ਲੁਧਿਆਣਾ ਦੀ ਜਸਵਾਲ ਕਾਲੋਨੀ ਤੋਂ ਤਿੰਨ ਦਿਨ ਪਹਿਲਾਂ ਦੋ ਬੱਚੇ ਲਾਪਤਾ ਹੋ ਗਏ ਸਨ। ਇਨ੍ਹਾਂ ਦੋਵੇਂ ਬੱਚਿਆਂ ਨੂੰ ਲੱਭ ਕੇ ਅੱਜ ਪੁਲਿਸ ਨੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ। ਬੱਚਿਆਂ ਦੇ ਗੁੰਮ ਹੋ ਜਾਣ ਕਰਕੇ ਉਨ੍ਹਾਂ ਦੇ ਮਾਪਿਆਂ ਦੇ ਸਾਹ ਸੁੱਕੇ ਹੋਏ ਸਨ, ਅੱਜ ਦੋਵਾਂ ਨੂੰ ਅੱਖਾਂ ਸਾਹਮਣੇ ਸਹੀ-ਸਲਾਮਤ ਵੇਖ ਉਨ੍ਹਾਂ ਨੂੰ ਚੈਨ ਆਇਆ। ਇਹ ਦੋਵੇਂ ਬੱਚੇ 14 ਨਵੰਬਰ ਨੂੰ ਆਪਣੇ ਘਰੋਂ ਲਾਪਤਾ ਹੋ ਗਏ ਸਨ। ਪੁਲਿਸ ਨੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਬੱਚਿਆਂ ਨੂੰ ਲੱਭ ਕੇ ਪਰਿਵਾਰ ਤੱਕ ਪਹੁੰਚਾਇਆ।
ਮਿਲੀ ਜਾਣਕਾਰੀ ਮੁਤਾਬਕ ਕਰਨਜੀਤ ਸਿੰਘ ਉਰਫ ਸੈਮ ਉਮਰ 12 ਸਾਲ ਪੁੱਤਰ ਜੋਗਿੰਦਰ ਸਿੰਘ ਅਤੇ ਸੌਰਵ ਉਰਫ ਆਯੁਸ਼ ਪੁੱਤਰ ਦਿਨੇਸ਼ ਕੁਮਾਰ ਉਮਰ 11 ਸਾਲ 9 ਮਹੀਨੇ ਦੋਵੇਂ ਨਿਵਾਸੀ ਜਸਵਾਲ ਕਾਲੋਨੀ, ਗਲੀ ਨੰਬਰ 4, ਕੈਲਾਸ਼ ਨਗਰ ਰੋਡ, ਲੁਧਿਆਣਾ ਦੇ ਆਪਣੇ ਘਰੋਂ ਗੁੰਮ ਹੋਣ ਦੀ ਸੂਚਨਾ 15 ਨਵੰਬਰ ਨੂੰ ਪੁਲਿਸ ਨੂੰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਸੁਧੀਰ ਸੂਰੀ ਕਤਲ ਮਾਮਲਾ : 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ ਗਿਆ ਮੁਲਜ਼ਮ ਸੰਦੀਪ ਸਿੰਘ
ਇਸ ਸਬੰਧੀ ਥਾਣਾ ਜੋਧੇਵਾਲ ਲੁਧਿਆਣਾ ਵਿਖੇ ਐੱਫ.ਆਈ.ਆਰ. ਨੰ. 161 ਮਿਤੀ 15.11.22 u/s 346 ਆਈਪੀਐੱਸ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੋਵੇਂ ਬੱਚੇ 14 ਨਵੰਬਰ ਸਵੇਰੇ 7 ਵਜੇ ਤੋਂ ਲਾਪਤਾ ਸਨ। ਅੱਜ ਪੁਲਿਸ ਨੇ ਦੋਵਾਂ ਬੱਚਿਆਂ ਨੂੰ ਲੱਭ ਕੇ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕੀਤਾ।
ਵੀਡੀਓ ਲਈ ਕਲਿੱਕ ਕਰੋ -: