ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫਤਾਰ ਪੰਜਾਬ ਦੇ ਸੀਨੀਅਰ ਆਈਏਐੱਸ ਸੰਜੇ ਪੋਪਲੀ ਦੇ 27 ਸਾਲਾ ਬੇਟੇ ਕਾਰਤਿਕ ਪੋਪਲੀ ਦਾ ਪੋਸਟਮਾਰਟਮ ਪੀਜੀਆਈ ਵਿਚ ਕੀਤਾ ਗਿਆ। ਪੋਸਟਮਾਰਟਮ ਏਡੀਸੀ ਅਮਿਤ ਕੁਮਾਰ ਦੀ ਨਿਗਰਾਨੀ ਵਿਚ ਕਰਵਾਇਆ ਗਿਆ। ਪੋਸਟਮਾਰਟਮ ਦੇ ਬਾਅਦ ਅੰਤਿਮ ਸਸਕਾਰ ਲਈ ਕਾਰਤਿਕ ਪੋਪਲੀ ਦੀ ਮ੍ਰਿਤਕ ਦੇਹ ਨੂੰ ਉਸ ਦੀ ਮਾਂ ਐਂਬੂਲੈਂਸ ਤੋਂ ਸੈਕਟਰ-25 ਸ਼ਮਸ਼ਾਨ ਘਾਟ ਲੈ ਕੇ ਗਈ ਹੈ।
ਯੂਟੀ ਪੁਲਿਸ ਨੇ ਐਤਵਾਰ ਨੂੰ ਪੀਜੀਆਈ ਮੈਨੇਜਮੈਂਟ ਨੂੰ ਇਸ ਸਬੰਧੀ ਚਿੱਟੀ ਲਿਖੀ ਸੀ। ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾਵੇਗੀ। ਦੂਜੇ ਪਾਸੇ ਆਈਏਐੱਸ ਸੰਜੇ ਪੋਪਲੀ ਨੂੰ ਬੇਟੇ ਦੇ ਸਸਕਾਰ ਵਿਚ ਸ਼ਾਮਲ ਹੋਣ ਲਈ ਪਰਿਵਾਰ ਅਦਾਲਤ ਵਿਚ ਪਟੀਸ਼ਨ ਲਗਾਏਗਾ।
ਸੰਜੇ ਪੋਪਲੀ ਦੇ ਵਕੀਲ ਮਤਵਿੰਦਰ ਸਿੰਘ ਤੋਂ ਐਤਵਾਰ ਨੂੰ ਪਰਿਵਾਰ ਦੇ ਮੈਂਬਰਾਂ ਨੇ ਕਾਨੂੰਨੀ ਰਾਏ ਲਈ। ਵਕੀਲ ਮਤਵਿੰਦਰ ਸਿੰਘ ਨੇ ਕਿਹਾ ਕਿ ਉਹ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪਟੀਸ਼ਨ ਦਾਇਰ ਕਰਨਗੇ ਅਤੇ ਮੰਗ ਕਰਨਗੇ ਕਿ ਜੇਲ੍ਹ ਸੁਪਰੀਡੈਂਟ ਤੇ ਪੁਲਿਸ ਅਧਿਕਾਰੀਆਂ ਨੂੰ ਹੁਕਮ ਦਿੱਤਾ ਜਾਵੇ ਕਿ ਬੇਟੇ ਦੇ ਅੰਤਿਮ ਸਸਕਾਰ ਵਿਚ ਪਿਤਾ ਸੰਜੇ ਪੋਪਲੀ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ।
ਦੱਸ ਦੇਈਏ ਕਿ ਸ਼ਨੀਵਾਰ ਨੂੰ ਪੁੱਤ ਦੀ ਮੌਤ ਦੇ ਬਾਅਦ ਕਾਰਤਿਕ ਦੇ ਪਰਿਵਾਰਕ ਮੈਂਬਰਾਂ ਨੇ ਵਿਜੀਲੈਂਸ ਅਧਿਕਾਰੀਆਂ ‘ਤੇ ਗੰਭੀਰ ਦੋਸ਼ ਲਗਾਏ ਸਨ। ਦੂਜੇ ਪਾਸੇ ਯੂਟੀ ਪੁਲਿਸ ‘ਤੇ ਵਿਜੀਲੈਂਸ ਦਾ ਸਹਿਯੋਗ ਕਰਨ ਦਾ ਦੋਸ਼ ਲਗਾਇਆ ਸੀ। ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚਣ ਲਈ ਪੁਲਿਸ ਨੇ ਪੀਜੀਆਈ ਵਿਚ ਪੋਸਟਮਾਰਟਮ ਕਰਾਉਣਾ ਸਹੀ ਸਮਝਿਆ।
ਵੀਡੀਓ ਲਈ ਕਲਿੱਕ ਕਰੋ -: