ਗੋਰਖਪੁਰ-ਕੁਸਮਾਹੀ ਰੇਲਵੇ ਸਟੇਸ਼ਨ ਵਿਚਕਾਰ ਇੰਟਰਲਾਕਿੰਗ ਦਾ ਕੰਮ ਸ਼ੁਰੂ ਹੋਣ ਕਾਰਨ ਰੇਲਵੇ ਨੇ 30 ਅਗਸਤ ਤੋਂ 5 ਸਤੰਬਰ ਤੱਕ ਇਸ ਤੋਂ ਲੰਘਣ ਵਾਲੀਆਂ 39 ਟਰੇਨਾਂ ਨੂੰ ਅਸਥਾਈ ਤੌਰ ‘ਤੇ ਰੱਦ ਕਰ ਦਿੱਤਾ ਹੈ, ਜਦਕਿ 9 ਟਰੇਨਾਂ ਨੂੰ ਅਸਥਾਈ ਤੌਰ ‘ਤੇ ਮੋੜ ਦਿੱਤਾ ਗਿਆ ਹੈ। ਰੱਦ ਕੀਤੀਆਂ ਟਰੇਨਾਂ ਵਿੱਚੋਂ 16 ਪੰਜਾਬ ਯਾਨੀ ਫਿਰੋਜ਼ਪੁਰ ਡਿਵੀਜ਼ਨਲ ਰੇਲਵੇ ਨਾਲ ਸਬੰਧਤ ਹਨ। ਜਦੋਂ ਕਿ 9 ਰੇਲ ਗੱਡੀਆਂ ਵਿੱਚੋਂ 2 ਫਿਰੋਜ਼ਪੁਰ ਡਿਵੀਜ਼ਨ ਦੇ ਰੇਲਵੇ ਸਟੇਸ਼ਨਾਂ ਤੋਂ ਚੱਲਦੀਆਂ ਹਨ।
ਅਜਿਹੇ ‘ਚ ਇਨ੍ਹਾਂ ਟਰੇਨਾਂ ‘ਚ ਸਫਰ ਕਰਨ ਵਾਲੇ ਰੇਲਵੇ ਯਾਤਰੀਆਂ ਨੂੰ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਕ ਵਾਰ ਆਪਣੀ ਟਰੇਨ ਦੀ ਸਥਿਤੀ ਜ਼ਰੂਰ ਚੈੱਕ ਕਰਨੀ ਚਾਹੀਦੀ ਹੈ, ਨਹੀਂ ਤਾਂ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਕਿਹੜੀ ਟਰੇਨ ਕਿਸ ਦਿਨ ਰੱਦ ਹੋਵੇਗੀ?
-12492 ਜੰਮੂਤਵੀ-ਬਰੌਨੀ ਐਕਸਪ੍ਰੈਸ 1 ਸਤੰਬਰ ਨੂੰ ਰੱਦ ਰਹੇਗੀ
-12491 ਬਰੌਨੀ-ਜੰਮੂਤਵੀ ਐਕਸਪ੍ਰੈਸ 3 ਸਤੰਬਰ ਨੂੰ ਰੱਦ ਰਹੇਗੀ
-15651 ਗੁਹਾਟੀ-ਜੰਮੂਤਾਵੀ ਐਕਸਪ੍ਰੈਸ 4 ਸਤੰਬਰ ਨੂੰ ਰੱਦ ਰਹੇਗੀ
-15652 ਜੰਮੂਤਵੀ-ਗੋਹਾਟੀ ਐਕਸਪ੍ਰੈਸ 6 ਸਤੰਬਰ ਨੂੰ ਰੱਦ ਰਹੇਗੀ
-15211 ਦਰਭੰਗਾ-ਅੰਮ੍ਰਿਤਸਰ ਐਕਸਪ੍ਰੈਸ 30 ਅਗਸਤ ਤੋਂ 5 ਸਤੰਬਰ ਤੱਕ ਰੱਦ ਰਹੇਗੀ
-15212 ਅੰਮ੍ਰਿਤਸਰ-ਦਰਭੰਗਾ ਐਕਸਪ੍ਰੈਸ 30 ਅਗਸਤ ਤੋਂ 5 ਸਤੰਬਰ ਤੱਕ ਰੱਦ ਰਹੇਗੀ।
-15531 ਸਹਰਸਾ-ਅੰਮ੍ਰਿਤਸਰ ਐਕਸਪ੍ਰੈਸ 3 ਸਤੰਬਰ ਨੂੰ ਰੱਦ ਰਹੇਗੀ
- 15532 ਅੰਮ੍ਰਿਤਸਰ-ਸਹਰਸਾ ਐਕਸਪ੍ਰੈਸ 4 ਸਤੰਬਰ ਨੂੰ ਰੱਦ ਰਹੇਗੀ
- 15651 ਗੁਹਾਟੀ-ਜੰਮੂਤਾਵੀ ਐਕਸਪ੍ਰੈਸ 4 ਸਤੰਬਰ ਨੂੰ ਰੱਦ ਰਹੇਗੀ
- 14674 ਅੰਮ੍ਰਿਤਸਰ-ਜੈਨਗਰ ਐਕਸਪ੍ਰੈਸ 31 ਅਗਸਤ, 1 ਸਤੰਬਰ, 3 ਅਤੇ 5 ਸਤੰਬਰ ਨੂੰ ਰੱਦ ਰਹੇਗੀ।
- 14673 ਜੈਨਗਰ-ਅੰਮ੍ਰਿਤਸਰ ਐਕਸਪ੍ਰੈਸ 2, 4 ਅਤੇ 6 ਸਤੰਬਰ ਨੂੰ ਰੱਦ ਰਹੇਗੀ
- 14650 ਅੰਮ੍ਰਿਤਸਰ-ਜੈਨਗਰ ਐਕਸਪ੍ਰੈਸ 2 ਅਤੇ 4 ਸਤੰਬਰ ਨੂੰ ਰੱਦ ਰਹੇਗੀ
- 14648 ਜੈਨਗਰ-ਅੰਮ੍ਰਿਤਸਰ ਐਕਸਪ੍ਰੈਸ 3 ਅਤੇ 5 ਸਤੰਬਰ ਨੂੰ ਰੱਦ ਰਹੇਗੀ
- 04653 ਜਲਪਾਈਗੁੜੀ-ਅੰਮ੍ਰਿਤਸਰ ਸਪੈਸ਼ਲ ਐਕਸਪ੍ਰੈਸ 1 ਸਤੰਬਰ ਨੂੰ ਰੱਦ ਰਹੇਗੀ
-05734 ਕਟਿਹਾਰ-ਅੰਮ੍ਰਿਤਸਰ ਸਪੈਸ਼ਲ ਐਕਸਪ੍ਰੈਸ 2 ਸਤੰਬਰ ਨੂੰ ਰੱਦ ਰਹੇਗੀ - 05733 ਅੰਮ੍ਰਿਤਸਰ-ਕਟਿਹਾਰ ਸਪੈਸ਼ਲ ਐਕਸਪ੍ਰੈਸ 4 ਸਤੰਬਰ ਨੂੰ ਰੱਦ ਰਹੇਗੀ
ਇਹ ਵੀ ਪੜ੍ਹੋ : ਮੋਦੀ ਸਰਕਾਰ ਲਿਆਏਗੀ ‘ਇੱਕ ਦੇਸ਼ ਇੱਕ ਚੋਣ’ ਬਿੱਲ’! ਸੱਦਿਆ ਸੰਸਦ ਦਾ ਵਿਸ਼ੇਸ਼ ਸੈਸ਼ਨ
ਟਰੇਨ ਡਾਇਵਰਟ ਕੀਤੇ ਰੂਟ ‘ਤੇ ਚੱਲ ਰਹੀ ਹੈ
15707 ਕਟਿਹਾਰ-ਅੰਮ੍ਰਿਤਸਰ ਐਕਸਪ੍ਰੈਸ 30 ਅਗਸਤ ਤੋਂ 5 ਸਤੰਬਰ ਤੱਕ ਬਦਲੇ ਹੋਏ ਰੂਟ ‘ਤੇ ਚੱਲੇਗੀ।
15708 ਅੰਮ੍ਰਿਤਸਰ-ਕਟਿਹਾਰ ਐਕਸਪ੍ਰੈਸ 30 ਅਗਸਤ ਤੋਂ 5 ਸਤੰਬਰ ਤੱਕ ਬਦਲੇ ਹੋਏ ਰੂਟ ‘ਤੇ ਚੱਲੇਗੀ।
ਵੀਡੀਓ ਲਈ ਕਲਿੱਕ ਕਰੋ -: