ਆਸਟ੍ਰੇਲੀਆ ‘ਚ ਇਕ ਵਾਰ ਫਿਰ ਹਿੰਦੂ ਮੰਦਰ ਨੂੰ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮੈਲਬੌਰਨ ਦੇ ਇੱਕ ਹਿੰਦੂ ਮੰਦਰ ਨੂੰ ਧਾਰਮਿਕ ਪ੍ਰੋਗਰਾਮ ਰੱਦ ਕਰਨ ਜਾਂ ਨਤੀਜੇ ਭੁਗਤਣ ਦੀ ਧਮਕੀ ਮਿਲੀ ਹੈ। ਇੱਕ ਰਿਪੋਰਟ ਰਿਪੋਰਟ ਮੁਤਾਬਕ ਮੈਲਬੌਰਨ ਦੇ ਉੱਤਰੀ ਉਪਨਗਰ ਕ੍ਰੇਗੀਬਰਨ ਵਿੱਚ ਕਾਲੀ ਮਾਤਾ ਮੰਦਰ ਦੇ ਪੁਜਾਰੀ ਨੂੰ ਮੰਗਲਵਾਰ ਨੂੰ ਇੱਕ ਧਮਕੀ ਭਰਿਆ ਫੋਨ ਆਇਆ। ਮਿਲੀ ਜਾਣਕਾਰੀ ਮੁਤਾਬਕ ਫੋਨ ਕਰਨ ਵਾਲਾ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ।
ਪੁਜਾਰੀ ਭਾਵਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਨੋ ਕਾਲਰ ਆਈਡੀ ਤੋਂ ਕਾਲ ਆਇਆ ਸੀ। ਉਨ੍ਹਾਂ ਕਿਹਾ ਕਿ ਫੋਨ ‘ਤੇ ਗੱਲ ਕਰਨ ਵਾਲਾ ਬੰਦਾ ਅੰਮ੍ਰਿਤਸਰ-ਜਲੰਧਰ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ। ਉਸ ਨੇ ਉਨ੍ਹਾਂ ਨੂੰ 4 ਮਾਰਚ ਨੂੰ ਇੱਕ ਗਾਇਕ ਵੱਲਂ ਭਜਨ ਪ੍ਰੋਗਰਾਮ ਰੱਦ ਕਰਨ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ ਕਿ ਧਮਕੀ ਦੇਣ ਵਾਲੇ ਬੰਦੇ ਮੁਤਾਬਕ ਜੋ ਸਿੰਗਰ ਭਜਨ ਗਾਣੇ ਲਈ ਆ ਰਿਹਾ ਹੈ ਉਹ ਕੱਟੜ ਹਿੰਦੂ ਹੈ।
ਭਾਵਨਾ ਨੇ ਦੱਸਿਆ ਕਿ ਫੋਨ ਕਰਨ ਵਾਲੇ ਬੰਦੇ ਨੇ ਕਿਹਾ ਕਿ ‘ਤੁਹਾਨੂੰ ਪਤਾ ਏ ਉਹ ਬੰਦਾ ਕੱਟੜ ਹਿੰਦੂ ਏ, ਉਹ ਆਇਆ ਤਾਂ ਪੰਗਾ ਹੋ ਜਾਣਾ ਏ ਮੰਦਰ ‘ਤੇ।’
ਭਾਵਨਾ ਨੇ ਕਿਹਾ ਕਿ ਮੈਂ ਉਸ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਵੀਰ ਜੀਇਹ ਮਾਂ ਕਾਲੀ ਦਾ ਸਥਾਨ ਹੈ, ਇਥੋਂ ਤੱਕ ਕਿ ਗੁਰੂ ਮਹਾਰਾਜ ਇਥੇ ਪੂਜਾ ਕਰਦੇ ਸਨ, ਇਥੇ ਆ ਕੇ ਕੋਈ ਕਿਉਂ ਲੜਾਈ ਕਰੇਗਾ?’
ਇਹ ਵੀ ਪੜ੍ਹੋ : ਸਵਰਾ ਭਾਸਕਰ ਨੇ ਸਪਾ ਨੇਤਾ ਫਹਾਦ ਅਹਿਮਦ ਨਾਲ ਰਚਾਇਆ ਵਿਆਹ, ਦੋ ਹਫਤੇ ਪਹਿਲਾਂ ਕਿਹਾ ਸੀ ਭਰਾ
ਦੱਸ ਦੇਈਏ ਕਿ ਆਸਟ੍ਰੇਲੀਆ ਹਾਲ ਹੀ ਵਿੱਚ ਖਾਲਿਸਤਾਨੀ ਅੰਦੋਲਨ ਦੇ ਸਮਰਥਕਾਂ ਵੱਲੋਂ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਇਾ ਜਾ ਰਿਹਾ ਹੈ। ਇਸੇ ਸਾਲ ਜਨਵਰੀ ਵਿੱਚ ਕੈਰਮ ਡਾਊਨਸ ਵਿੱਚ ਸ਼੍ਰੀ ਸ਼ਿਵ ਵਿਸ਼ਨੂੰ ਮੰਦਰ ਨੂੰ ਥਾਈ ਪੋਂਗਲ ਤਿਉਹਾਰ ਦੌਰਾਨ ਤੋੜ ਦਿੱਤਾ ਗਿਆ ਸੀ।
ਮੈਲਬਰਨ ਸਥਿਤ ਸਵਾਮੀਨਾਰਾਇਣ ਮੰਦਰ, ਵਿਕਟੋਰੀਆ ਦੇ ਕੈਮਰ ਡਾਊਨਸ ਵਿੱਚ ਇਤਿਹਾਸਕ ਸ਼੍ਰੀ ਸ਼ਿਵ ਵਿਸ਼ਨੂੰ ਮੰਦਰ ਅਤੇ ਮੈਲਬਰਨ ਵਿੱਚ ਇਸਕਾਨ ਮੰਦਰ ਨੂੰ ਗੈਰ-ਸਮਾਜਿਕ ਅਨਸਰਾਂ ਨੇ ਭਾਰਤ ਵਿਰੋਧੀ ਅੱਤਵਾਦੀਾਂ ਦਾ ਮਹਿਮਾਮੰਡਲ ਕਰਨ ਵਾਲੇ ਚਿਤਰ ਉਕੇਰੇ ਸਨ। ਭਾਰਤੀ ਹਾਈ ਕਮਿਸ਼ਨ ਨੇ ਇਸ ਘਟਨਾ ਨੂੰ ਲੈ ਕੇ ਸਖਤ ਨਿੰਦਾ ਕੀਤੀ ਸੀ ਅਤੇ ਇਤਰਾਜ਼ ਵੀ ਪ੍ਰਗਟਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: