74ਵੇਂ ਗਣਤੰਤਰ ਦਿਵਸ ‘ਤੇ ਪਾਕਿਸਤਾਨ ਵਿਚ ਬੈਠੇ ਤਸਕਰਾਂ ਨੇ ਇਕ ਵਾਰ ਫਿਰ ਆਪਣੀ ਨਾਪਾਕ ਹਰਕਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਪਰ ਉਨ੍ਹਾਂ ਦੀ ਇਹ ਕੋਸ਼ਿਸ਼ ਸਰਹੱਦ ‘ਤੇ ਡਟੇ ਬੀਐੱਸਐੱਫ ਜਵਾਨਾਂ ਨੇ ਅਸਲ ਕਰ ਦਿੱਤੀ। ਪੰਜਾਬ ਦੇ ਫਿਰੋਜ਼ਪੁਰ ਬਾਰਡਰ ‘ਤੇ ਜਵਾਨਾਂ ਨੇ 21 ਕਰੋੜ ਦੀ ਹੈਰੋਇਨ ਨੂੰ ਜ਼ਬਤ ਕੀਤਾ ਹੈ।
ਬੀਐੱਸਐੱਫ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਜਵਾਨ ਗਸ਼ਤ ‘ਤੇ ਸਨ। ਫਿਰੋਜ਼ਪੁਰ ਸੈਕਟਰ ਅਧੀਨ ਆਉਂਦੇ ਪਿੰਡ ਟਿੰਡੀਵਾਲਾ ‘ਚ ਸਰਹੱਦ ਕੋਲ ਤਿੰਨ ਪੈਕੇਟ ਹੈਰੋਇਨ ਦੇ ਮਿਲੇ ਜਿਨ੍ਹਾਂ ਨੂੰ ਜ਼ਬਤ ਕਰਕੇ ਬੀਐੱਸਐੱਫ ਨੇ ਕਬਜ਼ੇ ਵਿਚ ਲੈ ਲਿਆ। ਜਾਂਚ ਦੇ ਬਾਅਦ ਜਦੋਂ ਉਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿਚ 3 ਕਿਲੋਗ੍ਰਾਮ ਹੈਰੋਇਨ ਸੀ।
ਇਹ ਵੀ ਪੜ੍ਹੋ : CM ਮਾਨ ਤੇ ਕੇਜਰੀਵਾਲ ਅੱਜ ਪਹੁੰਚਗੇ ਅੰਮ੍ਰਿਤਸਰ, 400 ਮੁਹੱਲਾ ਕਲੀਨਿਕਾਂ ਦਾ ਕਰਨਗੇ ਉਦਘਾਟਨ
ਪਾਕਿਸਤਾਨ ਵਿਚ ਬੈਠੇ ਤਸਕਰ ਤੇ ਅੱਤਵਾਦੀ ਲਗਾਤਾਰ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ। 17-18 ਜਨਵਰੀ ਦੀ ਦਰਮਿਆਨੀ ਰਾਤ ਨੂੰ ਵੀ ਗੁਰਦਾਸਪੁਰ ਦੇ ਉਚਾ ਟਕਾਲਾ ਪਿੰਡ ਵਿਚ ਜਵਾਨਾਂ ਨੇ ਹਥਿਆਰਾਂ ਦੀ ਖੇਪ ਜ਼ਬਤ ਕੀਤੀ ਸੀ। ਇਹ ਖੇਪ ਡ੍ਰੋਨ ਨਾਲ ਸੁੱਟੀ ਗਈ ਸੀ ਜਿਸ ਵਿਚ 4 ਚਾਈਨਾ ਮੇਡ ਪਿਸਤੌਲ, 8 ਮੈਗਜ਼ੀਨ ਤੇ ਕਈ ਰਾਊਂਡ ਗੋਲੀਆਂ ਸਨ।
ਵੀਡੀਓ ਲਈ ਕਲਿੱਕ ਕਰੋ -: