ਸਾਊਥ ਆਸਟ੍ਰੇਲੀਆ ਦੀ ਸੁਪਰੀਮ ਕੋਰਟ ਨੇ ਪੰਜਾਬ ਮੂਲ ਦੇ ਨੌਜਵਾਨ ਤਾਰਿਕ ਜੋਤ ਸਿੰਘ ਨੂੰ ਆਪਣੀ ਪ੍ਰੇਮਿਕਾ ਜੈਸਮੀਨ ਕੌਰ ਦੇ ਕਤਲ ਦੇ ਦੋਸ਼ ‘ਚ 22 ਸਾਲ 10 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਕਰਯੋਗ ਹੈ ਕਿ ਦੋਸ਼ੀ ਨੇ 5 ਮਾਰਚ 2021 ਨੂੰ ਉਸਦੀ ਪ੍ਰੇਮਿਕਾ ਜੈਸਮੀਨ ਕੌਰ ਨੂੰ ਅਗਵਾ ਕਰ ਲਿਆ ਸੀ, ਫਿਰ ਉਸਨੂੰ ਕਾਰ ਦੇ ਡਿੱਗੀ ਵਿੱਚ ਪਾ ਕੇ ਕਰੀਬ 650 ਕਿਲੋਮੀਟਰ ਦੂਰ ਸਾਊਥ ਆਸਟ੍ਰੇਲੀਆ ਦੇ ਫਲੈਂਡਰ ਰੇਂਜ ਵਿੱਚ ਇੱਕ ਕਬਰ ਵਿੱਚ ਜ਼ਿੰਦਾ ਦਫ਼ਨਾ ਦਿੱਤਾ ਸੀ।
ਦੋਸ਼ੀ ਤਾਰਿਕਜੋਤ ਸਿੰਘ ਪੰਜਾਬ ਦੇ ਸਮਰਾਲਾ ਸਬ-ਡਵੀਜ਼ਨ ਦੇ ਪਿੰਡ ਬਲਾਲਾ ਦੇ ਇੱਕ ਕਿਸਾਨ ਪਰਿਵਾਰ ਦਾ ਵੱਡਾ ਪੁੱਤਰ ਹੈ। ਤਾਰਿਕ ਜੋਤ ਸਿੰਘ ਸਾਲ 2016 ਵਿੱਚ ਐਡੀਲੇਡ, ਆਸਟ੍ਰੇਲੀਆ ਵਿੱਚ ਸੈਟਲ ਹੋਇਆ ਸੀ। ਉੱਥੇ ਉਸ ਦੀ ਮੁਲਾਕਾਤ ਭਾਰਤੀ ਮੂਲ ਦੀ ਜੈਸਮੀਨ ਕੌਰ ਨਾਲ ਹੋਈ। ਕੁਝ ਸਮੇਂ ਬਾਅਦ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਪਰ ਤਾਰਿਕ ਜੋਤ ਇਹ ਬਰਦਾਸ਼ਤ ਨਾ ਕਰ ਸਕਿਆ।
ਇਹ ਵੀ ਪੜ੍ਹੋ : ਜੇ ਤੁਸੀਂ ਹਾਈਵੇ ਵੱਲ ਜਾਣਾ ਏ ਤਾਂ ਬਦਲ ਲਈਓ ਰੂਟ, ਸੂਬੇ ‘ਚ ਅੱਜ ਰਹੇਗਾ ਚੱਕਾ ਜਾਮ
ਇਸ ‘ਤੇ ਦੋਸ਼ੀ ਨੇ ਜੈਸਮੀਨ ਦਾ ਗਲਾ ਵੱਢ ਕੇ ਉਸ ਨੂੰ ਕਬਰ ‘ਚ ਦਫਨਾ ਦਿੱਤਾ। ਜ਼ਖਮੀ ਹੋਣ ਅਤੇ ਕਬਰ ਵਿੱਚ ਦਬਾਏ ਜਾਣ ਮਗਰੋਂ ਵੀ ਜੈਸਮੀਨ ਦੀ ਤੁਰੰਤ ਮੌਤ ਨਹੀਂ ਹੋਈ ਤਾਂ ਦੋਸ਼ੀ ਨੇ ਉਸ ਨੂੰ ਜਿਊਂਦੀ ਹੀ ਦਫ਼ਨਾ ਦਿੱਤਾ।
ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰੀ ਵਕੀਲ ਕਾਰਮੇਨ ਮੇਟੋ ਨੇ ਅਦਾਲਤ ਨੂੰ ਦੱਸਿਆ ਕਿ ਜੈਸਮੀਨ ਕੌਰ ਦੀ ਮੌਤ ਦਰਦਨਾਕ ਸੀ। ਇਸ ਦੇ ਨਾਲ ਹੀ ਮਾਮਲੇ ਦੇ ਦੋਸ਼ੀ ਤਾਰਿਕ ਜੋਤ ਸਿੰਘ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: