ਭ੍ਰਿਸ਼ਟਾਚਾਰ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਪੂਰੀ ਤਰ੍ਹਾਂ ਸਖਤ ਹੈ। ਸੀ.ਐੱਮ. ਮਾਨ ਨੇ ਕਾਂਗਰਸ ਸਰਕਾਰ ਵੇਲੇ ਹੋਏ SC ਵਿਦਿਆਰਥੀ ਸਕਾਲਰਸ਼ਿਪ ਘਪਲੇ ਮਾਮਲੇ ‘ਤੇ ਹੁਣ ਵੱਡੇ ਐਕਸ਼ਨ ਦੀ ਤਿਆਰੀ ਕਰ ਲਈ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਨਾਲ ਸੰਬੰਧਤ ਫਾਈਲਾਂ ਮੰਗਵਾਈਆਂ ਹਨ।
ਸੀ.ਐੱਮ. ਮਾਨ ਨੇ ਪਿਛਲੀ ਕਾਂਗਰਸ ਸਰਕਾਰ ਵਿੱਚ ਜਾਰੀ ਰਕਮ ਦੀਆਂ ਫਾਈਲਾਂ ਮੰਗਵਾਈਆਂ ਹਨ। ਇਸ ਨਾਲ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫਸੇ ਸਾਧੂ ਸਿੰਘ ਧਰਮਸੋਤ ‘ਤੇ ਸ਼ਿਕੰਜਾ ਹੋਰ ਘਸਿਆ ਜਾ ਸਕਦਾ ਹੈ।
ਦੱਸ ਦੇਈਏ ਕਿ ਕਾਂਗਰਸ ਸਰਕਾਰ ਵੇਲੇ ਐੱਸ.ਸੀ. ਵਿਦਿਆਰਥੀ ਸਕਾਲਰਸ਼ਿਪ ਵਿੱਚ ਕਥਿਤ ਘਪਲੇ ਦਾ ਮਾਮਲਾ ਸਾਹਮਣੇ ਆਇਆ ਸੀ। ਦਲਿਤ ਵਿਦਿਆਰਥੀਆਂ ਦੇ ਵਜ਼ੀਫ਼ੇ ਵਿੱਚ ਕਰੋੜਾਂ ਰੁਪਏ ਦੇ ਘਪਲੇ ਦੇ ਦੋਸ਼ ਨੂੰ ਲੈ ਕੇ ਉਸ ਵੇਲੇ ਕੈਬਨਿਟ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਸਵਾਲਾਂ ਦੇ ਘੇਰੇ ‘ਚ ਰਹੇ ਸਨ ਅਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਸੀ।
ਦੱਸ ਦੇਈਏ ਕਿ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਬਿਊਰੋ ਨੇ 6 ਜੂਨ ਨੂੰ ਭ੍ਰਿਸ਼ਚਾਚਾਰ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੋਇਆ ਹੈ। ਧਰਮਸੋਤ ਕੈਪਟਨ ਅਮਮਿੰਦਰ ਸਿੰਘ ਦੇ ਸੀਐੱਮ ਰਹਿੰਦੇ ਸੂਬੇ ਦੇ ਜੰਗਲਾਤ ਮੰਤਰੀ ਸਨ। ਉਨ੍ਹਾਂ ‘ਤੇ ਦੋਸ਼ ਹੈ ਕਿ ਪਰਮਿਟ ਦੇ ਬਾਵਜੂਦ ਇੱਕ ਦਰੱਖਤ ਦੀ ਕਟਾਈ ਵਿਚ ਉਨ੍ਹਾਂ ਨੇ 500 ਰੁਪਏ ਦਾ ਕਮਿਸ਼ਨ ਲਿਆ। ਉਨ੍ਹਾਂ ਦੇ ਲਗਭਗ ਸਵਾ ਕਰੋੜ ਦੀ ਰਿਸ਼ਵਤਖੋਰੀ ਦਾ ਖੁਲਾਸਾ ਹੋਇਆ।
ਇਹ ਵੀ ਪੜ੍ਹੋ : ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ 2 ਦਿਨ ਭਾਰੀ ਮੀਂਹ ਦੇ ਆਸਾਰ, ਚੱਲਣਗੀਆਂ ਤੇਜ਼ ਹਵਾਵਾਂ
ਜਿਸ ਦੇ ਬਾਅਦ ਵਿਜੀਲੈਂਸ ਨੇ ਧਰਮਸੋਤ ਨੂੰ ਸਵੇਰੇ ਲਗਭਗ 3 ਵਜੇ ਅਮਲੋਹ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਸੀ। ਸਾਧੂ ਸਿੰਘ ਧਰਮਸੋਤ ਨਾਲ ਉਨ੍ਹਾਂ ਦੇ ਓਐਸਡੀ ਚਮਕੌਰ ਸਿੰਘ ਵੀ ਸਨ। ਹੁਣ ਜੇਕਰ ਐੱਸ.ਸੀ. ਸਕਾਲਰਸ਼ਿਪ ਘਪਲੇ ਮਾਮਲੇ ਵਿੱਚ ਵੀ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -: