ਭਾਰਤ ਤੋਂ ਅਫਗਾਨਿਸਤਾਨ ਨੂੰ ਭੇਜੀ ਜਾ ਰਹੀ ਮਨੁੱਖੀ ਮਦਦ ਨੂੰ ਪਾਕਿਸਤਾਨ ਤਸਕਰੀ ਤੇ ਹੋਰ ਹਥਕੰਡੇ ਅਪਨਾ ਕੇ ਲੁੱਟਣ ਵਿੱਚ ਲੱਗਾ ਹੋਇਆ ਹੈ। ਇੱਕ ਵਾਰ ਅਫਗਨਿਸਤਾਨ ਪਹੁੰਚਣ ਮਗਰੋਂ ਕਣਕ ਦੇ ਭਰੇ ਟਰੱਕ ਵਾਪਿਸ ਪਾਕਿਸਤਾਨ ਪਹੁੰਚ ਰਹੇ ਹਨ। ਮੀਡੀਆ ਰਿਪੋਰਟਾਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਇੱਕ ਮੀਡੀਆ ਰਿਪੋਰਟ ਮੁਤਾਬਕ 31 ਮਈ ਨੂੰ ਤਾਲਿਬਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਹੇਲਮੰਡ ਸੂਬੇ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਸਰਹੱਦ ਪਾਰ ਕਰਕੇ ਪਾਕਿਸਤਾਨ ਜਾਣ ਵਾਲੇ ਕਣਕ ਦੇ 50 ਟਰੱਕਾਂ ਨੂੰ ਰੋਕਿਆ। ਹੇਲਮੰਡ ਸੂਬੇ ਵਿੱਚ ਤਾਲਿਬਾਨ ਦੇ ਸੂਚਨਾ ਅਤੇ ਸੱਭਿਆਚਾਰ ਦੇ ਨਿਰਦੇਸ਼ਕ ਹਾਫਿਜ਼ ਰਸ਼ੀਦ ਹੇਲਮੰਡੀ ਨੇ ਕਿਹਾ, ”30 ਮਈ ਨੂੰ ਹੇਰਾਤ-ਕੰਧਾਰ ਹਾਈਵੇਅ ‘ਤੇ ਕਣਕ ਨਾਲ ਲੱਦੇ ਹੋਰ ਟਰੱਕ ਵੀ ਫੜੇ ਗਏ ਸਨ। ਇਹ ਕਣਕ ਹੇਲਮੰਡ ਸੂਬੇ ਵਿੱਚ ਵਾਸ਼ੀਰ ਦੀ ਕੰਪਨੀ ਦੇ ਟਰੱਕਾਂ ਵਿੱਚ ਸੀ।
ਭਾਰਤ ਨੇ ਅਫਗਾਨਿਸਤਾਨ ਨੂੰ ਭੇਜੀ ਜਾ ਰਹੀ ਮਨੁੱਖੀ ਮਦਦ ਅਤੇ ਸਪੁਰਦਗੀ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨ ਲਈ ਪਿਛਲੇ ਹਫਤੇ ਅਧਿਕਾਰੀਆਂ ਦੀ ਇੱਕ ਟੀਮ ਕਾਬੁਲ ਭੇਜੀ ਸੀ। ਇਸ ਨੇ ਨਵੀਂ ਦਿੱਲੀ ਤੋਂ ਭੇਜੀ ਸਹਾਇਤਾ ‘ਤੇ ਤਾਲਿਬਾਨ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।
ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹ ਆਪਣੀ ਕਿਸਮ ਦਾ ਪਹਿਲਾ ਦੌਰਾ ਸੀ। ਅਫਗਾਨ ਸਮਾਜ ਦੇ ਸਾਰੇ ਵਰਗਾਂ ਵੱਲੋਂ ਭਾਰਤ ਦੀ ਵਿਕਾਸ ਅਤੇ ਮਨੁੱਖੀ ਮਦਦ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਭਾਰਤ ਕੋਲ ਵੀ ਪਾਕਿਸਤਾਨੀ ਲੁੱਟ ਦੀਆਂ ਖ਼ਬਰਾਂ ਹਨ। ਇਸੇ ਲਈ ਇਸ ਟੀਮ ਨੂੰ ਤਾਲਿਬਾਨ ਨਾਲ ਗੱਲਬਾਤ ਕਰਨ ਲਈ ਭੇਜਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਭਾਰਤ ਨੇ ਪਾਕਿਸਤਾਨ ਦੀ ਬਜਾਏ ਇਰਾਨ ਦੇ ਚਾਬਹਾਰ ਪੋਰਟ ਤੋਂ ਹੋ ਕੇ ਭੇਜਣ ‘ਤੇ ਤਾਲਿਬਾਨ ਤੋਂ ਸਹਿਮਤੀ ਮੰਗੀ ਹੈ। ਬਾਕੀ ਮਦਦ ਆਪਣੇ ਪੱਛਮੀ ਤੱਟ ਸਥਿਤ ਮੁੰਬਈ, ਕਾਂਡਲਾ ਜਾਂ ਮੂੰਦਰਾ ਪੋਰਟ ਤੋਂ ਈਰਾਨ ਦੇ ਚਾਬਹਾਰ ਤੱਕ ਭੇਜਣ ਦਾ ਪ੍ਰਸਤਾਵ ਰੱਖਿਆ ਹੈ। ਇੱਥੋਂ ਜ਼ਮੀਨ ਰਾਹੀਂ ਹੇਰਾਤ ਹੋ ਕੇ ਪਹੁੰਚ ਸਕਦਾ ਹੈ। ਇਸ ਨਾਲ ਪੰਜਾਬ ਸਰਹੱਦ ‘ਤੇ ਖ਼ਰਾਬ ਹੋਣ ਵਾਲਾ ਸਮਾਂ ਵੀ ਬਚੇਗਾ, ਜਿਥੇ ਭਾਰਤੀ ਟਰੱਕ ਖਾਲੀ ਹੋਣ ਦੀ ਉਡੀਕ ਵਿੱਚ ਲੰਮੇ ਸਮੇਂ ਤੱਕ ਲਾਈਨ ਵਿੱਚ ਲੱਗੇ ਰਹਿੰਦੇ ਹਨ। ਤਾਲਿਬਾਨ ਨੇ ਵੀ ਰੂਟ ਤਬਦੀਲੀ ‘ਤੇ ਹਾਮੀ ਭਰੀ ਹੈ।