ਇੰਡੀਅਨ ਕੋਸਟ ਗਾਰਡ ਤੇ ਗੁਜਰਾਤ ਏਟੀਐੱਸ ਦੇ ਸਾਂਝੇ ਆਪ੍ਰੇਸ਼ਨ ਵਿਚ ਡਰੱਗਜ਼ ਖਿਲਾਫ ਵੱਡੀ ਸਫਲਤਾ ਮਿਲੀ ਹੈ। ਇਸ ਤਹਿਤ ਕੱਛ ਤੋਂ 50 ਕਿਲੋ ਨਸ਼ੀਲਾ ਪਦਾਰਥ ਜ਼ਬਤ ਕੀਤਾ ਗਿਆ ਹੈ। ਫੜੇ ਗਏ ਡਰੱਗਜ਼ ਦੀ ਕੀਮਤ 350 ਕਰੋੜ ਰੁਪਏ ਦੱਸੀ ਗਈ ਹੈ। ਨਾਲ ਹੀ ਇਨ੍ਹਾਂ ਨਸ਼ੀਲੇ ਪਦਾਰਥਾਂ ਨਾਲ ਇਕ ਪਾਕਿਸਤਾਨੀ ਕਿਸ਼ਤੀ ਤੇ 6 ਪਾਕਿਸਤਾਨੀ ਨਾਗਰਿਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਕਿਸ਼ਤੇ ਤੇ ਲੋਕਾਂ ਨੂੰ ਫਿਲਹਾਲ ਜਾਖੋ ਬੰਦਰਗਾਹ ਲਿਆਂਦਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਮੌਸਮ ਖਰਾਬ ਹੋਣ ਦੇ ਬਾਅਦ ਵੀ ਆਈਸੀਜੀ ਨੇ ਗੁਜਰਾਤ ਏਟੀਐੱਸ ਨਾਲ ਮਿਲ ਕੇ ਇਸ ਮਿਸ਼ਨ ਨੂੰ ਪੂਰਾ ਕੀਤਾ। ਇਸ ਕਿਸ਼ਤੀ ਤੇ ਡਰੱਗ ਨਾਲ ਜੁੜੀ ਵਧੇਰੇ ਜਾਣਕਾਰੀ ਲਈ ਏਜੰਸੀ ਜਾਂਚ ਵਿਚ ਜੁੱਟ ਗਈ ਹੈ। ਪਿਛਲੇ ਇਕ ਸਾਲ ਵਿਚ ਆਈਸੀਜੀ ਵੱਲੋਂ ਏਟੀਐੱਸ ਨਾਲ ਇਹ 6ਵਾਂ ਆਪ੍ਰੇਸ਼ਨ ਹੈ। ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਇਹ ਦੂਜੀ ਘਟਨਾ ਹੈ ਜਦੋਂ ਆਈਸੀਜੀ ਨੇ ਡਰੱਗਜ਼ ਨਾਲ ਭਰੀ ਕਿਸ਼ਤੀ ਨੂੰ ਫੜਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਤੰਬਰ ਵਿੱਚ ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ ਨੇ ਭਾਰਤੀ ਤੱਟ ਰੱਖਿਅਕਾਂ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਸੂਬੇ ਦੇ ਤੱਟ ਤੋਂ ਦੂਰ ਅਰਬ ਸਾਗਰ ਵਿੱਚ ਇੱਕ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ ਤੋਂ 200 ਕਰੋੜ ਰੁਪਏ ਦੀ 40 ਕਿਲੋ ਹੈਰੋਇਨ ਜ਼ਬਤ ਕੀਤੀ ਸੀ। ਏਟੀਐਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਛੇ ਪਾਕਿਸਤਾਨੀ ਨਾਗਰਿਕ, ਕਿਸ਼ਤੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: