ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਪਾਰਟੀ ਪ੍ਰਧਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨਗੀ ਦੇ ਅਹੁਦੇ ਲਈ ਚੋਣ ਲੜ ਰਹੇ ਦੋਵੇਂ ਉਮੀਦਵਾਰ ਮਲਿਕਾਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਕੱਦਾਵਰ ਅਤੇ ਚੰਗੀ ਸਮਝ ਰਖਣ ਵਾਲੇ ਬੰਦੇ ਹਨ, ਕਿਸੇ ਨੂੰ ਵੀ ਕੰਟੋਰਲ ਨਹੀਂ ਕੀਤਾ ਜਾ ਸਕਦਾ।
‘ਭਾਰਤ ਜੋੜੋ ਯਾਤਰਾ’ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਯਾਤਰਾ ਵਿੱਚ ਉਹ ਇਕੱਲੇ ਨਹੀਂ ਹਨ, ਸਗੋਂ ਲੱਖਾਂ ਲੋਕ ਇਸ ਵਿੱਚ ਸ਼ਾਮਲ ਹੋ ਚੁੱਕੇ ਹਨ ਕਿਉਂਕਿ ਉਹ ਬੇਰੋਜ਼ਗਾਰੀ, ਮਹਿੰਗਾਈ ਅਤੇ ਅਸਮਾਨਤਾ ਤੋਂ ਥੱਕ ਚੁੱਕੇ ਹਨ।
ਕੁਝ ਵਰਗਾਂਦਾ ਕਹਿਣਾ ਹੈ ਕਿ ਗਾਂਧੀ ਪਰਿਵਾਰ ਅਗਲੇ ਕਾਂਗਰਸ ਪ੍ਰਧਾਨ ਨੂੰ ਰਿਮੋਟ ਨਾਲ ਕੰਟਰੋਲ ਕਰ ਸਕਦਾ ਹੈ। ਇਸ ਬਾਰੇ ਪੁੱਛੇ ਜਾਣ ‘ਤੇ ਗਾਂਧੀ ਨੇ ਕਿਹਾ ਕਿ ਦੋਵੇਂ ਲੋਕ ਜੋ ਚੋਣਾਂ ‘ਚ ਉਤਰੇ ਨੇ, ਉਨ੍ਹਾਂ ਦੀ ਇੱਕ ਹੈਸੀਅਤ ਏ, ਇੱਕ ਨਜ਼ਰੀਆ ਏ ਤੇ ਉਹ ਕੱਦਾਵਰ ਤੇ ਚੰਗੀ ਸਮਝ ਰਖਣ ਵਾਲੇ ਬੰਦੇ ਨੇ। ਮੈਨੂੰ ਨਹੀਂ ਲੱਗਦਾ ਉਨ੍ਹਾਂ ਵਿੱਚੋਂ ਕੋਈ ਰਿਮੋਟ ਕੰਟਰੋਲ ਨਾਲ ਚੱਲਣ ਵਾਲਾ ਹੈ। ਸੱਚ ਕਹਾਂ ਤਾਂ ਇਹ ਗੱਲਾਂ ਉਨ੍ਹਾਂ ਦੀ ਬੇਇਜ਼ਤੀ ਕਰਨ ਲਈ ਕਹੀਆਂ ਜਾ ਰਹੀਆਂ ਨੇ।
ਰਾਹੁਲ ਨੇ ਇਹ ਵੀ ਕਿਹਾ ਕਿ ਉਹ ਸੁਭਾਅ ਤੋਂ ‘ਤਪੱਸਿਆ’ ਕਰਦੇ ਹਨ ਅਤੇ ‘ਭਾਰਤ ਜੋੜੋ ਯਾਤਰਾ’ ਰਾਹੀਂ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਦਰਦ ਨੂੰ ਸਾਂਝਾ ਕਰਨਾ ਚਾਹੁੰਦੇ ਨੇ। ‘ਭਾਰਤ ਜੋੜੋ ਯਾਤਰਾ’ ਦੌਰਾਨ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 3,500 ਕਿ.ਮੀ. ਦੀ ਦੂਰੀ ਤੈਅ ਕੀਤੀ ਜਾਣੀ ਹੈ।
ਇਹ ਵੀ ਪੜ੍ਹੋ : ਅਮਰੀਕਾ ਮਗਰੋਂ ਇਜ਼ਰਾਈਲ ‘ਚ ਭਾਰਤੀ ਮੂਲ ਦੇ ਮੁੰਡੇ ਦਾ ਕਤਲ, ਸਾਲ ਪਹਿਲਾਂ ਗਿਆ ਸੀ ਵਿਦੇਸ਼
ਉਨ੍ਹਾਂ ਕਿਹਾ ਕਿ ਨਫ਼ਰਤ ਅਤੇ ਹਿੰਸਾ ਫੈਲਾਉਣਾ ਰਾਸ਼ਟਰ ਵਿਰੋਧੀ ਕਾਰਵਾਈ ਹੈ ਅਤੇ “ਅਸੀਂ ਇਸ ਵਿੱਚ ਸ਼ਾਮਲ ਹਰੇਕ ਨਾਲ ਲੜਾਂਗੇ”। ਗਾਂਧੀ ਨੇ ਕਿਹਾ, “ਅਸੀਂ ਨਵੀਂ ਸਿੱਖਿਆ ਨੀਤੀ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਇਹ ਸਾਡੇ ਇਤਿਹਾਸ, ਰਿਵਾਇਤਾਂ ਨੂੰ ਵਿਗਾੜ ਰਹੀ ਹੈ। ਅਸੀਂ ਵਿਕੇਂਦਰੀਕ੍ਰਿਤ ਸਿੱਖਿਆ ਪ੍ਰਣਾਲੀ ਚਾਹੁੰਦੇ ਹਾਂ।”
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਕਾਂਗਰਸੀ ਆਗੂ ਨੇ ਕਿਹਾ ਕਿ ‘ਭਾਰਤ ਜੋੜੋ ਯਾਤਰਾ’ 2024 ਦੀਆਂ ਚੋਣਾਂ ਲਈ ਨਹੀਂ ਹੈ ਅਤੇ ਕਾਂਗਰਸ ਭਾਜਪਾ-ਆਰਐਸਐਸ ਵੱਲੋਂ ਦੇਸ਼ ਦੀ ਵੰਡ ਵਿਰੁੱਧ ਲੋਕਾਂ ਨੂੰ ਇਕਜੁੱਟ ਕਰਨਾ ਚਾਹੁੰਦੀ ਹੈ।