ਪੰਜਾਬ ਵਿਧਾਨ ਸਭਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋਵੇਗਾ। ਸਭ ਤੋਂ ਪਹਿਲਾਂ 10 ਵਜੇ ਰਾਜਪਾਲ ਦੇ ਸੰਬੋਧਨ ਤੋਂ ਬਾਅਦ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸਣੇ ਆਪ ਦੇ ਸਾਰੇ 92 ਵਿਧਾਇਕ ਵਿਧਾਨ ਸਭਾ ਪਹੁੰਚਣਗੇ। ਫਿਰ ਰਾਜਪਾਲ ਦਾ ਸੰਬੋਧਨ ਹੋਵੇਗਾ ਤੇ ਸੈਸ਼ਨ ਦੀ ਕਾਰਵਾਈ ਅੱਗੇ ਵਧੇਗੀ। ਇਸ ਦੇ ਬਾਅਦ ਦੁਪਹਿਰ ਸਮੇਂ ਪੰਜਾਬ ਦੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।
‘ਆਪ’ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਗਾਰੰਟੀ ਤੇ ਅਧੂਰੀ ਯੋਜਨਾਵਾਂ ਨੂੰ ਸਿਰੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਵਿਰੋਧੀ ਧਿਰ ਵੀ ਪੰਜਾਬ ਦੇ ਵੱਖ-ਵੱਖ ਮੁੱਦਿਆਂ ‘ਤੇ ਸਰਕਰ ਦੀ ਘੇਰਾਬੰਦੀ ਦੀ ਰਣਨੀਤੀ ਬਣਾ ਚੁੱਕੇ ਹਨ। ਰਾਜਪਾਲ ਦੇ ਸੰਬੋਧਨ ਤੇ ਫਿਰ ਵਿਛੜੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਜਾਵੇਗੀ। ਸਦਨ ਦੀ ਸਰਗਰਮ ਕਾਰਵਾਈ ਤੇ ਸਰਕਾਰ ਤੇ ਵਿਰੋਧੀਆਂ ਵਿਚ ਦੋਸ਼ ਪੱਤਰ ਦਾ ਸਿਲਸਿਲਾ ਦੂਜੇ ਦਿਨ ਤੋਂ ਤੇਜ਼ ਹੋਣ ਦੀ ਸੰਭਾਵਨਾ ਹੈ।
ਇਸ ਬਜਟ ਨਾਲ ਸਪੱਸ਼ਟ ਹੋ ਸਕੇਗਾ ਕਿ ਇਸ ਵਿੱਤੀ ਖੇਤਰ ਵਿਚ ਕਿਸ-ਕਿਸ ਖੇਤਰ ਦੇ ਵਿਕਾਸ ‘ਤੇ ਜ਼ੋਰ ਦਿੱਤਾ ਜਾਵੇਗਾ। ਜਨ ਕਲਿਆਣ ਲਈ ਕਿਸ ਖੇਤਰ ਦੇ ਵਿਕਾਸ ਤੇ ਮਜ਼ਬੂਤੀ ਲਈ ਸੂਬਾ ਸਰਕਾਰ ਵੱਲੋਂ ਕਿੰਨਾ ਫੰਡ ਸੁਰੱਖਿਅਤ ਕੀਤਾ ਜਾਵੇਗਾ। ਪੰਜਾਬ ਸਣੇ ਸਾਰੇ ਵਿਰੋਧੀ ਧਿਰਾਂ ਦੀ ਨਜ਼ਰ ਵੀ ਇਸ ‘ਤੇ ਬਣੀ ਰਹੇਗੀ। ਪੰਜਾਬ ਵਿਚ ਸਰਕਾਰ ਬਣਾਉਣ ਦੇ ਬਾਅਦ ਤੋਂ ਆਪ ਸਿੱਖਿਆ, ਸਿਹਤ ਤੇ ਰੋਜ਼ਗਾਰ ਨੂੰ ਪਹਿਲ ਦਿੰਦੀ ਰਹੀ ਹੈ ਪਰ ਮੌਜੂਦਾ ਸਮੇਂ ਵਿਚ ਪੰਜਾਬ ਸਰਕਾਰ ਸਾਹਮਣੇ ਕਾਨੂੰਨ ਵਿਵਸਥਾ ਬਣਾਏ ਰੱਖਣਾ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਭਾਬੀ ਨਾਲ ਇਸ਼ਕ ਦੇ ਸ਼ੱਕ ‘ਚ ਦੇਣੀ ਪਈ ‘ਅਗਨੀਪਰੀਕਸ਼ਾ’, ਪੰਚਾਇਤ ਨੇ ਸੁਣਾਇਆ ਫ਼ਰਮਾਨ
ਲਗਭਗ 7 ਮਹੀਨੇ ਪਹਿਲਾਂ ਆਪ ਪੰਜਾਬ ਨੇ ਆਪਣਾ ਪਹਿਲਾ ਬਜਟ ਪੇਸ਼ ਕੀਤਾ ਸੀ। ਇਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਵਿਚ 2022-23 ਲਈ ਸਾਲ 2021-22 ਤੋਂ 14 ਫੀਸਦੀ ਵਧ 1 ਲੱਖ 55 ਹਜ਼ਾਰ 850 ਕਰੋੜ ਦੇ ਬਜਟ ਖਰਚ ਦਾ ਅਨੁਮਾਨ ਰੱਖਿਆ ਸੀ।
ਵੀਡੀਓ ਲਈ ਕਲਿੱਕ ਕਰੋ -: