Pakistan adds Dawood : ਪਾਕਿਸਤਾਨ ਨੇ ਐਫਏਟੀਐਫ ਦੀ ਗ੍ਰੇ ਸੂਚੀ ਤੋਂ ਬਾਹਰ ਨਿਕਲਣ ਦੀ ਖਾਤਿਰ 88 ਅੱਤਵਾਦੀ ਗਰੁੱਪਾਂ ਅਤੇ ਅੱਤਵਾਦੀਆਂ ਖਿਲਾਫ ਸਖਤ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ ਜਿਸ ਵਿਚ ਭਾਰਤ ਦਾ ਮੋਸਟ ਵਾਂਟੇਡ ਦਾਊਦ ਇਬ੍ਰਾਹੀਮ ਦਾ ਨਾਂ ਵੀ ਸ਼ਾਮਲ ਹੈ। ਦਾਊਦ ਇਬ੍ਰਾਹਿਮ ਦਾ ਨਾਂ ਪਾਕਿਸਤਾਨ ਵੱਲੋਂ ਜਾਰੀ ਨਾਮਜ਼ਦ ਸੂਚੀ ਵਿਚ ਸ਼ਾਮਲ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਪਾਕਿ ਸਰਕਾਰ ਵੱਲੋਂ ਜਾਰੀ ਸੂਚੀ ਵਿਚ ਦਾਊਦ ਦੇ ਨਾਂ ਦੇ ਨਾਲ ਦਸਤਾਵੇਜ਼ ’ਚ ਉਸ ਦਾ ਪਤਾ ਵ੍ਹਾਈਟ ਹਾਊਸ, ਕਰਾਚੀ ਦੱਸਿਆ ਗਿਆ ਹੈ। ਅਜਿਹੇ ’ਚ ਹੁਣ ਸਵਾਲ ਉਠਦਾ ਹੈ ਕਿ ਕੀ ਪਾਕਿਸਤਾਨ ਆਪਣੇ ਇਥੇ ਦਾਊਦ ਇਬ੍ਰਾਹਿਮ ਦੀ ਮੌਜੂਦਗੀ ਨੂੰ ਲੈ ਕੇ ਇਨਕਾਰ ਕਰੇਗਾ। ਪਾਕਿਸਤਾਨ ਹੁਣ ਤੱਕ ਦਾਊਦ ਦੇ ਆਪਣੇ ਇਥੇ ਹੋਣ ਦੀ ਗੱਲ ਤੋਂ ਇਨਕਾਰ ਕਰਾਦ ਰਿਹਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਅੱਤਵਾਦੀ ਸੰਗਠਨਾਂ ’ਤੇ ਬੈਨ ਦਾ ਹੁਕਮ 18 ਅਗਸਤ ਨੂੰ ਜਾਰੀ ਕੀਤਾ ਗਿਆ ਸੀ। ਪਾਕਿਸਤਾਨ ਨੇ ਦਾਊਦ ਇਬ੍ਰਾਹਿਮ ਸਣੇ ਹਾਫਿਜ ਸਈਦ ਅਤੇ ਮਸੂਦ ਅਜ਼ਹਰ ਵਰਗੇ ਅੱਤਵਾਦੀਆਂ ਅਤੇ ਅੱਤਵਾਦੀ ਸੰਗਠਨਾਂ ’ਤੇ ਸਖਤ ਮਾਲੀ ਪਾਬੰਦੀਆਂ ਲਗਾ ਦਿੱਤੀਆਂ ਹਨ, ਨਾਲ ਹੀ ਉਨ੍ਹਾਂ ਦੀਆਂ ਸਾਰੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਬੈਂਕ ਖਾਤਿਆਂ ਨੂੰ ਫਰੀਜ਼ ਕਰਨ ਦਾ ਹੁਕਮ ਦਿਤਾ ਹੈ। ਇਥੋਂ ਤੱਕ ਕਿ ਉਨ੍ਹਾਂ ਦੀ ਵਿਦੇਸ਼ ਯਾਤਰਾ ’ਤੇ ਵੀ ਬੈਨ ਲਗਾ ਦਿੱਤਾ ਹੈ।
ਪਾਕਿਸਤਾਨ ਤੇ ਐਫਏਟੀਐਫ ਦੀ ਗ੍ਰੇ ਸੂਚੀ ਤੋਂ ਬਾਹਰ ਨਿਕਲਣ ਦਾ ਕਾਫੀ ਦਬਾਅ ਹੈ ਅਤੇ ਇਸੇ ਕਾਰਨ ਸਰਕਾਰ ਨੇ ਅਖੀਰ 88 ਅੱਤਵਾਦੀ ਗਰੁੱਪਾਂ ਅਤੇ ਅੱਤਵਾਦੀਆਂ ਹਾਫਿਜ਼ ਸਈਦ ਅਤੇ ਮਸੂਦ ਅਜ਼ਹਰ ਸਣੇ ਕਈ ਵੱਡੇ ਅੱਤਵਾਦੀਆਂ ’ਤੇ ਸਖਤ ਮਾਲੀ ਪਾਬੰਦੀਆਂ ਲਗਾਉਂਦੇ ਹੋਏ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਅਤੇ ਬੈਂਕ ਖਾਤਿਆਂ ਨੂੰ ਫਰੀਜ਼ ਕਰਨ ਦਾ ਹੁਕਮ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਦਾਅਵਾ ਕੀਤਾ ਗਿਆ ਹੈ ਕਿ ਪੈਰਿਸ ਸਥਿਤ ਫਾਈਨਾਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਨੇ 2 ਸਾਲ ਪਹਿਲਾਂ ਜੂਨ 2018 ਵਿਚ ਪਾਕਿਸਤਾਨ ਨੂੰ ਗ੍ਰੇ ਸੂਚੀ ਵਿਚ ਪਾਇਆ, ਨਾਲ ਹੀ ਪਾਕਿਸਤਾਨ ਨੂੰ 2019 ਦੇ ਅਖੀਰ ਤੱਕ ਅੱਤਵਾਦੀਆਂ ’ਤੇ ਲਗਾਮ ਕੱਸਣ ਲਈ ਯੋਜਨਾ ਕਾਰਜ ਲਾਗੂ ਕਰਨ ਲਈ ਕਿਹਾ ਗਿਆ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਇਸ ਦੀ ਸਮਾਂ ਹੱਦ ਲਧਾ ਦਿੱਤੀ ਗਈ।
ਦੱਸਣਯੋਗ ਹੈ ਕਿ ਦਾਊਦ ਇਬ੍ਰਾਹੀਮ ਦਾ ਅੰਡਰਵਰਲਡ ਦੀ ਦੁਨੀਆ ਵਿਚ ਵਿਸ਼ਾਲ ਅਤੇ ਗੈਰ-ਕਾਨੂੰਨੀ ਵਪਾਰ ਦਾ ਵੱਡਾ ਧੰਦਾ ਹੈ ਅਤੇ 1993 ਦੇ ਮੁੰਬਈ ਵਿਚ ਹੋਏ ਬੰਬ ਧਮਾਕਿਆਂ ਤੋਂ ਬਾਅਦ ਉਹ ਭਾਰਤ ਦਾ ਸਭ ਤੋਂ ਲੋੜੀਂਦਾ ਅੱਤਵਾਦੀ ਹੈ। ਪਾਕਿਸਤਾਨੀ ਅੰਗਰੇਜੀ਼ ਰੋਜ਼ਾਨਾ ਅਖਬਾਰ ਦਿ ਨਿਊਜ਼ ਦੀ ਰਿਪੋਰਟ ਮੁਤਾਬਕ ਪਾਕਿਸਤਾਨੀ ਸਰਕਾਰ ਨੇ ਹੁਣੇ ਜਿਹੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵੱਲੋਂ ਜਾਰੀ ਨਵੀਂ ਸੂਚੀ ਦੇ ਅਨੁਪਾਵਨ ਵਿਚ 88 ਅੱਤਵਾਦੀ ਸੰਗਠਨਾਂ ਅਤੇ ਅੱਤਵਾਦੀਆਂ ’ਤੇ ਪਾਬੰਦੀਆਂ ਲਗੀਆਂ ਹਨ।