ਪੰਜਾਬ ਸਰਕਾਰ ਨੇ ਦੋ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ ਜਿਸ ਵਿਚ ਪੂਨਮ ਪ੍ਰੀਤ ਕੌਰ ਜੋ ਕਿ 2016 ਬੈਚ ਦੀ ਪੀਸੀਐੱਸ ਅਧਿਕਾਰੀ ਹਨ ਤੇ ਦੀਪਾਂਕਰ ਗਰਗ, ਜੋ ਕਿ 2020 ਬੈਚ ਦੇ ਅਧਿਕਾਰੀ ਹਨ।
ਪੂਨਮਪ੍ਰੀਤ ਕੌਰ ਨੂੰ ਸੈਕ੍ਰੇਟਰੀ ਰਿਜਨਲ ਟਰਾਂਸਪੋਰਟ ਅਥਾਰਟੀ ਲੁਧਿਆਣਾ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੀਪਾਂਕਰ ਗਰਗ ਨੂੰ ਸਬ-ਡਵੀਜ਼ਨਲ ਮੈਜਿਸਟ੍ਰੇਟ ਮੋਰਿੰਡਾ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪੀਸੀਐੱਸ ਅਧਿਕਾਰੀ ਅਮਰੀਕ ਸਿੰਘ ਦੀ ਜਗ੍ਹਾ ਤਾਇਨਾਤ ਕੀਤਾ ਗਿਆ ਹੈ।