ਰੂਸ ਦਾ ਯੂਕਰੇਨ ‘ਤੇ ਹਮਲਾ ਲਗਾਤਾਰ 6ਵੇਂ ਦਿਨ ਵੀ ਜਾਰੀ ਹੈ। ਇਸ ਦਰਮਿਆਨ ਆਪ੍ਰੇਸ਼ਨ ਗੰਗਾ ਤਹਿਤ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਮਿਸ਼ਨ ਵੀ ਜਾਰੀ ਹੈ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਸ਼ਾਮ ਨੂੰ ਹਾਈ ਲੈਵਲ ਮੀਟਿੰਗ ਕੀਤੀ।ਯੂਕਰੇਨ ਮਾਮਲੇ ਵਿਚ ਇਹ ਦੋ ਦਿਨਾਂ ਵਿਚ ਚੌਥੀ ਮੀਟਿੰਗ ਸੀ।
ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਦੱਸਿਆ ਕਿ ਪੀਐੱਮ ਨੇ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ 3 ਦਿਨਾਂ ਵਿਚ 26 ਫਲਾਈਟਾਂ ਭੇਜਣ ਦਾ ਫੈਸਲਾ ਲਿਆ ਹੈ। ਭਾਰਤੀਆਂ ਨੂੰ ਏਅਰਲਿਫਟ ਕਰਨ ਲਈ ਬੁਖਾਰੇਸਟ ਤੇ ਬੁਡਾਪੇਸਟ ਤੋਂ ਇਲਾਵਾ ਪੋਲੈਂਡ ਤੇ ਸਲੋਵਾਕ ਦੇ ਏਅਰਪੋਰਟ ਦਾ ਵੀ ਇਸਤੇਮਾਲ ਕੀਤਾ ਜਾਵੇਗਾ। ਸ਼੍ਰਿੰਗਲਾ ਨੇ ਦੱਸਿਆ ਕਿ ਪੀਐੱਮ ਨੇ ਯੂਕਰੇਨ ਵਿਚ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਨਵੀਨ ਸ਼ੇਖਰੱਪਾ ਦੀ ਬਾਡੀ ਵਾਪਸ ਲਿਆਉਣ ਲਈ ਭਾਰਤ ਯੂਕਰੇਨ ਦੇ ਲੋਕਲ ਅਥਾਰਟੀ ਦੇ ਸੰਪਰਕ ਵਿਚ ਹੈ।
ਸ਼੍ਰਿੰਗਲਾ ਨੇ ਅੱਗੇ ਦੱਸਿਆ ਕਿ ਸਾਡੇ ਸਾਰੇ ਨਾਗਰਿਕਾਂ ਨੇ ਕੀਵ ਛੱਡ ਦਿੱਤਾ ਹੈ, ਸਾਡੇ ਕੋਲ ਜੋ ਜਾਣਕਾਰੀ ਹੈ ਉਸ ਮੁਤਾਬਕ ਕੀਵ ਵਿਚ ਸਾਡੇ ਹੋਰ ਨਾਗਰਿਕ ਨਹੀਂ ਹਨ, ਉਥੋਂ ਸਾਡੇ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾ ਹੈ। ਅਸੀਂ ਜਦੋਂ ਆਪਣੀ ਪਹਿਲੀ ਐਡਵਾਈਜਜ਼ਰੀ ਜਾਰੀ ਕੀਤੀ ਸੀ ਉਸ ਸਮੇਂ ਯੂਕਰੇਨ ਵਿਚ ਲਗਭਗ 20,000 ਭਾਰਤੀ ਵਿਦਿਆਰਥੀ ਸਨ, ਉਦੋਂ ਤੋਂ ਲਗਭਗ 12000 ਵਿਦਿਆਰਥੀ ਯੂਕਰੇਨ ਛੱਡ ਚੁੱਕੇ ਹਨ। ਬਾਕੀ ਬਚੇ 40 ਫੀਸਦੀ ਲਗਭਗ ਅੱਧੇ ਸੰਘਰਸ਼ ਖੇਤਰ ਵਿਚ ਹਨ ਅਤੇ ਅੱਧੇ ਯੂਕਰੇਨ ਦੇ ਪੱਛਮੀ ਬਾਰਡਰ ‘ਤੇ ਪਹੁੰਚਗਏ ਹਨ ਜਾਂ ਉਸ ਵੱਲ ਵਧ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਹਰਸ਼ਵਰਧਨ ਨੇ ਦੱਸਿਆ ਕਿ ਕੀਵ ਵਿਚ ਅਸੀਂ ਸਾਰੇ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਸਲਾਹ ਦਿੱਤੀ ਸੀ। ਉਹ ਹੰਗਰੀ, ਸਲੋਵਾਕੀਆ, ਰੋਮਾਨੀਆ, ਪੋਲੈਂਡ ਤੇ ਮੋਲਦੋਵਾ ਵੱਲ ਜਾ ਸਕਦੇ ਹਨ। 7700 ਨਾਗਰਿਕ ਇਨ੍ਹਾਂ ਰਸਤਿਆਂ ਤੋਂ ਕੱਢ ਚੁੱਕੇ ਹਨ। 200 ਵਾਪਸ ਆ ਗਏ ਹਨ ਤੇ 4 ਤੋਂ 5 ਹਜ਼ਾਰ ਲੋਕ ਫਲਾਈਟਾਂ ਦੇ ਇੰਤਜ਼ਾਰ ਵਿਚ ਹੈ।
ਇਹ ਵੀ ਪੜ੍ਹੋ : Russia-Ukraine War : ਰੂਸ ਨੇ ਖਾਰਕੀਵ ‘ਤੇ ਕੀਤਾ ਮਿਜ਼ਾਈਲ ਅਟੈਕ, 8 ਲੋਕਾਂ ਦੀ ਮੌਤ, ਸੈਂਕੜੇ ਜ਼ਖਮੀ
ਯੂਕਰੇਨ ਵਿਚ ਫਸੇ 218 ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ 8ਵਾਂ ਜਹਾਜ਼ ਹੰਗਰੀ ਦੇ ਬੁਡਾਪੇਸਟ ਤੋਂ ਨਵੀਂ ਦਿ4ਲੀ ਪਹੁੰਚਿਆ। ਕੇਂਦਰੀ ਸਿਹਤ ਮੰਤਰੀ ਸਨਮੁਖ ਮੰਡਾਵੀਆ ਨੇ ਯਾਤਰੀਆਂ ਨੂੰ ਰਿਸੀਵ ਕੀਤਾ। ਇਸ ਤੋਂ ਪਹਿਲਾਂ ਏਅਰ ਇੰਡੀਆ ਦੀ 7ਵੀਂ ਫਲਾਈਟ 182 ਭਾਰਤੀਆਂ ਨੂੰ ਲੈ ਕੇ ਮੁੰਬਈ ਪੁੱਜੀ ਸੀ। ਆਪ੍ਰੇਸ਼ਨ ਗੰਗਾ ਤਹਿਤ ਹੁਣ ਤੱਕ 8 ਫਲਾਈਟਾਂ ਨਾਲ ਕੁੱਲ 1836 ਭਾਰਤੀਆਂ ਨੂੰ ਦੇਸ਼ ਵਾਪਸ ਲਿਆਇਆ ਜਾ ਚੁੱਕਾ ਹੈ।