ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਜੇਆਈ ਡੀਵਾਈ ਚੰਦਰਚੂੜ ਦੀ ਤਾਰੀਫ਼ ਕੀਤੀ ਹੈ। ਹਾਲ ਹੀ ਵਿੱਚ ਇੱਕ ਪ੍ਰੋਗਰਾਮ ਵਿੱਚ ਸੀਜੇਆਈ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਦੇ ਫੈਸਲਿਆਂ ਦੀਆਂ ਕਾਪੀਆਂ ਹਿੰਦੀ ਅਤੇ ਦੇਸ਼ ਦੀਆਂ ਹੋਰ ਭਾਸ਼ਾਵਾਂ ਵਿੱਚ ਉਪਲਬਧ ਹੋਣਗੀਆਂ। ਇਸ ਬਾਰੇ PM ਮੋਦੀ ਨੇ ਕਿਹਾ ਕਿ ਇਹ ਬਹੁਤ ਵਧੀਆ ਵਿਚਾਰ ਹੈ, ਜਿਸ ਨਾਲ ਬਹੁਤ ਸਾਰੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਮਦਦ ਮਿਲੇਗੀ।
ਮਹਾਰਾਸ਼ਟਰ ਅਤੇ ਗੋਆ ਕੌਂਸਲ (ਬੀਸੀਐਮਜੀ) ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸ਼ਨੀਵਾਰ ਨੂੰ ਮੁੰਬਈ ਪਹੁੰਚੇ ਸੀਜੇਆਈ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਰਾਹੀਂ ਅਦਾਲਤ ਦੇ ਫੈਸਲਿਆਂ ਨੂੰ ਹੋਰ ਭਾਸ਼ਾਵਾਂ ਵਿੱਚ ਤਰਜਮਾ ਕਰਨ ਦਾ ਸੰਕੇਤ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਨਾਲ ਪਿੰਡਾਂ ਵਿੱਚ ਰਹਿੰਦੇ ਲੋਕ ਆਪਣੀ ਭਾਸ਼ਾ ਵਿੱਚ ਫੈਸਲਿਆਂ ਬਾਰੇ ਆਸਾਨੀ ਨਾਲ ਜਾਣਕਾਰੀ ਹਾਸਲ ਕਰ ਸਕਣਗੇ। ਉਨ੍ਹਾਂ ਪਹਿਲਾਂ ਕਿਹਾ ਸੀ – ਅਦਾਲਤਾਂ ਪੇਪਰਲੇਸ ਹੋਣ, ਇਹ ਮੇਰਾ ਮਿਸ਼ਨ ਹੈ।
ਚੀਫ ਜਸਟਿਸ ਚੰਦਰਚੂੜ ਨੇ ਕਿਹਾ ਕਿ ਸਾਨੂੰ ਆਪਣੇ ਸਿਸਟਮ ਦੀਆਂ ਖਾਮੀਆਂ ਨੂੰ ਢੱਕਣ ਦੀ ਲੋੜ ਨਹੀਂ ਹੈ। ਸਾਨੂੰ ਇਸ ਨੂੰ ਸਾਹਮਣੇ ਲਿਆ ਕੇ ਮੁਰੰਮਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਅਦਾਲਤ ਨੂੰ ਜਾਣਕਾਰੀ ਹਾਸਲ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਤਕਨੀਕ ਦੀ ਵਰਤੋਂ ’ਤੇ ਜ਼ੋਰ ਦਿੱਤਾ।
ਚੀਫ਼ ਜਸਟਿਸ ਨੇ ਅਦਾਲਤੀ ਕਾਰਵਾਈ ਦੀ ਲਾਈਵ ਸਟ੍ਰੀਮਿੰਗ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਾਨੂੰਨ ਵਿੱਚ ਦਿਲਚਸਪੀ ਰੱਖਣ ਵਾਲੇ ਅਧਿਆਪਕ ਅਤੇ ਵਿਦਿਆਰਥੀ ਲਾਈਵ ਸਟ੍ਰੀਮਿੰਗ ਰਾਹੀਂ ਕਿਸੇ ਵੀ ਕੇਸ ਨੂੰ ਦੇਖ, ਸਮਝ ਅਤੇ ਵਿਚਾਰ-ਵਟਾਂਦਰਾ ਕਰ ਸਕਦੇ ਹਨ। ਜਦੋਂ ਤੁਸੀਂ ਕਿਸੇ ਮੁੱਦੇ ‘ਤੇ ਲਾਈਵ ਚਰਚਾ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਕਿ ਸਮਾਜ ਵਿੱਚ ਕਿੰਨੀ ਬੇਇਨਸਾਫ਼ੀ ਹੋ ਰਹੀ ਹੈ।
ਸੀਜੇਆਈ ਨੇ ਕਿਹਾ ਕਿ ਦੇਸ਼ ਦੀ ਅਦਾਲਤੀ ਪ੍ਰਣਾਲੀ ਲੋਕਾਂ ਲਈ ਬਣਾਈ ਗਈ ਹੈ ਅਤੇ ਸਿਸਟਮ ਵਿਅਕਤੀ ਤੋਂ ਉੱਪਰ ਨਹੀਂ ਹੋ ਸਕਦਾ। ਉਨ੍ਹਾਂ ਪ੍ਰੋਗਰਾਮ ਵਿੱਚ ਪੁੱਜੇ ਨੌਜਵਾਨ ਵਕੀਲਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੀ ਕਾਮਨਾ ਹੈ ਕਿ ਤੁਸੀਂ ਉੱਚੀ ਉਡਾਣ ਭਰੋ ਅਤੇ ਆਪਣੇ ਸੁਪਨੇ ਸਾਕਾਰ ਕਰੋ।
ਇਹ ਵੀ ਪੜ੍ਹੋ : ‘ਮਹਾਮਾਰੀ ਦੌਰਾਨ PM ਦੇ ‘ਫੇਵਰੇਟ ਦੋਸਤ’ ਦੀ ਜਾਇਦਾਦ 8 ਗੁਣਾਂ ਕਿਵੇਂ ਵਧੀ’, ਰਾਹੁਲ ਨੇ ਵਿੰਨ੍ਹੇ ਨਿਸ਼ਾਨੇ
ਅਦਾਲਤ ਵਿੱਚ ਸਮਾਜਿਕ ਇਕੱਠ ‘ਤੇ ਜ਼ੋਰ ਦਿੰਦੇ ਹੋਏ, ਸੀਜੇਆਈ ਨੇ ਕਿਹਾ ਕਿ ਨੌਜਵਾਨ ਅਤੇ ਨਵੇਂ ਵਕੀਲਾਂ ਨੂੰ ਜਿੰਨੇ ਜ਼ਿਆਦਾ ਮੌਕੇ ਦਿੱਤੇ ਜਾਣਗੇ, ਕਾਨੂੰਨੀ ਪੇਸ਼ਾ ਓਨਾ ਹੀ ਖੁਸ਼ਹਾਲ ਹੋਵੇਗਾ। ਸਾਨੂੰ ਮੌਕਾ ਕੁਝ ਖਾਸ ਲੋਕਾਂ ਤੱਕ ਸੀਮਤ ਨਹੀਂ ਕਰਨਾ ਚਾਹੀਦਾ, ਇਸ ਲਈ ਹਾਸ਼ੀਏ ‘ਤੇ ਰਹਿ ਰਹੇ ਸਮਾਜ ਦੇ ਵਕੀਲਾਂ ਨੂੰ ਮੌਕਾ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ- ਮੈਂ ਰੋਜ਼ਾਨਾ ਅੱਧਾ ਘੰਟਾ ਸੁਪਰੀਮ ਕੋਰਟ ਵਿੱਚ ਨੌਜਵਾਨ ਵਕੀਲਾਂ ਨੂੰ ਸੁਣਦਾ ਹਾਂ, ਇਹ ਦੇਸ਼ ਦੀ ਨਬਜ਼ ਦਾ ਪਤਾ ਚੱਲਦਾ ਹੈ।
ਜਸਟਿਸ ਚੰਦਰਚੂੜ ਨੇ ਬੀਸੀਐਮਜੀ ਦਾ ਨਿਊਜ਼-ਵਿਊਜ਼ ਚੈਨਲ ਵੀ ਲਾਂਚ ਕੀਤਾ। ਨਿਊਜ਼-ਵਿਊਜ਼ ਦੇਸ਼ ਦਾ ਪਹਿਲਾ ਕੌਂਸਲ ਨਿਊਜ਼ ਚੈਨਲ ਹੈ। ਉਨ੍ਹਾਂ ਨੌਜਵਾਨ ਵਕੀਲਾਂ ਲਈ ਬੀਸੀਐਮਜੀ ਦੁਆਰਾ ਤਿਆਰ ਕੀਤੀ ਸਿਵਲ ਅਤੇ ਕ੍ਰਿਮੀਨਲ ਪ੍ਰੈਕਟਿਸ ਹੈਂਡਬੁੱਕ ਵੀ ਜਾਰੀ ਕੀਤੀ। ਇਸ ਹੈਂਡਬੁੱਕ ਦੀ ਕਾਪੀ 50,000 ਨੌਜਵਾਨ ਵਕੀਲਾਂ ਨੂੰ ਮੁਫ਼ਤ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: