ਯੂਕਰੇਨ ਦੇ ਚੀਫ ਆਫ ਡਿਫੈਂਸ ਇੰਟੈਲੀਜੈਂਸ ਦੇ ਮੇਜਰ ਜਨਰਲ ਕਾਇਰਲੋ ਬੁਡਾਨੋਵ ਨੇ ਦਾਅਵਾ ਕੀਤਾ ਹੈ ਕਿ ਪੁਤਿਨ ਇਸ ਜੰਗ ਦੇ ਖਤਮ ਹੋਣ ਤੱਕ ਰਾਸ਼ਟਰਪਤੀ ਨਹੀਂ ਹੋਣਗੇ। ਬੁਡਾਨੋਵ ਨੇ ਕਿਹਾ ਕਿ ਇਕ ਰਿਪੋਰਟ ਮੁਤਾਬਕ ਰੂਸੀ ਅਧਿਕਾਰੀ ਵਲਾਦਿਮੀਰ ਪੁਤਿਨ ਨੂੰ ਸੱਤਾ ਤੋਂ ਹਟਾਉਣ ਦੀ ਸਰਗਰਮੀ ਨਾਲ ਚਰਚਾ ਕਰ ਰਹੇ ਹਨ।
ਜਨਰਲ ਬੁਡਾਨੋਵ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਯੂਕਰੇਨ ਰੂਸ ‘ਤੇ ਜਵਾਬੀ ਹਮਲਾ ਕਰਦੇ ਹੋਏ ਰੂਸ ਦੇ ਕਬਜ਼ੇ ਵਾਲੇ ਯੂਕਰੇਨ ਦੇ ਖੇਤਰ ਖੇਰਸਨ ਬੰਦਰਗਾਹ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਪੁਤਿਨ ਹੁਣ ਸੱਤਾ ‘ਚ ਹੋਣਗੇ, ਕਿਉਂਕਿ ਰੂਸ ‘ਚ ਇਸ ਗੱਲ ‘ਤੇ ਚਰਚਾ ਚੱਲ ਰਹੀ ਹੈ ਕਿ ਅਗਲਾ ਰਾਸ਼ਟਰਪਤੀ ਕੌਣ ਹੋਵੇਗਾ?
ਕ੍ਰੀਮੀਆ ਦੇ ਚੀਫ਼ ਆਫ਼ ਡਿਫੈਂਸ ਇੰਟੈਲੀਜੈਂਸ ਮੇਜਰ ਜਨਰਲ ਕਾਇਰਲੋ ਬੁਡਾਨੋਵ ਨੇ ਕਿਹਾ ਕਿ ਯੂਕਰੇਨ ਨਵੰਬਰ ਦੇ ਅਖੀਰ ਤੱਕ ਖੇਰਸਨ ‘ਤੇ ਮੁੜ ਕਬਜ਼ਾ ਕਰਨ ਦਾ ਟੀਚਾ ਬਣਾ ਰਿਹਾ ਹੈ। ਇਸ ਦੇ ਨਾਲ ਹੀ ਸਾਡੀ ਕੋਸ਼ਿਸ਼ ਰਹੇਗੀ ਕਿ ਕ੍ਰੀਮੀਆ ਨੂੰ ਵੀ ਰੂਸ ਤੋਂ ਵਾਪਸ ਲੈ ਲਿਆ ਜਾਵੇ। ਜ਼ਿਕਰਯੋਗ ਹੈ ਕਿ ਕ੍ਰੀਮੀਆ ਪਹਿਲਾਂ ਵੀ ਯੂਕਰੇਨ ਦਾ ਹਿੱਸਾ ਸੀ ਪਰ 2014 ‘ਚ ਰੂਸ ਨੇ ਕ੍ਰੀਮੀਆ ਨੂੰ ਆਪਣੇ ਨਾਲ ਮਿਲਾ ਲਿਆ ਸੀ।
ਪਿਛਲੇ ਨੌਂ ਮਹੀਨਿਆਂ ਤੋਂ ਚੱਲ ਰਹੀ ਇਸ ਜੰਗ ਵਿੱਚ ਰੂਸ ਨੂੰ ਸਤੰਬਰ ਦੇ ਸ਼ੁਰੂ ਵਿੱਚ ਪਹਿਲੀ ਵਾਰ ਯੂਕਰੇਨੀ ਫ਼ੌਜ ਦੇ ਹੱਥੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਤਿੰਨ ਲੱਖ ਰਿਜ਼ਰਵ ਫੌਜੀਆਂ ਦੀ ਅੰਸ਼ਿਕ ਤਾਇਨਾਤੀ ਦਾ ਐਲਾਨ ਕਰਨਾ ਪਿਆ। ਪੁਤਿਨ ਨੇ ਚਿਤਾਵਨੀ ਦਿੱਤੀ ਕਿ ਰੂਸ ਆਪਣੇ ਬਚਾਅ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।
ਇਹ ਵੀ ਪੜ੍ਹੋ : ਗੁਜਰਾਤ ‘ਚ ਵੱਡਾ ਹਾਦਸਾ, 5 ਦਿਨ ਪਹਿਲਾਂ ਖੋਲ੍ਹਿਆ ਇਤਿਹਾਸਕ ਪੁਲ ਟੁੱਟਿਆ, 60 ਤੋਂ ਵੱਧ ਮੌਤਾਂ
ਹਾਲ ਹੀ ਵਿੱਚ ਰੂਸ ਨੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਨਾਲ ਯੂਕਰੇਨ ਦੇ ਪਾਵਰ ਪਲਾਂਟ ਅਤੇ ਪਾਵਰ ਪਲਾਂਟਾਂ ਨੂੰ ਤਬਾਹ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਰੂਸ ਨੇ ਯੂਕਰੇਨ ਦੀ 40 ਫੀਸਦੀ ਤੋਂ ਜ਼ਿਆਦਾ ਬਿਜਲੀ ਉਤਪਾਦਨ ਸਮਰੱਥਾ ਖਤਮ ਕਰ ਦਿੱਤੀ ਹੈ, ਜਿਸ ਕਾਰਨ ਦੇਸ਼ ਭਰ ‘ਚ ਬਲੈਕਆਊਟ ਹੋ ਗਿਆ ਹੈ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਹੈ ਕਿ ਰੂਸੀ ਹਵਾਈ ਹਮਲਿਆਂ ਕਾਰਨ ਦੇਸ਼ ਦੇ ਲਗਭਗ 40 ਲੱਖ ਲੋਕ ਹਨੇਰੇ ਵਿੱਚ ਰਹਿਣ ਲਈ ਮਜਬੂਰ ਹਨ।
ਵੀਡੀਓ ਲਈ ਕਲਿੱਕ ਕਰੋ -: