ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ 14 ਸਾਲਾਂ ਲੜਕੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਉਸ ਨੇ ਈਮੇਲ ਰਾਹੀਂ ਬਲਕੌਰ ਸਿੰਘ ਨੂੰ ਧਮਕੀ ਦਿੱਤੀ ਸੀ। ਇਹ ਲੜਕਾ ਰਾਜਸਥਾਨ ਦੇ ਜੋਧਪੁਰ ਦਾ ਰਹਿਣ ਵਾਲਾ ਹੈ। ਪੁਲਿਸ ਅੱਜ ਉਸ ਨੂੰ ਮਾਨਸਾ ਦੀ ਜੁਵਨਾਈਲ ਕੋਰਟ ਵਿੱਚ ਪੇਸ਼ ਕਰ ਰਹੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਨਾਨਕ ਸਿੰਘ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਬੀਤੇ ਸ਼ੀਵਾਰ ਨੂੰ ਬਲਕੌਰ ਸਿੰਘ ਨੇ ਥਾਣਾ ਸਦਰ ਮਾਨਸਾ ਵਿਖੇ ਬਿਆਨ ਦਰਜ ਕਰਵਾਇਆ ਸੀ ਕਿ ਉਨ੍ਹਾਂ ਨੂੰ ਲੜੀਵਾਰ 18, 14, 26 ਤੇ 27 ਫਰਵਰੀ ਨੂੰ ਈ-ਮੇਲ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਜਾਨੋਂ ਮਾਰਨ ਤੇ ਫਿਰੌਤੀ ਸਬੰਧੀ ਧਮਕੀਆਂ ਦਿੱਤੀਆਂ ਸਨ। ਇਸ ਸਬੰਧੀ ਥਾਣਾ ਸਦਰ ਵਿੱਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।
ਪੁਲਿਸ ਅਧਇਕਾਰੀ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਮਾਨਸਾ ਤੇ ਥਾਣਾ ਸਦਰ ਮਾਨਸਾ ਦੀ ਪੁਲਿਸ ਨੇ ਸਾਈਬਰ ਸੈੱਲ ਦੀ ਮਦਦ ਨਾਲ ਇਨ੍ਹਾਂ ਮੇਲਾਂ ਨੂੰ ਕਰਨ ਵਾਲੇ 14 ਸਾਲਾਂ ਲੜਕੇ ਜੋਕਿ ਦਸਵੀਂ ਜਮਾਤ ਦਾ ਵਿਦਿਆਰਥੀ ਹੈ ਤੇ ਇੱਕ ਮਜ਼ਦੂਰ ਪਰਿਵਾਰ ਨਾਲ ਸਬੰਧ ਰਖਦਾ ਹੈ, ਵਾਸੀ ਥਾਣਾ ਡਾਂਗਿਆਵਾਸ, ਜੋਧਪੁਰ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ : ਹਾਈਵੇ ਤੇ ਐਕਸਪ੍ਰੈੱਸ ‘ਤੇ ਸਫਰ ਹੋਵੇਗਾ ਮਹਿੰਗਾ! 1 ਅਪ੍ਰੈਲ ਤੋਂ ਟੋਲ ਟੈਕਸ ਵਧਾਉਣ ਦੀ ਤਿਆਰੀ ‘ਚ NHAI
ਉਸ ਕੋਲੋਂ ਇੱਕ ਮੋਬਾਈਲ ਸਮਾਰਟਫੋਨ ਟੈਕਨੋ ਕੰਪਨੀ ਦਾ ਬਰਾਮਦ ਹੋਇਆ ਹੈ, ਜਿਸ ਨੂੰ ਜੁਵਨਾਈਲ ਅਦਾਲਤ ਮਾਨਸਾ ਵਿਖੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਮਗਰੋਂ ਅੱਗੇ ਹੋਰ ਪੁੱਛਗਿੱਛ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਪੇ ਆਪਣੇ ਪੁੱਤਰ ਦੇ ਕਤਲ ਦੇ ਇਨਸਾਫ਼ ਲਈ ਅੱਜ ਵਿਧਾਨ ਸਭਾ ਦੇ ਬਾਹਰ ਧਰਨੇ ‘ਤੇ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸਿਰ ‘ਤੇ ਕਫਨ ਬੰਨ੍ਹ ਕੇ ਵੀ ਇਨਸਾਫ ਲਈ ਲੜਨਗੇ।
ਵੀਡੀਓ ਲਈ ਕਲਿੱਕ ਕਰੋ -: