ਚੰਡੀਗੜ੍ਹ : ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੀਆਂ ਤਿਆਰੀਆਂ ਕਾਂਗਰਸ ਨੇ ਪੂਰੀਆਂ ਕਰ ਲਈਆਂ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਪੀ.ਸੀ.ਸੀ.) ਨੇ ਸ਼ਨੀਵਾਰ ਨੂੰ 9 ਦਿਨਾਂ ਦੀ ਪੰਜਾਬ ਯਾਤਰਾ ਦਾ ਪ੍ਰੋਗਰਾਮ ਜਾਰੀ ਕੀਤਾ।
ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਕਾਂਗਰਸ ਦੀ ਯਾਤਰਾ ਨਹੀਂ ਸਗੋਂ ਦੇਸ਼ ਨੂੰ ਜੋੜਨ ਦੀ ਯਾਤਰਾ ਹੈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਵਿੱਚ ਹਰ ਵਰਗ ਦੇ ਲੋਕ ਸ਼ਾਮਲ ਹੋਣ ਲਈ ਅੱਗੇ ਆ ਰਹੇ ਹਨ।
ਵੜਿੰਗ ਨੇ ਕਿਹਾ ਕਿ 10 ਜਨਵਰੀ ਨੂੰ ਸ਼ੰਭੂ ਸਰਹੱਦ ਤੋਂ ਸੂਬੇ ਵਿੱਚ ਦਾਖਲ ਹੋਣ ਤੋਂ ਬਾਅਦ ਰਾਹੁਲ ਗਾਂਧੀ ਅਤੇ ਹੋਰ ਸਰਹਿੰਦ, ਫਤਹਿਗੜ੍ਹ ਸਾਹਿਬ ਵਿਖੇ ਠਹਿਰਣਗੇ। ਇਹ ਯਾਤਰਾ 11 ਜਨਵਰੀ ਨੂੰ ਸਵੇਰੇ 6 ਵਜੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸ਼ੁਰੂ ਹੋਵੇਗੀ।
ਇਹ ਯਾਤਰਾ ਖੰਨਾ, ਦੋਰਾਹਾ, ਸਾਹਨੇਵਾਲ, ਲੁਧਿਆਣਾ, ਫਿਲੌਰ, ਗੁਰਾਇਆ, ਫਗਵਾੜਾ, ਜਲੰਧਰ, ਭੋਗਪੁਰ, ਉੜਮੁੜ ਟਾਂਡਾ, ਦਸੂਹਾ ਅਤੇ ਮੁਕੇਰੀਆਂ ਤੋਂ ਹੁੰਦੀ ਹੋਈ 19 ਜਨਵਰੀ ਨੂੰ ਪਠਾਨਕੋਟ ਸਰਹੱਦ ਰਾਹੀਂ ਜੰਮੂ ਵਿੱਚ ਦਾਖਲ ਹੋਵੇਗੀ। 13 ਜਨਵਰੀ ਨੂੰ ਆਰਾਮ ਕਰਨ ਦਾ ਦਿਨ ਹੋਵੇਗਾ।
ਇਹ ਵੀ ਪੜ੍ਹੋ : ਉਤਰਾਖੰਡ : ਡੁੱਬ ਰਿਹੈ ਇਤਿਹਾਸਕ ਜੋਸ਼ੀਮਠ, 600 ਘਰਾਂ ‘ਚ ਤਰੇੜਾਂ, ਮਕਾਨ ਤੁਰੰਤ ਖਾਲੀ ਕਰਨ ਦੇ ਹੁਕਮ
ਪਾਰਟੀ ਵੱਲੋਂ ਪਹਿਲੇ ਦਿਨ 11 ਜਨਵਰੀ ਨੂੰ ਮੈਗਾ ਸ਼ੋਅ ਅਤੇ 19 ਜਨਵਰੀ ਨੂੰ ਪਠਾਨਕੋਟ ਵਿਖੇ ਰੈਲੀ ਕੀਤੀ ਜਾਵੇਗੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਯਾਤਰਾ ਲੋਕਾਂ ਦੇ ਮੁੱਦਿਆਂ ਨੂੰ ਆਵਾਜ਼ ਦੇਣ ਲਈ ਮਹੱਤਵਪੂਰਨ ਬਦਲਾਅ ਲਿਆ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: