ਪੀਟੀਸੀ ਦੇ ਐੱਮ.ਡੀ. ਰਬਿੰਦਰ ਨਾਰਾਇਣ ਨੂੰ ਲੰਡਨ ਵਿੱਚ Global Inspirational Leaders 2022 ਵਜੋਂ ਸਨਮਾਨਿਤ ਕੀਤਾ ਗਿਆ ਹੈ। ਪੀਟੀਸੀ ਨੈੱਟਵਰਕ ਨੂੰ ਵਾਈਟ ਪੇਜ ਇੰਟਰਨੈਸ਼ਨਲ ਅਤੇ WCRC INT ਵੱਲੋਂ ਲੰਡਨ ਵਿੱਚ ਕਰਵਾਏ ਗਏ ਗਲੋਬਲ ਬਿਜ਼ਨਸ ਸਮਿਟ 2022 ਵਿੱਚ ਗਲੋਬਲ ਪਾਵਰ ਬ੍ਰਾਂਡ 2022 ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਸਮਾਗਮ ਹਾਊਸ ਆਫ਼ ਲਾਰਡਜ਼ ਵਿੱਚ ਹੋਇਆ। ਪੀਟੀਸੀ ਨੈੱਟਵਰਕ ਨੂੰ ਦੋ ਲਾਰਡ (ਲਾਰਡ ਮੇਘਨਾਦ ਦੇਸਾਈ, ਲਾਰਡ ਸਵਰਾਜ ਪਾਲ) ਅਤੇ ਸਾਂਸਦ ਵਰਿੰਦਰ ਸ਼ਰਮਾ ਵੱਲੋਂ ਸਨਮਾਨ ਦਿੱਤਾ ਗਿਆ।

ਇਸ ਮੌਕੇ ਐੱਮ.ਡੀ. ਰਬਿੰਦਰ ਨਾਰਾਇਣ ਨੇ ਕਿਹਾ ਹੈ ਕਿ ਪੰਜਾਬੀ ਵਿਸ਼ਵ ਵਿੱਚ ਜਿਥੇ ਵੀ ਜਾਂਦੇ ਹਨ ਉਹ ਆਪਣੀ ਅਣਥਕ ਮਿਹਨਤ ਨਾਲ ਵੱਖਰਾ ਰੁਤਬਾ ਹਾਸਿਲ ਕਰ ਲੈਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਮਾਣ ਹਾਸਿਲ ਹੋ ਰਿਹਾ ਹੈ ਕਿ ਵਿਸ਼ਵ ਦੀ ਸੰਸਥਾ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ ਹੈ।

ਐੱਮ.ਡੀ. ਰਬਿੰਦਰ ਨਾਰਾਇਣ ਨੇ ਕਿਹਾ ਹੈ ਕਿ ਲੰਡਨ ਵਿੱਚ ਪੀਟੀਸੀ ਦਾ ਇਕ ਸਟੂਡਿਓ ਸਥਾਪਿਤ ਕਰਾਂਗੇ ਜਿਸ ਵਿੱਚ ਲੋਕਾਂ ਦੀ ਰੁਚੀ ਅਤੇ ਲੋੜ ਨੂੰ ਵੇਖਦੇ ਹੋਏ ਪ੍ਰੋਗਰਾਮ ਤਿਆਰ ਕੀਤੇ ਜਾਣਗੇ। ਐੱਮ.ਡੀ. ਦਾ ਕਹਿਣਾ ਹੈ ਕਿ ਪੀਟੀਸੀ ਨੈਟਵਰਕ ਨੂੰ ਪੰਜਾਬ ਵਿੱਚ ਹੀ ਨਹੀਂ ਪੂਰੇ ਵਿਸ਼ਵ ਵਿੱਚ ਦੇਖਿਆ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦਾ ਹੈ।
ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਅੰਬੀਆ ਦੀ ਪਤਨੀ ਦੇ ਦੋਸ਼, ਟਿਕਾਣਾ ਦੱਸਣ ਦੇ ਬਾਵਜੂਦ SSP ਨੇ ਨਹੀਂ ਫੜਿਆ ਦੋਸ਼ੀ ਚੱਠਾ
ਕਾਬਿਲੇਗੌਰ ਹੈ ਕਿ ਰਬਿੰਦਰ ਨਾਰਾਇਣ ਬਹੁ-ਪੱਖੀ ਸਖਸ਼ੀਅਤ ਦੇ ਮਾਲਕ ਹਨ। ਨਾਰਾਇਣ ਇਕ ਉੱਘੇ ਸਾਹਿਤਕਾਰ, ਪੱਤਰਕਾਰ, ਥੀਏਟਰ ਦੀ ਦੁਨੀਆਂ ਵਿੱਚ ਵੱਖਰਾ ਸਥਾਨ ਸਥਾਪਿਤ ਕਰਨ ਵਾਲੇ ਅਤੇ ਮੀਡੀਆ ਨੂੰ ਨਵੀਆਂ ਲੀਹਾਂ ਉਤੇ ਤੋਰਨ ਵਾਲੇ ਦਾਨਸ਼ਵਰਾਂ ਵਜੋਂ ਜਾਣਿਆ ਜਾਂਦਾ ਹੈ। ਪਹਿਲੀ ਵਾਰ ਪੰਜਾਬੀ ਟੈਲੀਵਿਜ਼ਨ ਦੀ ਸਥਾਪਨਾ ਕਰਨ ਅਤੇ ਅੰਤਰਰਾਸ਼ਟਰੀ ਟੈਲੀਵਿਜ਼ਨ ‘ਤੇ ਗੁਰਬਾਣੀ ਦਾ ਪ੍ਰਸਾਰਨ ਕਰਨ ਦਾ ਸਿਹਰਾ ਵੀ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “























