ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੀਫ ਇਮਰਾਨ ਖਾਨ ਅਲ ਕਾਦਿਰ ਯੂਨੀਵਰਸਿਟੀ ਟਰੱਸਟ ਸਕੈਮ ਕੇਸ ਵਿਚ ਗ੍ਰਿਫਤਾਰੀ ਦੇ ਇਕ ਦਿਨ ਬਾਅਦ ਹੁਣ ਇਕ ਹੋਰ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਹਨ। ਇਮਰਾਨ ਖਿਲਾਫ ਇਹ ਮਾਮਲਾ ਹੈ-ਤੋਸ਼ਾਖਾਨਾ ਕੇਸ।
ਇਹ ਵੀ ਪੜ੍ਹੋ : ਬਿਨਾਂ ਨੰਬਰ ਸ਼ੇਅਰ ਕੀਤੇ ਕਰ ਸਕੋਗੇ ਟਵਿੱਟਰ ‘ਤੇ ਆਡੀਓ-ਵੀਡੀਓ ਕਾਲ- ਐਲਨ ਮਸਕ ਦਾ ਐਲਾਨ
ਕੋਰਟ ਨੇ ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਪੀਐੱਮ ਵਜੋਂ ਗਿਫਟ ਵੇਚਣ ਦਾ ਦੋਸ਼ ਲੱਗਾ ਸੀ ਜਿਸ ਵਿਚ ਕੋਰਟ ਵਿਚ ਸੁਣਵਾਈ ਹੋਈ ਹੈ ਤੇ ਇਮਰਾਨ ਖਾਨ ਦੋਸ਼ੀ ਪਾਏ ਗਏ ਹਨ। ਹੁਣ ਅਜਿਹੇ ਵਿਚ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਕਿੰਨੀ ਸਾਲ ਦੀ ਤੇ ਕੀ ਸਜ਼ਾ ਸੁਣਾਈ ਜਾਂਦੀ ਹੈ। ਦੱਸ ਦੇਈਏ ਕਿ ਅਲ ਕਾਦਿਰ ਮਾਮਲੇ ਵਿਚ ਇਮਰਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਪਾਕਿਸਤਾਨ ਸੁਲਗ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: