ਐਨਫੋਰਸਮੈਂਟ ਡਾਇਰੈਕਟੋਰੇਟ ਨੇ ਨੈਸ਼ਨਲ ਹੈਰਾਲਡ ਅਖਬਾਰ ਨਾਲ ਜੁੜੇ ਕਥਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਹੁਣ ਤੱਕ ਪੰਜ ਦਿਨ ਪੁੱਛਗਿੱਛ ਕੀਤੀ ਹੈ। ਜਾਂਚ ਏਜੰਸੀ ਨੇ ਰਾਹੁਲ ਨੂੰ ਕੋਈ ਨਵਾਂ ਸੰਮਨ ਜਾਰੀ ਨਹੀਂ ਕੀਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਘੱਟੋ-ਘੱਟ ਫਿਲਹਾਲ ਉਸ ਤੋਂ ਪੁੱਛਗਿੱਛ ਖਤਮ ਹੋ ਗਈ ਹੈ।
ਈਡੀ ਦਫ਼ਤਰ ਵਿੱਚ ਪੰਜ ਦਿਨ ਬਿਤਾਉਣ ਤੋਂ ਬਾਅਦ ਰਾਹੁਲ ਗਾਂਧੀ ਨੇ ਅੱਜ ਆਪਣੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਸ ਨੇ ਦੱਸਿਆ ਕਿ ਈਡੀ ਦਫ਼ਤਰ ਵਿੱਚ ਉਨ੍ਹਾਂ ਨਾਲ ਕੀ ਕੁਝ ਹੋਇਆ ਸੀ।
ਰਾਹੁਲ ਨੇ ਕਿਹਾ, ‘ਈਡੀ ਦਫ਼ਤਰ ਵਿੱਚ ਪੁੱਛਗਿੱਛ ਲਈ ਕਮਰਾ 12 ਫੁੱਟ ਦਾ ਸੀ। ਵਿਚਕਾਰ ਮੇਜ਼ ਅਤੇ ਕੰਪਿਊਟਰ ਸੀ। ਮੇਰੇ ਸਾਹਮਣੇ ਈਡੀ ਦੇ ਤਿੰਨ ਅਧਿਕਾਰੀ ਬੈਠੇ ਸਨ ਅਤੇ ਇੱਕ ਅਧਿਕਾਰੀ ਬਾਹਰ ਖੜ੍ਹਾ ਸੀ। ਮੈਂ ਉਸ ਦੇ ਸਾਹਮਣੇ ਬੈਠ ਗਿਆ ਅਤੇ ਕੁਰਸੀ ਤੋਂ ਨਾ ਹਿੱਲਿਆ। ਉਹ ਅਫ਼ਸਰ ਵਿਚ-ਵਿਚਾਲੇ ਉੱਠ ਕੇ ਚਲੇ ਜਾਂਦੇ ਸਨ। ਉਨ੍ਹਾਂ ਦੇ ਸੀਨੀਅਰ ਅਫਸਰ ਨੂੰ ਹਦਾਇਤਾਂ ਦੀ ਲੋੜ ਸੀ, ਇਸ ਲਈ ਉਹ ਚਲੇ ਜਾਂਦੇ ਸਨ ਅਤੇ ਆਉਂਦੇ-ਜਾਂਦੇ ਰਹਿੰਦੇ ਸਨ।
ਰਾਹੁਲ ਨੇ ਕਿਹਾ ‘ਰਾਤ ਨੂੰ ਇੱਕ ਅਧਿਕਾਰੀ ਨੇ ਪੁੱਛਿਆ, ‘ਰਾਹੁਲ ਜੀ, ਤੁਸੀਂ ਇੱਕ ਵਾਰ ਸਾਨੂੰ ਦੱਸੋ ਕਿ ਕਾਫੀ ਸਮੇਂ ਤੋਂ ਬੈਠੇ ਹੋ ਅਤੇ ਕੁਰਸੀ ਤੋਂ ਉਠਦੇ ਨਹੀਂ। ਤੁਸੀਂ ਸਿੱਧੇ ਬੈਠੇ ਰਹਿੰਦੇ ਹੋ, ਤੁਹਾਡੇ ਤੋਂ ਪੁੱਛਗਿੱਛ ਕਰਦੇ ਹੋਏ ਸਾਢੇ 11 ਘੰਟੇ ਹੋ ਰਹੇ ਹਨ ਪਰ ਤੁਸੀਂ ਥਕੇ ਨਹੀਂ ਹੋ। ਅਸੀਂ ਤਾਂ ਥੱਕ ਗਏ ਹਾਂ, ਪਰ ਤੁਸੀਂ ਥੱਕੇ ਨਹੀਂ। ਉਨ੍ਹਾਂ ਨੇ ਮੈਨੂੰ ਪੁੱਛਿਆ ਕਿ ਤੁਹਾਡਾ ਰਾਜ਼ ਕੀ ਹੈ।” ਰਾਹੁਲ ਗਾਂਧੀ ਨੇ ਕਿਹਾ ਕਿ ਈਡੀ ਦੇ ਕਮਰੇ ‘ਚ ਰਾਹੁਲ ਗਾਂਧੀ ਇਕੱਲਾ ਨਹੀਂ ਬੈਠਾ ਸੀ, ਉਸ ਕਮਰੇ ‘ਚ ਹਰ ਕਾਂਗਰਸੀ ਆਗੂ, ਵਰਕਰ ਰਾਹੁਲ ਗਾਂਧੀ ਨਾਲ ਬੈਠਾ ਸੀ।
ਉਨ੍ਹਾਂ ਕਿਹਾ ਕਿ ਤੁਸੀਂ ਇੱਕ ਆਦਮੀ ਨੂੰ ਥਕਾ ਸਕਦੇ ਹੋ, ਪਰ ਕਾਂਗਰਸ ਪਾਰਟੀ ਦੇ ਕਰੋੜਾਂ ਵਰਕਰਾਂ ਅਤੇ ਆਗੂਆਂ ਨੂੰ ਨਹੀਂ ਥਕਾ ਸਕਦੇ। ਉਸ ਕਮਰੇ ਵਿੱਚ ਸਿਰਫ਼ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਨਹੀਂ ਸਨ, ਸਗੋਂ ਇਸ ਸਰਕਾਰ ਖਿਲਾਫ ਬਿਨਾਂ ਕਿਸੇ ਡਰ ਦੇ ਜੋ ਵੀ ਲੜਦਾ ਹੈ, ਉਹ ਬੈਠਾ ਸੀ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਜੋ ਵੀ ਹਿੰਦੁਸਤਾਨ ਦੇ ਲੋਕਤੰਤਰ ਲਈ ਲੜ ਰਹੇ ਹਨ, ਉਹ ਸਾਰੇ ਮੇਰੇ ਕੋਲ ਉਸ ਕਮਰੇ ਵਿੱਚ ਬੈਠੇ ਹੋਏ ਸਨ, ਤਾਂ ਮਾਂ ਥਕਾਂਗਾ ਕਿਵੇਂ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਰਾਹੁਲ ਨੇ ਕਿਹਾ ਕਿ ਕਾਂਗਰਸ ਦਾ ਮਤਲਬ ਹੈ ਸਬਰ, ਨਹੀਂ ਤਾਂ ਭਾਜਪਾ ‘ਚ ਤਾਂ ਸਿਰਫ ਹੱਥ ਮਿਲਾਓ, ਸਿਰ ਝੁਕਾਓ, ਸੱਚ ਨਾ ਬੋਲੋ, ਫਿਰ ਵੀ ਕੰਮ ਹੋ ਜਾਵੇਗਾ। ਈਡੀ ਅਧਿਕਾਰੀਆਂ ਨੇ ਇਹ ਵੀ ਸਮਝਿਆ ਕਿ ਕਾਂਗਰਸ ਪਾਰਟੀ ਦੇ ਨੇਤਾ ਨੂੰ ਡਰਾਇਆ, ਦਬਾਇਆ ਜਾਂ ਧਮਕਾਇਆ ਨਹੀਂ ਜਾ ਸਕਦਾ, ਕਿਉਂਕਿ ਕਾਂਗਰਸ ਪਾਰਟੀ ਸੱਚ ਲਈ ਲੜਦੀ ਹੈ।