ਅਫ਼ਗਾਨਿਸਤਾਨ ਵਿੱਚ ਪਿਛਲੇ ਸਾਲ ਤਾਲਿਬਾਨ ਨੇ ਕਬਜ਼ਾ ਕਰ ਲਿਆ ਸੀ। ਇਸ ਮਗਰੋਂ ਹੁਣ ਅਫਗਾਨ ਫੌਜ ਦੇ ਇੱਕ ਸਾਬਕਾ ਜਨਰਲ ਨੇ ਤਾਲਿਬਾਨ ਨੂੰ ਲਲਕਾਰਿਆ ਹੈ।
ਸਾਬਕਾ ਆਰਮੀ ਚੀਫ ਲੈਫਟੀਨੈਂਟ ਜਨਰਲ ਸਾਮੀ ਸਾਦਕ ਸਾਬਕਾ ਫੌਜੀਆਂ ਤੇ ਰਾਜਨੇਤਾਵਾਂ ਨਾਲ ਮਿਲ ਕੇ ਤਾਲਿਬਾਨ ਖਿਲਾਫ ਜੰਗ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ. ਇਹ ਜੰਗ ਈਦ ਤੋਂ ਬਾਅਦ ਸ਼ੁਰੂ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਖਿਲਾਫ ਫੌਜੀ ਕਾਰਵਾਈ ਅਫਗਾਨਿਸਤਾਨ ਵਿੱਚ ਸਥਿਰਤਾ ਲਿਆਉਣ ਦਾ ਇੱਕੋ-ਇੱਕ ਰਸਤਾ ਹੈ। ਅਸੀਂ ਅਫਗਾਨਿਸਤਾਨ ਨੂੰ ਤਾਲਿਬਾਨ ਤੋਂ ਆਜ਼ਾਦ ਕਰਨ ਲਈ ਜੋ ਹੋ ਸਕੇਗਾ ਉਹ ਸਭ ਕਰਾਂਗੇ, ਤਾਂਕਿ ਲੋਕਤਾਂਤ੍ਰਿਕ ਵਿਵਸਥਾ ਮੁੜ ਤੋਂ ਸਥਾਪਤ ਹੋ ਸਕੇ। ਜਦੋਂ ਤੱਕ ਸਾਨੂੰ ਆਜ਼ਾਦੀ ਨਹੀਂ ਮਿਲਦੀ, ਅਸੀਂ ਲੜਦੇ ਰਹਾਂਗੇ।
ਸਾਬਕਾ ਆਰਮੀ ਚੀਫ ਲੈਫਟੀਨੈਂਟ ਜਨਰਲ ਸਾਮੀ ਸਾਦਤ ਨੇ ਕਿਹਾ ਕਿ ਅੱਠ ਮਹੀਨੇ ਦੇ ਇਸ ਸ਼ਾਸਨ ਵਿੱਚ ਦੇਸ਼ ਗਰੀਬੀ ਦੀ ਦਲਦਲ ਵਿੱਚ ਫਸਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਅੱਠ ਮਹੀਨਿਆਂ ਦੇ ਸ਼ਾਸਨ ਵਿੱਚ ਜੋ ਕੁਝ ਵੇਖਿਆ ਹੈ, ਉਹ ਕੁਝ ਹੋਰ ਨਹੀਂ, ਸਗੋਂ ਸਿਆਸੀ ਉਦੇਸ਼ਾਂ ਲਈ ਧਾਰਮਿਕ ਪਾਬੰਦੀਆਂ ਤੇ ਪਵਿੱਤਰ ਕੁਰਾਨ ਦੀ ਗਲਤ ਮਿਸਾਲ, ਗਲਤ ਵਿਆਖਿਆ ਤੇ ਦੁਰਵਰਤੋਂ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਅਫਗਾਨਿਸਤਾਨ ਸਰਕਾਰ ਡਿੱਗਣ ਮਗਰੋਂ ਦੇਸ਼ ਵਿੱਚ ਮਨੁੱਖੀ ਅਧਿਕਾਰ ਦੀ ਸਥਿਤੀ ਬਦਤਰ ਹੋ ਗਈ ਹੈ। ਕੁੜੀਆਂ ਦੇ ਸਕੂਲ ਜਾਣ ਤੇ ਔਰਤਾਂ ਦੇ ਕੰਮ ਕਰਨ ‘ਤੇ ਰੋਕ ਲਾ ਦਿੱਤੀ ਗਈ ਹੈ, ਹਰ ਦਿਨ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਣ ਲੱਗਾ ਹੈ। ਖਾਣ ਨੂੰ ਅਨਾਜ ਨਹੀਂ, ਜਿਸ ਦੇ ਚੱਲਦੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ।