ਆਪਣੇ ਦੋ ਦਿਨਾਂ ਗੁਜਰਾਤ ਦੌਰੇ ਦੇ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਸਥਿਤ ਆਪਣੀ ਮਾਂ ਹੀਰਾਬੇਨ ਮੋਦੀ ਦੇ ਘਰ ਪਹੁੰਚੇ ਅਤੇ ਆਪਣੀ ਮਾਂ ਦਾ ਅਸ਼ੀਰਵਾਦ ਲਿਆ। ਪੀ.ਐੱਮ. ਮੋਦੀ ਦੀ ਮਾਂ ਹੀਰਾਬੇਨ ਦਾ ਅੱਜ 100ਵਾਂ ਜਨਮ ਦਿਨ ਹੈ।
ਹੀਰਾਬੇਨ ਮੋਦੀ ਦੇ ਨਾਲ ਇਹ ਦਿਨ ਪੀ.ਐੱਮ. ਮੋਦੀ ਲਈ ਵੀ ਖਾਸ ਹੈ। ਇਸ ਮੌਕੇ ‘ਤੇ ਪੀ.ਐੱਮ. ਮੋਦੀ ਨੇ ਆਪਣੀ ਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੁਲਾਕਾਤ ਦੌਰਾਨ ਪੀ.ਐੱਮ. ਮੋਦੀ ਮਾਂ ਨੂੰ ਪ੍ਰਣਾਮ ਕਰਦੇ ਦਿਖਾਈ ਦਿੱਤੇ ਤੇ ਜ਼ਮੀਨ ‘ਤੇ ਬੈਠ ਕੇ ਮਾਂ ਦੇ ਪੈਰ ਧੋਤੇ। ਪੀ.ਐੱਮ. ਮੋਦੀ ਤੜਕੇ ਸਵੇਰੇ ਆਪਣੀ ਮਾਂ ਦੇ ਘਰ ਪਹੁੰਚੇ।
ਨਾਲ ਹੀ ਪੀ.ਐੱਮ. ਨੇ ਆਪਣੀ ਮਾਂ ਦੇ ਜਨਮ ਦਿਨ ‘ਤੇ ਟਵੀਟ ਵੀ ਕੀਤਾ, ਜਿਸ ਵਿੱਚ ਉਨ੍ਹਾਂ ਲਿਖਿਆ, ”ਮਾਂ ਇਹ ਸਿਰਫ ਸ਼ਬਦ ਨਹੀਂ ਹੈ, ਜ਼ਿੰਦਗੀ ਦੀ ਉਹ ਭਾਵਨਾ ਹੈ, ਜਿਸ ਵਿੱਚ ਪ੍ਰੇਮ, ਸਬਰ, ਵਿਸ਼ਵਾਸ, ਕਿੰਨਾ ਕੁਝ ਸਮਾਇਆ ਹੈ। ਮੇਰੀ ਮਾਂ, ਹੀਰਾਬਾ ਅੱਜ 18 ਜੂਨ ਨੂੰ 100ਵੇਂ ਸਾਲ ਵਿੱਚ ਦਾਖਲ਼ ਹੋ ਰਹੀ ਹੈ। ਉਨ੍ਹਾਂ ਦਾ ਜਨਮ ਸ਼ਤਾਬਦੀ ਸਾਲ ਸ਼ੁਰੂ ਹੋ ਰਿਹਾ ਹੈ, ਮੈਂ ਆਪਣੀ ਖੁਸ਼ੀ ਤੇ ਖੁਸ਼ਕਿਸਮਤੀ ਸਾਂਝਾ ਕਰ ਰਿਹਾ ਹਾਂ।”
ਮੀਡੀਆ ਰਿਪੋਰਟਾਂ ਮੁਤਾਬਕ ਇੱਥੇ ਪੀਐਮ ਮੋਦੀ ਆਪਣੀ ਮਾਂ ਦੇ ਜਨਮ ਦਿਨ ‘ਤੇ ਪਾਵਾਗੜ੍ਹ ਮੰਦਰ ‘ਚ ਮਾਂ ਕਾਲਿਕਾ ਦੀ ਪੂਜਾ ਕਰਨਗੇ। ਇਸ ਦੌਰਾਨ ਉਹ ਮੰਦਰ ‘ਚ ਝੰਡਾ ਵੀ ਲਹਿਰਾਉਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਮੰਦਰ ‘ਤੇ 500 ਸਾਲ ਬਾਅਦ ਝੰਡਾ ਲਹਿਰਾਇਆ ਜਾਵੇਗਾ।
ਪਾਵਾਗੜ੍ਹ ਮੰਦਿਰ ਪਹਾੜ ‘ਤੇ ਸਥਿਤ ਹੈ। ਇੱਥੇ ਪਹੁੰਚਣ ਲਈ ਰੋਪਵੇਅ ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਤੋਂ ਬਾਅਦ 250 ਪੌੜੀਆਂ ਚੜ੍ਹਨ ਤੋਂ ਬਾਅਦ ਮਾਂ ਦੇ ਦਰਸ਼ਨ ਹੁੰਦੇ ਹਨ। ਹਾਲਾਂਕਿ, ਪੀਐਮ ਮੋਦੀ ਹੈਲੀਕਾਪਟਰ ਤੋਂ ਸਿੱਧੇ ਪਾਵਾਗੜ੍ਹ ਪਹਾੜ ‘ਤੇ ਬਣੇ ਹੈਲੀਪੈਡ ‘ਤੇ ਉਤਰਨਗੇ। ਇੱਥੇ ਮਾਤਾ ਦੇ ਦਰਸ਼ਨ ਕਰਨ ਤੋਂ ਬਾਅਦ ਉਹ ਮੁੜ ਵਿਰਾਸਤ ਵਨ ਵਿੱਚ ਜਾਣਗੇ। ਇਸ ਦੇ ਸਿਆਸੀ ਅਰਥ ਵੀ ਕੱਢੇ ਜਾ ਰਹੇ ਹਨ ਕਿਉਂਕਿ ਮੱਧ ਗੁਜਰਾਤ ਦਾ ਇਹ ਇਲਾਕਾ ਆਦਿਵਾਸੀਆਂ ਦਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਸਰਕਾਰ ਦੀਆਂ ਦੋ ਨਵੀਆਂ ਯੋਜਨਾਵਾਂ ਦੀ ਸ਼ੁਰੂਆਤ ਕਰਨਗੇ, ਜਿਨ੍ਹਾਂ ਦਾ ਉਦੇਸ਼ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਉਪਲਬਧ ਪੋਸ਼ਣ ਨੂੰ ਬਿਹਤਰ ਬਣਾਉਣਾ ਹੈ। ਇਸ ਦੇ ਨਾਲ ਹੀ ਉਹ ਵਡੋਦਰਾ ਸ਼ਹਿਰ ਵਿੱਚ ਇੱਕ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।
ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਮੁੱਖ ਮੰਤਰੀ ਮਾਤਸ਼ਕਤੀ ਯੋਜਨਾ (MMY) ਅਤੇ ਪੋਸ਼ਣ ਸੁਧਾ ਯੋਜਨਾ ਦੀ ਵੀ ਸ਼ੁਰੂਆਤ ਕਰਨਗੇ। MMY ਸਕੀਮ ਦਾ ਉਦੇਸ਼ ਪਹਿਲੇ 1,000 ਦਿਨਾਂ ਦੌਰਾਨ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਅਤੇ ਉਨ੍ਹਾਂ ਦੇ ਨਵਜੰਮੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਪ੍ਰਦਾਨ ਕਰਨਾ ਹੈ।