ਪੰਚਕੂਲਾ ਵਿਚ ਮਹਿਲਾ ਥਾਣੇ ਵਿਚ ਤਾਇਨਾਤ SHO ਨੇਹਾ ਚੌਹਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸਾ ਵਰਧਾ ਜ਼ਿਲ੍ਹੇ ਵਿਚ ਸਵੇਰੇ ਵਾਪਰਿਆ। ਉਹ ਆਪਣੀ ਟੀਮ ਨਾਲ ਇਕ ਮਾਮਲੇ ਵਿਚ ਰੇਡ ਕਰਨ ਗਈ ਸੀ। ਰੇਡ ਦੇ ਬਾਅਦ ਜਦੋਂ ਉਹ ਵਾਪਸ ਆ ਰਹੀ ਸੀ ਤਾਂ ਉਸ ਦੀ ਹਰਿਆਣਾ ਪੁਲਿਸ ਦੀ ਜੀਪ ਇਕ ਟਰੱਕ ਨਾਲ ਟਕਰਾ ਗਈ। ਇਸ ਵਿਚ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਟੀਮ ਦੇ ਹੋਰ ਮੈਂਬਰਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਹਾਦਸਾ ਉਦੋਂ ਹੋਇਆ ਜਦੋਂ ਜੀਪ ਡਰਾਈਵਰ ਨਾਲ ਚੱਲ ਰਹੇ ਟਰੱਕ ਨੂੰ ਓਵਰਟੇਕ ਕਰ ਰਿਹਾ ਸੀ। ਇਸ ਦੌਰਾਨ ਜੀਪ ਟੱਰਕ ਨਾਲ ਟਕਰਾ ਗਿਆ ਤੇ ਉਸ ਵਿਚ ਬੈਠੀ ਨੇਹਾ ਚੌਹਾਨ ਗੰਭੀਰ ਜ਼ਖਮੀ ਹੋ ਗਈ। ਕੁਝ ਹੀ ਦੇਰ ਵਿਚ ਹਾਦਸੇ ਦੇ ਬਾਅਦ ਨੇਹਾ ਨੇ ਘਟਨਾ ਵਾਲੀ ਥਾਂ ‘ਤੇ ਹੀ ਦਮ ਤੋੜ ਦਿੱਤਾ।
ਮ੍ਰਿਤਕ ਨੇਹਾ ਚੌਹਾਨ ਦੇ ਤਿੰਨ ਛੋਟੇ-ਛੋਟੇ ਬੱਚੇ ਹਨ। ਸਭ ਤੋਂ ਵੱਡੇ ਬੱਚੇ ਦੀ ਉਮਰ ਲਗਭਗ 9 ਸਾਲ ਦੀ ਹੈ। ਉਨ੍ਹਾਂ ਦੀ ਮੌਤ ਦੀ ਸੂਚਨਾ ‘ਤੇ ਸੈਕਟਰ-5 ਮਹਿਲਾ ਥਾਣੇ ਵਿਚ ਮੁਲਾਜ਼ਮ ਗਮਗੀਨ ਹਨ। ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈ। ਨੇਹਾ ਚੌਹਾਨ ਨੂੰ ਯਾਦ ਕਰਦੇ ਹੋਏ ਹਰ ਕੋਈ ਰੋ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: