ਆਮ ਪਰਿਵਾਰ ਤੋਂ ਕੈਨੇਡਾ ਗਏ ਪੰਜਾਬ ਦੇ ਮੁਹਾਲੀ ਦੇ ਪੁਆਧ ਏਰੀਆ ਦੇ ਨੌਜਵਾਨ ਮਨੂੰ ਸਨੇਟਾ ਨੇ ਕੈਨੇਡਾ ਦੇ ਸ਼ਹਿਰ ਪ੍ਰਿੰਸ ਜਾਰਜ ਵਿਚ ਕਾਲਜ ਦੀਆਂ ਵੋਟਾਂ ਜਿੱਤ ਕੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਸਾਬਕਾ ਚੇਅਰਮੈਨ ਘੱਟ ਗਿਣਤੀਆਂ ਕਾਂਗਰਸ ਮੋਹਾਲੀ ਅਤੇ ਮੈਂਬਰ ਮੁਸਲਿਮ ਭਲਾਈ ਬੋਰਡ ਪੰਜਾਬ ਸਰਕਾਰ ਰਹੇ ਡਾ. ਅਨਵਰ ਹੁਸੈਨ ਦੇ ਪੁੱਤਰ ਮੁਹੰਮਦ ਮਨੀਰ ਮਨੂੰ ਨੇ ਕਾਲਜ ਵਿੱਚ ਹੋਈਆਂ ਵੋਟਾਂ ‘ਚ ਅੱਜ ਇਲੈਕਸ਼ਨ ਜਿੱਤ ਕੇ ਮੁਹਾਲੀ ਸ਼ਹਿਰ ਦਾ ਪੁਆਧ ਇਲਾਕੇ ਦਾ ਅਤੇ ਆਪਣੇ ਮਾਂ-ਬਾਪ ਨਾਮ ਰੌਸ਼ਨ ਕੀਤਾ ਹੈ।
ਕਾਲਜ ਇਲੈਕਸ਼ਨ ਵਿਚ 7 ਤੋਂ 8 ਜਣਿਆਂ ਨੇ ਹਿੱਸਾ ਲਿਆ ਸੀ। ਇਸ ਦੀ 6 ਅਤੇ 7 ਅਕਤੂਬਰ ਨੂੰ ਆਨਲਾਈਨ ਵੋਟਿੰਗ ਹੋਈ ਅਤੇ 11 ਅਕਤੂਬਰ ਰਿਜਲਟ ਆਊਟ ਹੋਇਆ। ਇਸ ਵਿੱਚ ਦੋ ਗੋਰੇ ਸੀ ਬਾਕੀ ਪੰਜਾਬੀ ਸਨ, ਇਸ ਤੋਂ ਇਲਾਵਾ ਇਸ ਵਿੱਚ ਇੱਕ ਗੋਰੀ ਕੁੜੀ ਜਿੱਤੀ ਹੈ, ਜਿਸ ਦਾ ਨਾਮ ਉਪੇਲੀਆਂ ਗੁਰੀਆ ਹੈ।
ਮੁਹੰਮਦ ਮਨੀਰ ਮੰਨੂ CNC ਕਾਲਜ ਆਫ ਨਿਊ ਕੈਲੇਡੋਨੀਆ (ਸਹਿਰ ਪ੍ਰਿੰਸ ਜਾਰਜ ਸਟੇਟ ਬ੍ਰਿਟਿਸ਼ ਕੋਲੰਬੀਆ) ਵਿਚ ਬੋਰਡ ਆਫ਼ ਗਵਰਨੈਂਸ ਦਾ ਰੀਪਜੈਂਟਿਵ ਬਣਿਆ ਹੈ। ਮੁਹੰਮਦ ਮਨੀਰ ਮਨੂੰ ਨੇ ਇਲੈਕਸ਼ਨ ਜਿੱਤਣ ਤੋਂ ਬਾਅਦ ਸਾਰਿਆਂ ਸਟੂਡੈਂਟਸ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦੁਆਇਆ ਦਿੱਤੀ ਜ਼ਿੰਮੇਵਾਰੀ ਨੂੰ ਤਨ-ਮਨ-ਧਨ ਨਾਲ ਨਿਭਾਵਾਂਗਾ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦੀ ਭਰਤੀ ਪ੍ਰੀਖਿਆ ਭਲਕੇ, 2 ਸ਼ਿਫਟਾਂ ‘ਚ ਪੇਪਰ, ਉਮੀਦਵਾਰਾਂ ਲਈ ਜ਼ਰੂਰੀ ਹਿਦਾਇਤਾਂ ਜਾਰੀ
ਉਸ ਨੇ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟਸ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਚਾਹੇ ਉਹ ਫ਼ੀਸ ਨੂੰ ਲੈ ਕੇ ਰੈਜ਼ੀਡੈਂਸ ਨੂੰ ਨੌਕਰੀਆਂ ਨੂੰ ਲੈ ਕੇ ਕਾਲਜ ਦੀ ਗਵਰਨਿੰਗ ਬਾਡੀ ਨਾਲ ਗੱਲ ਕਰਕੇ ਸਾਰਿਆਂ ਦਾ ਮਸਲਾ ਹੱਲ ਕੀਤਾ ਜਾਵੇਗਾ, ਖਾਸ ਤੌਰ ‘ਤੇ ਜੋ ਨਵੇਂ ਇੰਟਰਨੈਸ਼ਨਲ ਵਿਦਿਆਰਥੀ ਘਰਦਿਆਂ ਤੋਂ ਦੂਰ ਆਪਣੇ ਦੇਸ ਤੋਂ ਦੂਰ ਕਨੇਡਾ ਆ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ, ਉਨ੍ਹਾਂ ਨੂੰ ਮੋਟੀਵੇਸ਼ਨਲ ਕੌਂਸਲਿੰਗ ਦੇਣ ਲਈ ਟੀਮ ਤਿਆਰ ਕੀਤੀ ਜਾਵੇਗੀ ਤਾਂ ਜੋ ਬੱਚੇ ਡਿਪਰੈਸ਼ਨ ਵਿਚ ਨਾ ਜਾਣ। ਮਨੂੰ ਨੇ ਅਪੀਲ ਕੀਤੀ ਕਿ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਦੀ ਹਰ ਪਾਸਿਉਂ ਮਦਦ ਕੀਤੀ ਜਾਵੇਗੀ। ਉਸ ਨੇ ਕਿਹਾ ਕਿ ਜਿਹੜੇ ਸਟੂਡੈਂਟ ਨਾਲ ਇਲੈਕਸ਼ਨ ਲੜ ਰਹੇ ਸੀ ਪਰ ਹਾਰ ਗਏ ਉਨ੍ਹਾਂ ਨੂੰ ਵੀ ਚਿੰਤਾ ਕਰਨ ਦੀ ਕੋਈ ਲੋੜ ਨੀ ਆਪਾਂ ਸਾਰੇ ਹੀ ਜਿਤੇ ਹਾਂ ਰਲ ਮਿਲ ਕੇ ਸਟੂਡੈਂਟਸ ਦੇ ਮਸਲੇ ਹੱਲ ਕਰਾਂਗੇ !
ਵੀਡੀਓ ਲਈ ਕਲਿੱਕ ਕਰੋ -: