ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਬੀਤੀ ਦੇਰ ਰਾਤ BSF ਸੈਕਟਰ ਗੁਰਦਾਸਪੁਰ ਦੀ ਆਦੀਆ ਚੌਕੀ ‘ਤੇ ਪਾਕਿਸਤਾਨੀ ਡਰੋਨ ਨੇ ਇੱਕ ਵਾਰ ਫਿਰ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। BSF ਦੇ ਜਵਾਨਾਂ ਨੇ ਭਾਰਤੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਪਾਕਿਸਤਾਨੀ ਡਰੋਨ ‘ਤੇ ਗੋਲੀਬਾਰੀ ਕੀਤੀ ਅਤੇ ਉਸ ਨੂੰ ਵਾਪਸ ਭੇਜ ਦਿੱਤਾ।
BSF ਅਧਿਕਾਰੀਆਂ ਅਨੁਸਾਰ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ ਸੀ, ਜਿਸ ਤੋਂ ਬਾਅਦ 58 ਬਟਾਲੀਅਨ ਦੇ ਵੱਖ-ਵੱਖ ਜਵਾਨਾਂ ਨੇ ਡਰੋਨ ‘ਤੇ ਕੁੱਲ 18 ਰਾਉਂਡ ਫਾਇਰ ਕੀਤੇ ਅਤੇ ਇੱਕ ਰੋਸ਼ਨੀ ਵਾਲਾ ਬੰਬ ਵੀ ਸੁੱਟਿਆ, ਜਿਸ ਤੋਂ ਬਾਅਦ ਡਰੋਨ ਨੂੰ ਆਖਰਕਾਰ ਪਾਕਿਸਤਾਨ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ। ਇਹ ਪਾਕਿਸਤਾਨੀ ਡਰੋਨ 400 ਤੋਂ 500 ਮੀਟਰ ਦੀ ਉਚਾਈ ‘ਤੇ ਉੱਡ ਰਿਹਾ ਸੀ।
ਇਹ ਵੀ ਪੜ੍ਹੋ : ਫਿਲੌਰ ‘ਚ ਸੜਕ ’ਤੇ ਬੇਕਾਬੂ ਹੋਇਆ ਮੋਟਰਸਾਈਕਲ, ਹਾ.ਦਸੇ ’ਚ 9ਵੀਂ ਜਮਾਤ ਦੇ ਵਿਦਿਆਰਥੀ ਦੀ ਮੌ.ਤ
ਜਵਾਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਭਾਰਤੀ ਸਰਹੱਦ ‘ਚ ਆਉਣ ਵਾਲੇ ਡਰੋਨ ਨੂੰ ਡੇਗਿਆ ਗਿਆ ਹੈ ਅਤੇ ਕਈ ਵਾਰ ਵਾਪਸ ਭੇਜ ਦਿੱਤਾ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ SHO ਜਤਿੰਦਰ ਪਾਲ ਸਿੰਘ ਪੁਲਿਸ ਫੋਰਸ ਅਤੇ BSF ਦੇ ਜਵਾਨਾਂ ਸਮੇਤ ਮੌਕੇ ‘ਤੇ ਪਹੁੰਚੇ ਅਤੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।
ਵੀਡੀਓ ਲਈ ਕਲਿੱਕ ਕਰੋ : –