ਚੰਡੀਗੜ੍ਹ – PGI ਚੰਡੀਗੜ੍ਹ ਦੇ ਇੱਕ ਹੋਰ ਡਾਕਟਰ ਨੂੰ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ। ਪਿਛਲੇ ਚਾਰ ਦਿਨਾਂ ਵਿੱਚ PGI ਦੇ 3 ਡਾਕਟਰਾਂ ਨੂੰ ਵਿਸ਼ੇਸ਼ ਸਨਮਾਨ ਮਿਲਿਆ ਹੈ। ਜੋ ਕਿ ਇਸ ਸੰਸਥਾ ਲਈ ਮਾਣ ਵਾਲੀ ਗੱਲ ਹੈ।
PGI ਦੇ ਓਰਲ ਹੈਲਥ ਸਾਇੰਸ ਸੈਂਟਰ ਦੀ ਅਸਿਸਟੈਂਟ ਪ੍ਰੋਫੈਸਰ ਡਾ: ਸ਼ਿਪਰਾ ਗੁਪਤਾ ਨੂੰ ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸ ਵੱਲੋਂ ਸਨਮਾਨਿਤ ਕੀਤਾ ਗਿਆ ਹੈ | ਡਾ: ਸ਼ਿਪਰਾ ਗੁਪਤਾ ਨੂੰ ਡਾ: ਚਰਨਜੀਤ ਸਿੰਘ ਸੈਂਬੀ ਐਵਾਰਡ-2022 ਨਾਲ ਸਨਮਾਨਿਤ ਕੀਤਾ ਗਿਆ ਹੈ | ਉਨ੍ਹਾਂ ਨੂੰ ਇਹ ਪੁਰਸਕਾਰ ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸ ਵੱਲੋਂ ਡੈਂਟਿਸਟਰੀ ਪੀਰੀਓਡੌਂਟੋਲੋਜੀ ਦੇ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਲਈ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ : ਪਰਾਲੀ ਸਾੜਨ ਦੀ ਜਾਂਚ ਕਰਨ ਗਏ ਅਧਿਕਾਰੀਆਂ ਦੀ ਆਈ ਸ਼ਾਮਤ, ਕਿਸਾਨਾਂ ਨੇ ਬਣਾਇਆ ਬੰਧਕ
ਦੱਸ ਦੇਈਏ ਕਿ ਡਾ: ਸ਼ਿਪਰਾ ਗੁਪਤਾ PG ਦੀ ਪਹਿਲੀ ਡਾਕਟਰ ਹੈ ਜਿਸ ਨੂੰ ਪੀਰੀਓਡੌਨਟਿਸਟ ਵਜੋਂ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। PGI ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਕਿਹਾ ਕਿ ਸੰਸਥਾ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਸੰਸਥਾ ਦੇ ਸੀਨੀਅਰ ਡਾਕਟਰ ਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: