ਅਰਸ਼ਦੀਪ ਸਿੰਘ ਨੇ ਏਸ਼ੀਆ ਕੱਪ ਤੇ ਟੀ-20 ਵਰਲਡ ਕੱਪ ਵਿਚ ਚੰਗਾ ਖੇਡ ਪ੍ਰਦਰਸ਼ਨ ਕੀਤਾ ਸੀ। ICC ਨੇ ਵੀ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਨੋਟਿਸ ਵਿਚ ਲਿਆ। ਇਸ ਸਾਲ ਆਈਸੀਸੀ ਐਵਾਰਡ ਦੀ ਖਾਸ ਕੈਟਾਗਰੀ ਵਿਚ ਅਰਸ਼ਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਅਰਸ਼ਦੀਪ ਸਿੰਘ ਨਾਲ ਲਿਸਟ ਵਿਚ ਤਿੰਨ ਹੋਰ ਨਾਂ ਸ਼ਾਮਲ ਹਨ। ਕੁੱਲ 4 ਖਿਡਾਰੀਆਂ ਨੂੰ ਆਈਸੀਸੀ ਪੁਰਸਕਾਰਾਂ ਲਈ ਇਮਰਜਿੰਗ ਪਲੇਅਰ ਆਫ ਦਿ ਈਅਰ ਲਈ ਨਾਮਜ਼ਦ ਕੀਤਾ ਗਿਆ ਹੈ। ਹੋਰ ਤਿੰਨ ਖਿਡਾਰੀ ਦੱਖਣੀ ਅਫਰੀਕਾ, ਨਿਊਜ਼ੀਲੈਂਡ ਤੇ ਅਫਗਾਨਿਸਤਾਨ ਤੋਂ ਹਨ।
ਇਸ ਸਾਲ ਇੰਗਲੈਂਡ ਦੌਰੇ ‘ਤੇ ਅਰਸ਼ਦੀਪ ਸਿੰਘ ਨੂੰ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ। ਇਸ ਦੇ ਬਾਅਦ ਸਭ ਤੋਂ ਛੋਟੇ ਸਰੂਪ ਵਿਚ ਉਨ੍ਹਾਂ ਦਾ ਖੇਡ ਲਗਾਤਾਰ ਬੇਹਤਰੀਨ ਹੁੰਦਾ ਚਲਾ ਗਿਆ। ਟੀ-20 ਵਰਲਡ ਕੱਪ ਵਿਚ ਵੀ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਅਰਸ਼ਦੀਪ ਸਿੰਘ ਨੇ 8.17 ਦੀ ਇਕੋਨਾਮੀ ਰੇਟ ਨਾਲ ਕੁੱਲ 33 ਵਿਕਟਾਂ ਆਪਣੇ ਨਾਂ ਕੀਤੀਆਂ। ਨਵੀਂ ਗੇਂਦ ਨਾਲ ਉਨ੍ਹਾਂ ਨੇ ਜ਼ਬਰਦਸਤ ਸਵਿੰਗ ਕੀਤੀ। ਇਸ ਤੋਂ ਇਲਾਵਾ ਪੁਰਾਣੀ ਗੇਂਦ ਨਾਲ ਡੇਥ ਓਵਰਾਂ ਵਿਚ ਵੀ ਅਰਸ਼ਦੀਪ ਸਿੰਘ ਨੇ ਚੰਗਾ ਪ੍ਰਦਰਸ਼ਨ ਕੀਤਾ। ਇਸ ਲਈ ਉਨ੍ਹਾਂ ਨੂੰ ਆਈਸੀਸੀ ਨੇ ਇਮਰਜਿੰਗ ਪਲੇਅਰ ਆਫ ਦਿ ਈਅਰ ਲਈ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮਾਰਕਫੈੱਡ ਚੇਅਰਮੈਨ ਵੱਲੋਂ ਅਹਿਮਦਗੜ੍ਹ ਰਾਈਸ ਮਿੱਲ ‘ਤੇ ਛਾਪਾ, ਚੌਲਾਂ ਦੀਆਂ 804 ਬੋਰੀਆਂ ਜ਼ਬਤ
ਦੱਸ ਦੇਈਏ ਕਿ ਏਸ਼ੀਆ ਕੱਪ ਵਿਚ ਅਰਸ਼ਦੀਪ ਸਿੰਘ ਨੇ ਗੇਂਦਬਾਜ਼ੀ ਚੰਗੀ ਕੀਤੀ ਪਰ ਸੁਪਰ-4 ਵਿਚ ਪਾਕਿਸਤਾਨ ਖਿਲਾਫ ਛੱਡੇ ਗਏ ਇਕ ਕੈਚ ਨੇ ਫੈਨਸ ਨੂੰ ਉਨ੍ਹਾਂ ਦਾ ਦੁਸ਼ਮਣ ਬਣਾ ਦਿੱਤਾ। ਪਾਕਿਸਤਾਨ ਦੇ ਆਸਿਫ ਅਲੀ ਬੱਲੇਬਾਜ਼ੀ ਕਰ ਰਹੇ ਸਨ ਤੇ ਅਰਸ਼ਦੀਪ ਸਿੰਘ ਤੋਂ ਕੈਚ ਛੁੱਟ ਗਿਆ। ਇਸ ਦੇ ਬਾਅਦ ਪਾਕਿਸਤਾਨੀ ਟੀਮ ਨੇ ਉਸ ਮੈਚ ਨੂੰ ਜਿੱਤ ਲਿਆ ਸੀ। ਅਰਸ਼ਦੀਪ ਸਿੰਘ ‘ਤੇ ਕਈ ਤਰ੍ਹਾਂ ਦੇ ਦੋਸ਼ ਲੱਗੇ ਸਨ। ਇਥੋਂ ਤੱਕ ਕਿਹਾ ਗਿਆ ਸੀ ਕਿ ਅਰਸ਼ਦੀਪ ਨੇ ਜਾਣਬੁਝ ਕੇ ਕੈਚ ਛੱਡਿਆ ਹੈ। ਇਸ ਤੋਂ ਬਾਅਦ ਭਾਰਤੀ ਕ੍ਰਿਕਟ ਦੇ ਸਾਰੇ ਖਿਡਾਰੀ ਅਰਸ਼ਦੀਪ ਸਿੰਘ ਦੇ ਸਮਰਥਨ ਵਿਚ ਆਏ ਸਨ। ਇਕ ਵਾਰ ਫਿਰ ਤੋਂ ਖੜ੍ਹੇ ਹੋ ਕੇ ਅਰਸ਼ਦੀਪ ਸਿੰਘ ਨੇ ਟੀ-20 ਵਰਲਡ ਕੱਪ ਵਿਚ ਧਮਾਕੇਦਾਰ ਪ੍ਰਦਰਸ਼ਨ ਕੀਤਾ।
ਵੀਡੀਓ ਲਈ ਕਲਿੱਕ ਕਰੋ -: