ਰਾਹੁਲ ਗਾਂਧੀ ਨੇ ਮਹਾਰਾਸ਼ਟਰ ਦੇ ਨਾਂਦੇੜ ‘ਚ ਭਾਰਤ ਜੋੜੋ ਯਾਤਰਾ ਦੇ ਚੌਥੇ ਦਿਨ ਇਹ ਗੱਲ ਕਹੀ। ਕੁਝ ਦੇਰ ਬਾਅਦ ਰਾਹੁਲ ਗਾਂਧੀ ਨੇ ਮਾਈਕ ਆਨ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਇੱਥੇ ਮਾਈਕ ‘ਤੇ ਮੇਰਾ ਕੰਟਰੋਲ ਹੈ, ਪਰ ਸੰਸਦ ‘ਚ ਅਜਿਹਾ ਨਹੀਂ ਹੁੰਦਾ। ਉੱਥੇ ਸਾਡਾ ਮਾਈਕ ਬੰਦ ਕਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਸੋਚਦੇ ਹੀ ਰਹਿੰਦੇ ਹਾਂ ਕਿ ਆਖਿਰ ਕੀ ਹੋਇਆ?
ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਚੀਨੀ ਫੌਜ ਨੇ ਆ ਕੇ 2000 ਵਰਗ ਕਿਲੋਮੀਟਰ ਜ਼ਮੀਨ ‘ਤੇ ਕਬਜ਼ਾ ਕਰ ਲਿਆ – ਮਾਈਕ ਆਫ। ਉਨ੍ਹਾਂ ਕਿਹਾ ਕਿ ਅਸੀਂ ਕੀ ਕਹਿ ਰਹੇ ਹਾਂ, ਇਸ ਦੀ ਕਿਸੇ ਨੂੰ ਪਰਵਾਹ ਨਹੀਂ, ਕੋਈ ਸੁਣਨ ਵਾਲਾ ਵੀ ਨਹੀਂ ਹੈ।
ਆਪਣੇ ਭਾਸ਼ਣ ਦੌਰਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਨੋਟਬੰਦੀ ਦੇ ਫੈਸਲੇ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ। ਇੰਨਾ ਹੀ ਨਹੀਂ ਕਾਂਗਰਸ ਦੇ ਸੰਸਦ ਮੈਂਬਰ ਨੇ ਬੁੱਧਵਾਰ ਰਾਤ ਨੂੰ ਟਾਟਾ-ਏਅਰਬਸ ਮਿਲਟਰੀ ਏਅਰਕ੍ਰਾਫਟ ਵੈਂਚਰਸ ਅਤੇ ਵੇਦਾਂਤਾ ਫਾਕਸਕਨ ਸੈਮੀਕੰਡਕਟਰ ਪਲਾਂਟ ਨੂੰ ਮਹਾਰਾਸ਼ਟਰ ਤੋਂ ਗੁਜਰਾਤ ਲਿਜਾਣ ‘ਤੇ ਵੀ ਸਵਾਲ ਖੜ੍ਹੇ ਕੀਤੇ।
ਇਹ ਵੀ ਪੜ੍ਹੋ : ਆਨੰਦਪੁਰ ਸਾਹਿਬ : ਖੱਡ ‘ਚ ਮਾਈਨਿੰਗ ਨੂੰ ਲੈ ਕੇ ਪਿੰਡ ਵਾਲਿਆਂ ਤੇ ਠੇਕੇਦਾਰ ਵਿਚਾਲੇ ਝੜਪ, 20 ਫੱਟੜ
ਬਾਅਦ ਵਿੱਚ ਰਾਹੁਲ ਗਾਂਧੀ ਨੇ ਵੀ ਟਵੀਟ ਕੀਤਾ। ਉਨ੍ਹਾਂ ਲਿਖਿਆ, ਚੀਨ-ਮਾਈਕ ਆਫ, ਮਹਿੰਗਾਈ-ਮਾਈਕ ਆਫ, ਨੋਟਬੰਦੀ-ਮਾਈਕ ਆਫ, ਅਗਨੀਪਥ-ਮਾਈਕ ਆਫ, ਅਗਨੀਪਥ-ਮਾਈਕ ਆਫ, ਬੇਰੋਜ਼ਗਾਰੀ-ਮਾਈਕ ਆਫ ਲਿਖਿਆ ਹੈ। ਇਹ ਹੈ ਸਾਡੀ ਸੰਸਦ ਦੀ ਹਾਲਤ! ਰਾਹੁਲ ਨੇ ਅੱਗੇ ਲਿਖਿਆ ਕਿ ਪ੍ਰਧਾਨ ਮੰਤਰੀ ਜੀ ਧਿਆਨ ਨਾਲ ਸੁਣੋ – ਤੁਸੀਂ ਜਨਤਾ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ, ਇਸ ਦੀ ਗੂੰਜ ਤੁਹਾਡੇ ਹੰਕਾਰ ਨੂੰ ਤੋੜ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ -: