ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਵਿਚ ਅੱਜ ਥੋੜ੍ਹੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਹਰਿਆਣਾ, ਪੰਜਾਬ ਸਣੇ ਕਈ ਸੂਬਿਆਂ ਵਿਚ ਪੈਟਰੋਲ ਤੇ ਡੀਜ਼ਲ ਦੇ ਰੇਟ ਵਧ ਗਏ ਹਨ। ਹਰਿਆਣਾ ਵਿਚ ਪੈਟਰੋਲ ਤੇ ਡੀਜ਼ਲ 21 ਪੈਸੇ ਵਧ ਕੇ ਵਿਕ ਰਹੇ ਹਨ। ਪੰਜਾਬ, ਗੁਜਰਾਤ, ਮਹਾਰਾਸ਼ਟਰ ਵਿਚ ਵੀ ਪੈਟਰੋਲ-ਡੀਜ਼ਲ ਦੇ ਰੇਟ ਵਿਚ ਵਾਧਾ ਹੋਇਆ ਹੈ।
WTI ਕਰੂਡ 1.17 ਫੀਸਦੀ ਦੀ ਬੜ੍ਹਤ ਨਾਲ 72.67 ਡਾਲਰ ਪ੍ਰਤੀ ਬੈਰਲ ‘ਤੇ ਟ੍ਰੇਡ ਕਰ ਰਿਹਾ ਹੈ। ਬ੍ਰੇਂਟ ਕਰੂਡ 0.69 ਫੀਸਦੀ ਵਧ ਕੇ 76.95 ਡਾਲਰ ਪ੍ਰਤੀ ਬੈਰਲ ‘ਤੇ ਵਿਕ ਰਿਹਾ ਹੈ। ਦੇਸ਼ ਵਿਚ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੇ ਤਾਜ਼ਾ ਰੇਟ ਜਾਰੀ ਕੀਤੇ ਹਨ। ਭਾਰਤ ਵਿਚ ਹਰ ਸਵੇਰ 6 ਵਜੇ ਈਂਧਣ ਦੇ ਰੇਟਾਂ ਵਿਚ ਸੋਧ ਕੀਤੀ ਜਾਂਦੀ ਹੈ। ਜੂਨ 2017 ਤੋਂ ਪਹਿਲਾਂ ਕੀਮਤਾਂ ਵਿਚ ਸੋਧ ਹਰ 15 ਦਿਨ ਦੇ ਬਾਅਦ ਕੀਤਾ ਜਾਂਦਾ ਸੀ।
ਇਹ ਵੀ ਪੜ੍ਹੋ : ਕੈਨੇਡਾ ‘ਚ ਪੰਜਾਬੀ ਨੇ ਕੀਤਾ ਪਤਨੀ ਦਾ ਕਤ.ਲ, 6 ਮਹੀਨਿਆਂ ਤੋਂ ਰਹਿ ਰਹੇ ਸਨ ਵੱਖ, ਮਹਿਲਾ ਲੈਣਾ ਚਾਹੁੰਦੀ ਸੀ ਤਲਾਕ
ਆਂਧਰਾ ਪ੍ਰਦੇਸ਼ ਵਿਚ ਪੈਟਰੋਲ 1.22 ਰੁਪਏ ਸਸਤਾ ਹੋ ਕੇ 11.17 ਰੁਪਏ ਪ੍ਰਤੀ ਲੀਟਰ ‘ਤੇ ਵਿਕ ਰਿਹਾ ਹੈ। ਡੀਜ਼ਲ ਵੀ 1.14 ਰੁਪਏ ਡਿੱਗ ਕੇ 98.96 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ। ਇਸੇ ਤਰ੍ਹਾਂ ਦੱਖਣ ਭਾਰਤ ਦੇ ਹੋਰ ਵੀ ਸੂਬਿਆਂ ਜਿਵੇਂ ਕੇਰਲ ਤੇ ਕਰਨਾਟਕ ਵਿਚ ਪੈਟਰੋਲ-ਡੀਜ਼ਲ ਦੇ ਰੇਟ ਡਿੱਗੇ ਹੋਏ ਨਜ਼ਰ ਆ ਰਹੇ ਹਨ। ਦੂਜੇ ਪਾਸੇ ਉੱਤਰ ਭਾਰਤ ਵਿਚ ਈਂਧਣ ਦੇ ਰੇਟਵਿਚ ਤੇਜ਼ੀ ਦਿਖ ਰਹੀ ਹੈ। ਰਾਜਸਥਾਨ ਵਿਚ ਪੈਟਰੋਲ 82 ਪੈਸੇ ਤੇ ਡੀਜ਼ਲ 65 ਪੈਸੇ ਮਹਿੰਗਾ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: