ਮਾਂ ਤੋਂ ਬਾਅਦ ਬੱਚਿਆਂ ਦਾ ਦੂਜਾ ਗੁਰੂ ਅਧਿਆਪਕ ਹੀ ਅਖਵਾਉਂਦਾ ਹੈ, ਜੋ ਉਸ ਨੂੰ ਹਰ ਚੰਗੇ-ਮਾੜੇ ਦੀ ਸਮਝ ਦਿੰਦਾ ਹੈ। ਉਹੀ ਅਧਿਆਪਕ ਜਦੋਂ ਗਲਤ ਕੰਮ ਕਰੇ ਤਾਂ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਅਜਿਹੀ ਹੀ ਘਟਨਾ ਸਾਹਮਣੇ ਆਈ ਜਲੰਧਰ ਵਿੱਚ, ਜਿਥੇ ਇੱਕ ਨਿਜੀ ਸਕੂਲ ਦੀ ਪ੍ਰਿੰਸੀਪਲ ਸਾਮਾਨ ਚੋਰੀ ਕਰਦੇ ਫੜੀ ਗਈ।
ਮਾਡਲ ਟਾਊਨ ‘ਚ ਦੁਕਾਨਦਾਰ ਨੇ ਇਕ ਔਰਤ ਨੂੰ ਸਾਮਾਨ ਚੋਰੀ ਕਰਦੇ ਫੜਿਆ। ਫੜੀ ਗਈ ਔਰਤ ਇਕ ਪ੍ਰਾਈਵੇਟ ਸਕੂਲ ਦੀ ਪ੍ਰਿੰਸੀਪਲ ਦੱਸੀ ਜਾਂਦੀ ਹੈ। ਇਹ ਔਰਤ ਮਾਡਲ ਟਾਊਨ ਮਾਰਕੀਟ ਸਥਿਤ ਜੈਨ ਸੰਨਜ਼ ਵਿਖੇ ਖਰੀਦਦਾਰੀ ਕਰਨ ਆਈ ਸੀ। ਉਸ ਨੇ ਦੁਕਾਨ ਤੋਂ ਸਾਮਾਨ ਚੁੱਕ ਕੇ ਉਸ ਦੇ ਪਹਿਨੇ ਹੋਏ ਓਵਰਕੋਟ ਵਿੱਚ ਲੁਕਾ ਲਿਆ।
ਇਹ ਵੀ ਪੜ੍ਹੋ : ਪੰਜਾਬ ‘ਚ ਜ਼ਮੀਨੀ ਪਾਣੀ ਬਚਾਉਣ ਲਈ ਨਿਯਮ ਅੱਜ ਤੋਂ ਲਾਗੂ, ਪਾਣੀ ਕੱਢਣ ‘ਤੇ ਲੱਗਣਗੇ ਪੈਸੇ, ਜਾਣੋ ਰੇਟ
ਔਰਤ ਦੀ ਇਹ ਹਰਕਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਤੋਂ ਬਾਅਦ ਜਦੋਂ ਉਹ ਦੁਕਾਨ ਤੋਂ ਬਾਹਰ ਨਿਕਲਣ ਲੱਗੀ ਤਾਂ ਦੁਕਾਨਦਾਰ ਨੇ ਔਰਤ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਔਰਤ ਦੇ ਓਵਰਕੋਟ ਵਿੱਚ ਲੁਕਾਇਆ ਹੋਇਆ ਸਾਮਾਨ ਮਿਲ ਗਿਆ। ਫੜੇ ਜਾਣ ਤੋਂ ਬਾਅਦ ਵੀ ਔਰਤ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਚੋਰੀ ਉਸ ਨੇ ਕੀਤੀ ਹੈ। ਸਗੋਂ ਤਲਾਸ਼ੀ ਲੈਣ ’ਤੇ ਉਸ ਨੇ ਉਥੇ ਹੀ ਹੰਗਾਮਾ ਸ਼ੁਰੂ ਕਰ ਦਿੱਤਾ।
ਮਾਡਲ ਟਾਊਨ ਦੀ ਮਾਰਕੀਟ ਵਿੱਚ ਹੋਏ ਹਾਈਵੋਲਟੇਜ ਡਰਾਮੇ ਤੋਂ ਬਾਅਦ ਪੁਲਿਸ ਤਾਂ ਉੱਥੇ ਪੁੱਜੀ ਪਰ ਔਰਤ ਪੁਲਿਸ ਦਾ ਸਾਥ ਦੇਣ ਲਈ ਤਿਆਰ ਨਹੀਂ ਹੋਈ। ਕਿਸੇ ਤਰ੍ਹਾਂ ਪੁਲਿਸ ਔਰਤ ਨੂੰ ਥਾਣੇ ਲੈ ਗਈ। ਥਾਣੇ ਜਾ ਕੇ ਔਰਤ ਨੇ ਦੱਸਿਆ ਕਿ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਔਰਤ ਨੇ ਥਾਣੇ ਜਾ ਕੇ ਸਭ ਦੇ ਸਾਹਮਣੇ ਆਪਣੇ ਕੀਤੇ ਦੀ ਮੁਆਫੀ ਮੰਗੀ।
ਵੀਡੀਓ ਲਈ ਕਲਿੱਕ ਕਰੋ -: