। ਇਕ ਬੱਚਾ ਤਾਂ ਬਾਹਰ ਆਇਆ ਪਰ ਦੂਜਾ ਫਸਣ ਕਾਰਨ ਬਾਹਰ ਨਹੀਂ ਆ ਸਕਿਆ। ਗੋਤਾਖੋਰਾਂ ਨੇ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਲਾਸ਼ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐਸਪੀ ਬਾਲ ਅਤੇ ਮਹਿਲਾ ਅਤੇ ਸਿਟੀ ਪੁਲਿਸ ਮੌਕੇ ’ਤੇ ਪਹੁੰਚ ਗਈ।
ਜੋਗਿੰਦਰ ਪਾਲ ਪਿੰਡ ਕੁਲਾਮ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਪਿੰਡ ਵਿੱਚ ਛੱਪੜ ਹੈ, ਜਿੱਥੇ ਬੱਚੇ ਅਕਸਰ ਨਹਾਉਂਦੇ ਸਨ। ਮੰਗਲਵਾਰ ਨੂੰ ਵੀ 2 ਬੱਚੇ ਨਹਾਉਣ ਗਏ ਸਨ, ਜਿਨ੍ਹਾਂ ‘ਚੋਂ ਇਕ ਬੱਚਾ ਛੱਪੜ ‘ਚ ਡੁੱਬ ਗਿਆ। ਮ੍ਰਿਤਕ ਬੱਚੇ ਦੀ ਮਾਂ ਮੱਧ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਉਹ ਲੋਕਾਂ ਦੇ ਘਰਾਂ ਵਿੱਚ ਸਫ਼ਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ। ਮ੍ਰਿਤਕ 4 ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ ਪੜ੍ਹਾਈ ਵੀ ਕਰਦਾ ਸੀ ਪਰ ਘਰ ‘ਚ ਪਿਤਾ ਨਾ ਹੋਣ ਕਾਰਨ ਕੋਈ ਕੰਟਰੋਲ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ 26 ਅਗਸਤ ਤੱਕ ਮੀਂਹ ਦੇ ਆਸਾਰ, ਹਿਮਾਚਲ ਲਈ ਰੈੱਡ ਅਲਰਟ ਜਾਰੀ
ਡੀਐਸਪੀ ਸ਼ਾਹਬਾਜ਼ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਉਹ ਦਫ਼ਤਰ ਵਿੱਚ ਸਨ ਜਦੋਂ 112 ਕੰਟਰੋਲ ਨੰਬਰ ’ਤੇ ਫੋਨ ਆਇਆ ਕਿ ਪਿੰਡ ਕੁਲਾਮ ਵਿੱਚ ਇੱਕ ਬੱਚਾ ਛੱਪੜ ਵਿੱਚ ਡਿੱਗ ਗਿਆ ਹੈ। ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਗੋਤਾਖੋਰ ਦਾ ਪ੍ਰਬੰਧ ਕੀਤਾ ਅਤੇ ਛੱਪੜ ‘ਚ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ 12-12 ਸਾਲ ਦੇ ਦੋ ਬੱਚੇ ਇਸ ਛੱਪੜ ‘ਚ ਨਹਾ ਰਹੇ ਸਨ ਕਿ ਇਕ ਬੱਚੇ ਦਾ ਪੈਰ ਫਸ ਗਈ। ਬੱਚੇ ਦੇ ਡੁੱਬਣ ਦਾ ਪਤਾ ਲੱਗਦਿਆਂ ਹੀ ਤੁਰੰਤ ਕਾਰਵਾਈ ਕੀਤੀ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਵੀਡੀਓ ਲਈ ਕਲਿੱਕ ਕਰੋ -: