ਪੰਜਾਬ ਦੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਸਰਹੱਦ ‘ਤੇ ਰਾਤ ਨੂੰ ਦੋ ਵਾਰ ਡਰੋਨ ਮੂਵਮੈਂਟ ਦੇਖਿਆ ਗਿਆ। ਦੋ ਡਰੋਨ ਹਰਕਤਾਂ ਤੋਂ ਬਾਅਦ ਸੀਮਾ ਸੁਰੱਖਿਆ ਬਲ (BSF) ਨੂੰ ਪੂਰੀ ਪੰਜਾਬ ‘ਤੇ ਚੌਕਸ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਡਰੋਨ ਦੇਖਣ ਮਗਰੋਂ BSF ਦੇ ਜਵਾਨਾਂ ਨੇ ਸਬੰਧਤ ਇਲਾਕਿਆਂ ਵਿੱਚ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ BOP ਕਾਸੋਵਾਲ ਵਿੱਚ ਰਾਤ 9:35 ‘ਤੇ ਪਹਿਲੀ ਡਰੋਨ ਮੂਵਮੈਂਟ ਦੇਖੀ ਗਈ। BSF ਦੀ ਬਟਾਲੀਅਨ 113 ਦੇ ਜਵਾਨ ਗਸ਼ਤ ’ਤੇ ਸਨ। 9:35 ‘ਤੇ ਡਰੋਨ ਦੀ ਹਰਕਤ ਸੁਣੀ ਗਈ। ਚੌਕਸ ਜਵਾਨਾਂ ਨੇ ਤੁਰੰਤ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਵਾਨਾਂ ਨੇ ਕੁੱਲ 96 ਰਾਉਂਡ ਫਾਇਰ ਕੀਤੇ। ਡਰੋਨ ਦੀ ਸਹੀ ਸਥਿਤੀ ਦੀ ਜਾਂਚ ਕਰਨ ਲਈ 5 ਹਲਕੇ ਬੰਬ ਵੀ ਸੁੱਟੇ ਗਏ। ਇਸ ‘ਤੋਂ ਕਰੀਬ 10 ਮਿੰਟ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ।
ਜਾਣਕਾਰੀ ਅਨੁਸਾਰ ਰਾਤ 11.46 ਵਜੇ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਸਰਹੱਦੀ ਪਿੰਡ ਚੰਨਾਪਟਨ ਵਿਖੇ ਵੀ ਡਰੋਨ ਦੀ ਹਰਕਤ ਸੁਣਾਈ ਦਿੱਤੀ। ਬਟਾਲੀਅਨ 73 ਦੇ ਜਵਾਨ ਗਸ਼ਤ ‘ਤੇ ਸਨ ‘ਤੇ ਡਰੋਨ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੁੱਲ 10 ਰਾਉਂਡ ਫਾਇਰਿੰਗ ਕੀਤੀ ਗਈ। ਜਿਸ ‘ਤੋਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ।
ਸਰਹੱਦ ‘ਤੇ ਦੋ ਵਾਰ ਡਰੋਨਾਂ ਦੀ ਆਵਾਜਾਈ ਤੋਂ ਬਾਅਦ ਪੂਰੇ ਪੰਜਾਬ ਦੇ ਸਰਹੱਦੀ ਇਲਾਕਿਆਂ ‘ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸ਼ੱਕ ਹੈ ਕਿ ਪਾਕਿਸਤਾਨੀ ਤਸਕਰ ਅਤੇ ਅੱਤਵਾਦੀ ਹਥਿਆਰਾਂ ਜਾਂ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਭਾਰਤੀ ਸਰਹੱਦ ਵੱਲ ਲਿਜਾਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਮਸਕ ਦੇ ਐਲਾਨ ਮਗਰੋਂ ਡੋਨਾਲਡ ਟਰੰਪ ਦੀ ਟਵਿੱਟਰ ‘ਤੇ ਵਾਪਸੀ, 22 ਮਹੀਨੇ ਬਾਅਦ ਅਕਾਊਂਟ ਬਹਾਲ
ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਹੀ BSF ਦੇ ਜਵਾਨਾਂ ਵੱਲੋਂ ਤਰਨਤਾਰਨ ਦੇ ਦੋ ਪਿੰਡਾਂ ਵਿੱਚ 14 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ ਸੀ। ਤਰਨਤਾਰਨ ਦੇ ਸਰਹੱਦੀ ਪਿੰਡ ਪਲੋਪੱਤੀ ਵਿੱਚ ਇੱਕ ਕਿਸਾਨ ਦੇ ਖੇਤ ਵਿੱਚ ਇੱਕ ਖੇਪ ਡਿੱਗੀ ਮਿਲੀ। ਇਸ ਦੇ ਨਾਲ ਹੀ ਦੂਸਰੀ ਖੇਪ ਪਿੰਡ ਦੀ ਵੈਨ ਵਿੱਚ ਇੱਕ ਬਾਲਟੀ ਵਿੱਚ ਛੁਪਾ ਕੇ ਕੰਡਿਆਲੀ ਤਾਰ ਦੇ ਪਾਰ ਸੁੱਟ ਦਿੱਤੀ ਗਈ ਸੀ । BSF ਦਾ ਕਹਿਣਾ ਹੈ ਕਿ ਇਸ ਸਾਲ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਆਵਾਜਾਈ ਬਹੁਤ ਜ਼ਿਆਦਾ ਹੋ ਗਈ ਹੈ। ਪਾਕਿਸਤਾਨ ਤੋਂ ਹੁਣ ਤੱਕ ਲਗਭਗ 260 ਵਾਰ ਡਰੋਨ ਭਾਰਤੀ ਸਰਹੱਦ ਵਿੱਚ ਦਾਖਲ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: