ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੀਆਂ ਜੇਲ੍ਹਾਂ ਦੇ ਅੰਦਰ ਹੈੱਡਕੁਆਰਟਰਾਂ ਦਾ ਇੱਕ ਵਿਸ਼ੇਸ਼ ਫ਼ੋਨ ਨੰਬਰ ਚਾਲੂ ਕਰਨ ਦਾ ਫੈਸਲਾ ਕੀਤਾ ਹੈ ਜਿੱਥੇ ਕੈਦੀ ਜੇਲ੍ਹਾਂ ਦੇ ਅੰਦਰ ਹੋਣ ਵਾਲੇ ਕਿਸੇ ਵੀ ਗਲਤ ਕੰਮ ਦੇ ਵਿਰੁੱਧ ਸ਼ਿਕਾਇਤ ਦਰਜ ਕਰ ਸਕਣਗੇ।
ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਦੇ ਮੌਕੇ ‘ਤੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) ਜੇਲ੍ਹ ਪੀਕੇ ਸਿਨਹਾ ਨੇ ਕਿਹਾ ਕਿ ਇਸ ਵਿਲੱਖਣ ਕਦਮ ਦਾ ਉਦੇਸ਼ ਜੇਲ੍ਹਾਂ ਵਿੱਚ ਰਿਸ਼ਵਤਖੋਰੀ, ਨਸ਼ਿਆਂ ਅਤੇ ਹੋਰ ਗੈਰਕਨੂੰਨੀ ਗਤੀਵਿਧੀਆਂ ਨੂੰ ਰੋਕਣਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੈਦੀ/ ਹਵਾਲਾਤੀ ਅੰਦਰਲੀਆਂ ਕਿਸੇ ਵੀ ਗੜਬੜੀ ਦੇ ਸਬੰਧ ਵਿੱਚ ਜੇਲ੍ਹਾਂ ਵਿੱਚ ਸਥਾਪਤ ਪਬਲਿਕ ਕਾਲ ਆਫਿਸ (ਪੀਸੀਓ) ਤੋਂ ਮੁਫਤ ਕਾਲ ਕਰਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।
ਉਨ੍ਹਾਂ ਅੱਗੇ ਭਰੋਸਾ ਦਿੱਤਾ ਕਿ ਇਸ ਤਰ੍ਹਾਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਸਹੀ ਪਾਈ ਗਈ ਤਾਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਡੇਢ ਕਿੱਲੋਂ ਹੈਰੋਇਨ ਤੇ ਪੌਣੇ 8 ਲੱਖ ਨਕਦੀ ਨਾਲ 5 ਸਮੱਗਲਰ ਕਾਬੂ, ਪੁਲਿਸ ਨੂੰ ਦੇਖ ਟਾਇਲਟ ‘ਚ ਫਲੱਸ਼ ਕੀਤਾ ਨਸ਼ਾ
ਉਨ੍ਹਾਂ ਅੱਗੇ ਕਿਹਾ ਕਿ ਯੋਜਨਾ ਦੇ ਹਿੱਸੇ ਵਜੋਂ, ਕੈਦੀ ਬਹੁਤ ਸਾਰੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਗੇ, ਜਿਨ੍ਹਾਂ ਲਈ ਜਨਤਕ ਭਾਸ਼ਣ, ਪੇਂਟਿੰਗ ਅਤੇ ਹੁਨਰ ਵਿਕਾਸ ਪ੍ਰੋਗਰਾਮਾਂ ਦੀ ਸ਼ੁਰੂਆਤ ਸ਼ਾਮਲ ਹੈ। ਏਡੀਜੀਪੀ ਜੇਲ੍ਹ ਨੇ ਇਹ ਵੀ ਦੱਸਿਆ ਕਿ ਆਤਮ ਹੱਤਿਆਵਾਂ ਦਾ ਮੁੱਖ ਕਾਰਨ ਡਿਪ੍ਰੈਸ਼ਨ ਹੈ ਅਤੇ ਇਸ ਖ਼ਤਰੇ ਨੂੰ ਜੜ੍ਹੋਂ ਪੁੱਟਣਾ ਹੈ ਕਿ ਕੈਦੀਆਂ ਦੀ ਮਾਨਸਿਕਤਾ ਅਤੇ ਊਰਜਾ ਸਕਾਰਾਤਮਕ ਗਤੀਵਿਧੀਆਂ ਵੱਲ ਵਧੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਜੇਲ੍ਹ ਵਿਭਾਗ ਜੇਲ੍ਹਾਂ ਦੇ ਨੇੜੇ ਪੈਟਰੋਲ ਪੰਪ ਚਲਾ ਰਿਹਾ ਹੈ ਜਿੱਥੇ ਸਾਫ਼ ਅਕਸ ਵਾਲੇ ਕੈਦੀਆਂ ਨੂੰ ਕੰਮ ਲਈ ਤਾਇਨਾਤ ਕੀਤਾ ਜਾਵੇਗਾ।