ਬੰਗਲੌਰ ਏਅਰਪੋਰਟ ‘ਤੇ ਸੋਮਵਾਰ ਨੂੰ 55 ਯਾਤਰੀਆਂ ਨੂੰ ਲਈ ਬਿਨਾਂ ਹੀ ਉਡਾਣ ਭਰਨ ਦੇ ਮਾਮਲੇ ਵਿਚ ‘Go First’ ਨੇ ਯਾਤਰੀਆਂ ਤੋਂ ਮਾਫੀ ਮੰਗੀ ਹੈ ਤੇ ਕਿਹਾ ਕਿ ਉਡਾਣ ਤੋਂ ਪਹਿਲਾਂ ਯਾਤਰੀਆਂ ਦੀ ਜਾਂਚ ਦੌਰਾਨ ਲਾਪ੍ਰਵਾਹੀ ਕਾਰਨ ਇਹ ਘਟਨਾ ਵਾਪਰੀ।
ਏਅਰਲਾਈਨ ਕੰਪਨੀ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੰਦੇ ਹੋਏ ਘਟਨਾ ਨਾਲ ਜੁੜੇ ਸਾਰੇ ਮੁਲਾਜ਼ਮਾਂ ਨੂੰ ਰੋਸਟਰ ਤੋਂ ਹਟਾ ਦਿੱਤਾ ਹੈ। ਇਸ ਏਅਰਲਾਈਨ ਨੇ ਨਾਲ ਹੀ ਉਨ੍ਹਾਂ ਸਾਰੇ 55 ਯਾਤਰੀਆਂ ਨੂੰ ਮੁਫਤ ਟਿਕਟ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਅਗਲੇ 12 ਮਹੀਨੇ ਦੌਰਾਨ ਪੂਰੇ ਦੇਸ਼ ਵਿਚ ਕਿਤੋਂ ਵੀ ਬੁੱਕ ਕਰ ਸਕਦੇ ਹਨ।
ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ ‘ਤੇ CISF ਦੇ ਜਵਾਨ ਨੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋਲੀ, ਮੌਕੇ ‘ਤੇ ਹੋਈ ਮੌਤ
ਇਸ ਤੋਂ ਪਹਿਲਾਂ ਡੀਜੀਸੀਏ ਨੇ ਇਸ ਮਾਮਲੇ ਵਿਚ ਏਅਰਲਾਈਨ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। DGCA ਵੱਲੋਂ ਏਅਰਲਾਈਨ ਦੇ ਚੀਫ ਆਪ੍ਰੇਸ਼ਨ ਮੈਨੇਜਰ ਤੋਂ ਜਵਾਬ ਮੰਗਿਆ ਗਿਆ ਹੈ ਕਿ ਉਨ੍ਹਾਂ ਉਪਰ ਕਾਰਵਾਈ ਕਿਉਂ ਨਾ ਕੀਤੀ ਜਾਵੇ।
ਦੱਸ ਦੇਈਏ ਕਿ 9 ਜਨਵਰੀ ਨੂੰ ‘Go Air’ ਦੀ ਫਲਾਈਟ ਨੇ ਬੰਗਲੌਰ ਏਅਰਪੋਰਟ ‘ਤੇ 55 ਯਾਤਰੀਆਂ ਨੂੰ ਲਏ ਬਿਨਾਂ ਹੀ ਦਿੱਲੀ ਲਈ ਉਡਾਣ ਭਰ ਲਈ ਸੀ। ਇਹ ਸਾਰੇ 55 ਯਾਤਰੀ ਬੱਸ ਵਿਚ ਹੀ ਸਨ ਪਰ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਫਲਾਈਟ ਉਡ ਗਈ।
ਵੀਡੀਓ ਲਈ ਕਲਿੱਕ ਕਰੋ -: