ਚੰਡੀਗੜ੍ਹ : ਸੁਖਬੀਰ ਸਿੰਘ ਬਾਦਲ ਵੱਲੋਂ ਰਾਜਪੂਤ ਭਾਈਚਾਰੇ ਦੀ ਪੰਜਾਬ ਪੱਧਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਅੱਜ ਮੁੱਖ ਦਫਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਚਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਪੱਧਰ ਦੀ ਰਾਜਪੁਤ ਭਾਈਚਾਰੇ ਨਾਲ ਸਬੰਧਤ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਇਸ ਕਮੇਟੀ ਦੇ ਕੋਆਰਡੀਨੇਟਰ ਸ਼ਰਨਜੀਤ ਸਿੰਘ ਢਿੱਲੋਂ ਅਤੇ ਕੋ-ਕੋਆਰਡੀਨੇਟਰ ਸਰਬਜੀਤ ਸਿੰਘ ਸਾਬੀ ਹੋਣਗੇ। ਉਨ੍ਹਾਂ ਵੱਲੋਂ ਰਾਜਪੂਤ ਭਾਈਚਾਰੇ ਨਾਲ ਤਾਲਮੇਲ ਰੱਖਦਿਆਂ ਇਸ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਗੇ। ਸਮੇਂ-ਸਮੇਂ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁੱਦ ਮੀਟਿੰਗਾਂ ਲਿਆ ਕਰਨਗੇ ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਵਿਚਾਲੇ ਘਮਾਸਾਨ- ਰੁੱਸੇ ਕਾਂਗਰਸੀਆਂ ਨੂੰ ਇੱਕ-ਇੱਕ ਕਰਕੇ ਮਨਾਵੇਗੀ ਕਮੇਟੀ
ਇਸ ਸਲਾਹਕਾਰ ਕਮੇਟੀ ਵਿੱਚ ਸੁਰਜੀਤ ਸਿੰਘ ਗੜ੍ਹੀ ਮੈਂਬਰ ਐਸ.ਜੀ.ਪੀ.ਸੀ., ਠਾਕੁਰ ਬਲਕਾਰ ਸਿੰਘ ਕੋਟਲੀ ਰੋਲਾਂ, ਠਾਕੁਰ ਦਰਸ਼ਨ ਸਿੰਘ ਅਲਮਾਂ, ਰੋਸ਼ਨ ਸਿੰਘ ਚਿੱਬ ਸਾਬਕਾ ਸਰਪੰਚ, ਪਵਨ ਠਾਕੁਰ, ਗੋਪਾਲ ਸਿੰਘ, ਕਿਸ਼ਨ ਪਾਲ ਸਿੰਘ ਬਿੱਟੂ ਸੈਨੀਆਲ, ਅਨਿਲ ਕੁਮਾਰ ਬਹਿਬਲ, ਰਨਬੀਰ ਸਿੰਘ ਪੱਪੂ ਮਾਨ, ਰਮੇਸ਼ ਕੁਮਾਰ ਝਾਰੇੜੀਆਂ, ਸੁਰਿੰਦਰ ਠਾਕੁਰ ਝਾਰਿੰਗ, ਅਵਤਾਰ ਸਿੰਘ ਬਿੰਝੂ, ਮੰਗਤ ਰਾਮ ਢੋਲਬਾਹਾ, ਦਿਲਬਾਗ ਸਿੰਘ ਸ਼ਾਹਪੁਰ, ਮੋਹਨਪਾਲ ਸਿੰਘ, ਸੁਖਵਿੰਦਰ ਸਿੰਘ ਰੇਹਲਾਂ, ਹਰਚਰਨ ਸਿੰਘ ਬੰਟੀ, ਜਥੇਦਾਰ ਹਰਨਾਮ ਸਿੰਘ ਅਲਾਵਪੁਰ, ਹਰਜਾਪ ਸਿੰਘ ਮਾਈਓ ਕਾਟੀ, ਗੁਰਮੇਲ ਸਿੰਘ ਭੱਟੀ ਸ਼ਾਹਲੋਂ, ਰਣਦੀਪ ਸਿੰਘ ਕੌਸ਼ਲ, ਡਾ. ਜਰਨੈਲ ਸਿੰਘ ਬਠਿੰਡਾ, ਕਾਬਲ ਸਿੰਘ ਲੁਧਿਆਣਾ, ਜਰਨੈਲ ਸਿੰਘ ਲੁਧਿਆਣਾ, ਬਲਬੀਰ ਸਿੰਘ ਲੁਧਿਆਣਾ, ਚੰਦਰਭਾਨ ਚੌਹਨ ਲੁਧਿਆਣਾ, ਸੁਖਵਿੰਦਰ ਸਿੰਘ ਲੁਧਿਆਣਾ, ਬਲਵਿੰਦਰ ਸਿੰਘ ਨੇਪਰਾ, ਸੁਖਵਿੰਦਰ ਸਿੰਘ ਮੱਘਰ, ਗੁਰਮੀਤ ਸਿੰਘ ਸੇਦਖੇੜੀ, ਕਮਲਜੀਤ ਸਿੰਘ, ਸੁਖਦੇਵ ਸਿੰਘ ਅਲੀਪੁਰ, ਅਮਰੀਕ ਸਿੰਘ ਸ਼ੰਕਰਪੁਰ, ਅੰਗਰੇਜ ਸਿੰਘ ਘਰਾਮ, ਦਿਵਾਨ ਸਿੰਘ ਜੱਟਾਂ ਪੱਟੀ, ਗੁਰਲਾਭ ਚੰਦ ਮਲਕਾਨਾਂ ਪੱਟੀ, ਸੰਦੀਪ ਰਾਣਾ ਖਰੜ, ਨਰੇਸ਼ ਪਾਲ ਖਰੜ, ਟੋਨੀ ਰਾਣਾ ਡੇਰਾ ਬੱਸੀ, ਜਗਦੀਪ ਠਾਕੁਰ ਹੰਡਸ਼ੇਰਾ ਸ਼ਾਮਲ ਹਨ। ਕੁੱਝ ਮੈਂਬਰਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।