ਪੰਜਾਬ ਸਣੇ ਕਈ ਸੂਬਿਆਂ ਵਿਚ ਠੰਡ ਤੇ ਸੀਤ ਲਹਿਰ ਦਾ ਕਹਿਰ ਜਾਰੀ ਹੈ। ਪੱਛਮੀ ਗੜਬੜੀ ਦੇ ਚੱਲਦਿਆਂ ਮੌਸਮ ਦਾ ਮਿਜਾਜ਼ ਵਿਗੜੇਗਾ ਤੇ 23-24 ਜਨਵਰੀ ਤੋਂ ਪੰਜਾਬ, ਹਰਿਆਣਾ ਸਣੇ ਰਾਜਸਥਾਨ ਤੇ ਮੱਧਪ੍ਰਦੇਸ਼ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।
ਹਿਮਾਚਲ ਵਿਚ ਸ਼ਨੀਵਾਰ ਨੂੰ ਮੌਸਮ ਸਾਫ ਰਿਹਾ ਪਰ ਭਾਰੀ ਬਰਫਬਾਰੀ ਕਾਰਨ ਲਾਹੌਲ ਵਿਚ 177 ਤੇ ਕੁੱਲੂ ਵਿਚ 55 ਸੜਕਾਂ ਬੰਦ ਰਹੀਆਂ। ਰਾਜਸਥਾਨ ਵਿਚ ਵੀ ਠੰਡ ਫਿਰ ਤੋਂ ਵਧ ਗਈ। ਸ਼ਨੀਵਾਰ ਨੂੰ ਚੱਲੀਆਂ ਠੰਡੀਆਂ ਹਵਾਵਾਂ ਨਾਲ ਪਾਰਾ ਡਿੱਗ ਕੇ 5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ 26 ਜਨਵਰੀ ਤੱਕ ਇਕ ਵਾਰ ਫਿਰ ਤੋਂ ਕੜਾਕੇ ਦੀ ਠੰਡ ਪੈ ਸਕਦੀ ਹੈ।
ਪੱਛਮੀ ਗੜਬੜੀ ਕਾਰਨ ਗੰਗਾਨਗਰ, ਹਨੂੰਮਾਨਗੜ੍ਹ ਨਾਲ ਅਲਵਰ, ਭਰਤਪੁਰ ਏਰੀਆ ਵਿਚ 24-25 ਜਨਵਰੀ ਨੂੰ ਕਿਤੇ-ਕਿਤੇ ਮੀਂਹ ਪੈ ਸਕਦਾ ਹੈ। ਮੱਧ ਪ੍ਰਦੇਸ਼ ਵਿਚ ਰੀਵਾ, ਸਤਨਾ, ਕਟਨੀ ਤੇ ਦਮੋਹ ਦੇ ਕੁਝ ਹਿੱਸਿਆਂ ਵਿਚ ਬੂੰਦਾਬਾਦੀ ਹੋਈ ਹੈ। 25-26 ਜਨਵਰੀ ਵਿਚ ਗਵਾਲੀਅਰ-ਚੰਬਲ-ਸੰਭਾਗ ਤੇ ਬੁੰਦੇਲਖੰਡ ਵਿਚ ਮੀਂਹ ਪੈ ਸਕਦਾ ਹੈ।
ਪਿਛਲੇ ਤਿੰਨ ਦਿਨ ਤੋਂ ਦਿਨ ਤੇ ਰਾਤ ਦੇ ਤਾਪਮਾਨ ਵਿਚ ਵਾਧਾ ਦਰਜ ਕੀਤਾ ਗਿਆ। ਜ਼ਿਆਦਾਤਰ ਸ਼ਹਿਰਾਂ ਵਿਚ ਦਿਨ ਦਾ ਪਾਰਾ 24 ਡਿਗਰੀ ਦੇ ਪਾਰ ਪਹੁੰਚ ਗਿਆ। ਭੋਪਾਲ ਵਿਚ ਦਿਨ ਦਾ ਪਾਰਾ 29 ਡਿਗਰੀ ਤੋਂ ਜ਼ਿਆਦਾ ਹੈ। ਖੰਡਵਾ ‘ਚ 32, ਖਰਗੋਨ ‘ਚ 31, ਨਮਰਦਾਪੁਰਮ-ਮੰਡਲਾ ‘ਚ 30 ਡਿਗਰੀ ਦੇ ਪਾਰ ਤਾਪਮਾਨ ਪਹੁੰਚ ਗਿਆ ਹੈ।
ਇਸੇ ਤਰ੍ਹਾਂ ਬਿਹਾਰ ਵਿਚ ਪਿਛਲੇ ਕੁਝ ਦਿਨਾਂ ਤੋਂ ਠੰਡ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ। ਸ਼ਨੀਵਾਰ ਨੂੰ ਬਾਂਕਾ ਜ਼ਿਲ੍ਹਾ ਸਭ ਤੋਂ ਠੰਡਾ ਰਿਹਾ ਜਿਥੇ ਘੱਟੋ-ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਟਨਾ ਦਾ ਘੱਟੋ-ਘੱਟ ਤਾਪਮਾਨ 10.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਅੱਜ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਮੌਸਮ ਸਾਫ ਰਹੇਗਾ। ਪਹਿਲਾਂ ਦੀ ਤਰ੍ਹਾਂ ਧੁੱਪ ਨਿਕਲੇਗੀ ਤੇ ਰਾਤ ਵਿਚ ਪਾਰਾ ਡਿਗੇਗਾ। ਘੱਟੋ-ਘੱਟ ਤਾਪਮਾਨ ਵਿਚ ਵਾਧਾ ਦੇਖਣ ਨੂੰ ਮਿਲੇਗਾ। ਖੁਸ਼ਕ ਹਵਾਵਾਂ ਕਾਰਨ ਅਗਲੇ ਕੁਝ ਦਿਨਾਂ ਤੱਕ ਠੰਡ ਵਿਚ ਕਮੀ ਦੀ ਕੋਈ ਉਮੀਦ ਨਹੀਂ ਹੈ। ਧੁੱਪ ਨਿਕਲਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: