ਅੱਜਕਲ੍ਹ ਦੇਸ਼ ਭਰ ‘ਚ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੇ ਆਸਕਰ ਐਵਾਰਡ ਨੂੰ ਪੰਜਾਬ ਪੁਲਿਸ ਨੇ ਅਨੋਖੇ ਤਰੀਕੇ ਨਾਲ ਕੈਸ਼ ਕੀਤਾ ਹੈ। ਪੰਜਾਬ ਪੁਲਿਸ ਨੇ ਟਵਿੱਟਰ ‘ਤੇ ਆਸਕਰ ਹੈਸ਼ ਟੈਗ ‘ਸੇ ਨੋ-ਟੂ ਫੇਕ ਫਾਰਵਰਡ’ ਦੇ ਨਾਲ ਇੱਕ ਪੋਸਟ ਲਿਖਿਆ ਹੈ। ਇਸ ਦੇ ਜ਼ਰੀਏ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਜਾਂਚ ਦੇ ਫਰਜ਼ੀ ਖ਼ਬਰਾਂ ਨੂੰ ਅੱਗੇ ਨਾ ਫੈਲਾਉਣ।
ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ #TheElephantWhisperers #oscars #oscars95 ਦੇ ਨਾਲ ਇੱਕ ਹੋਰ ਸੰਦੇਸ਼ ਲਿਖਿਆ ਹੈ। ਪੁਲਿਸ ਨੇ ਇਸ ਵਿੱਚ ਲਿਖਿਆ ਹੈ ਕਿ ਵਸੂਲੀ ਵਾਲੇ ਫੋਨ ਕਾਲ ਰਿਸੀਵ ਕਰਨਾ ਘਰ ਵਿੱਚ ਹਾਥੀ ਨੂੰ ਬੁਲਾਉਣ ਵਾਂਗ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੀ ਕੋਈ ਵੀ ਕਾਲ ਆਉਣ ‘ਤੇ ਤੁਰੰਤ ਪੁਲਿਸ ਨੂੰ 112 ‘ਤੇ ਸੂਚਨਾ ਦਿੱਤੀ ਜਾਵੇ ਜਾਂ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਇਸਦੀ ਸ਼ਿਕਾਇਤ ਕਰੋ।
ਦਰਅਸਲ ਫਿਲਮ ”ਆਰਆਰਆਰ” ਦੇ ਗੀਤ ”ਨਾਟੂ ਨਾਟੂ” ਅਤੇ ਲਘੂ ਡਾਕੂਮੈਂਟਰੀ ”ਦ ਐਲੀਫੈਂਟ ਵਿਸਪਰਸ” ਦੇ ਅਕੈਡਮੀ ਐਵਾਰਡ ਜਿੱਤਣ ਤੋਂ ਬਾਅਦ ਪ੍ਰਸ਼ੰਸਕ ਭਾਰਤ ਦੀ ਇਸ ਇਤਿਹਾਸਕ ਪ੍ਰਾਪਤੀ ਦੀ ਤਾਰੀਫ ਕਰ ਰਹੇ ਹਨ। ਅੱਜਕਲ੍ਹ ਇਹ ਦੇਸ਼ ਭਰ ‘ਚ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ। ਅਹਿਮ ਗੱਲ ਇਹ ਹੈ ਕਿ ਜਦੋਂ ਕਿ “ਨਾਟੂ ਨਾਟੂ” ਨੇ ਬੈਸਟ ਓਰੀਜਨਲ ਗੀਤ ਦੀ ਸ਼੍ਰੇਣੀ ਵਿੱਚ ਆਸਕਰ ਜਿੱਤਿਆ ਹੈ। ਇਸ ਦੇ ਨਾਲ ਹੀ ”ਦਿ ਐਲੀਫੈਂਟ ਵਿਸਪਰਸ” ਨੇ ਬੈਸਟ ਡਾਕੂਮੈਂਟਰੀ ਫਿਲਮ ਦੀ ਸ਼੍ਰੇਣੀ ”ਚ ਐਵਾਰਡ ਜਿੱਤਿਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ G-20 ਸੰਮੇਲਨ ਦੀ ਸ਼ੁਰੂਆਤ, CM ਮਾਨ ਵੀ ਪਹੁੰਚਣਗੇ, ਗੁਰਪਤਵੰਤ ਪੰਨੂ ਨੇ ਬਦਲੇ ਸੁਰ
ਇਸ ਲਈ, ਆਸਕਰ ਦੇ ਬੁਖਾਰ ਨੂੰ ਕੈਸ਼ ਕਰਦੇ ਹੋਏ ਪੰਜਾਬ ਪੁਲਿਸ ਨੇ ਲੋਕਾਂ ਨੂੰ “ਸੋਸ਼ਲ ਮੀਡੀਆ ‘ਤੇ ਦੋਸਤਾਂ ਨਾਲ ਕੁਝ ਵੀ ਸਾਂਝਾ ਕਰਨ ਤੋਂ ਪਹਿਲਾਂ ਖ਼ਬਰਾਂ ਦੀ ਪੁਸ਼ਟੀ ਕਰਨ” ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਫਰਜ਼ੀ ਫਾਰਵਰਡਾਂ ਨੂੰ ਨਾਂਹ ਕਹਿਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ “ਦਿ ਐਲੀਫੈਂਟ ਵਿਸਪਰਰਜ਼” ਦੀ ਟੀਮ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਲੋਕਾਂ ਨੂੰ ਵਸੂਲੀ ਕਾਲਾਂ ਬਾਰੇ ਕਾਨਾਫਾਸੂ ਨਾ ਕਰ ਪੁਲਿਸ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਜਦੋਂ ਵੀ ਤੁਹਾਨੂੰ ਕੋਈ ਵਸੂਲੀ ਵਾਲੀ ਕਾਲ ਆਉਂਦੀ ਹੈ, ਤਾਂ ਤੁਰੰਤ ਹੈਲਪਲਾਈਨ 112 ‘ਤੇ ਰਿਪੋਰਟ ਕਰੋ ਜਾਂ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ‘ਤੇ ਜਾਓ।
ਵੀਡੀਓ ਲਈ ਕਲਿੱਕ ਕਰੋ -: