ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਾਨਪੁਰ ਸਥਿਤ ਆਪਣਾ ਘਰ ਵੇਚ ਦਿੱਤਾ ਹੈ। ਦਯਾਨੰਦ ਵਿਹਾਰ ‘ਚ ਸਥਿਤ ਇਹ ਘਰ 1 ਕਰੋੜ 80 ਲੱਖ ‘ਚ ਵੇਚਿਆ ਗਿਆ ਹੈ। ਹੁਣ ਡਾਕਟਰ ਜੋੜਾ ਸ੍ਰਿਤੀ ਬਾਲਾ ਅਤੇ ਡਾਕਟਰ ਸ਼ਰਦ ਕਟਿਆਰ ਇਸ ਘਰ ਵਿੱਚ ਰਹਿਣਗੇ। ਸ਼ੁੱਕਰਵਾਰ ਨੂੰ ਕਾਨਪੁਰ ‘ਚ ਪਾਵਰ ਆਫ ਅਟਾਰਨੀ ਰਾਹੀਂ ਘਰ ਦੀ ਰਜਿਸਟਰੀ ਹੋਈ ਸੀ।
ਸਾਬਕਾ ਰਾਸ਼ਟਰਪਤੀ ਨੇ ਘਰ ਦੀ ਪਾਵਰ ਆਫ ਅਟਾਰਨੀ ਆਨੰਦ ਕੁਮਾਰ ਦੇ ਨਾਂ ‘ਤੇ ਰੱਖੀ ਸੀ। ਉਨ੍ਹਾਂ ਨੇ ਖੁਦ ਕਾਨਪੁਰ ‘ਚ ਰਜਿਸਟਰੀ ਕੀਤੀ ਹੈ। ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦ ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਦੌਰਾਨ ਇਸ ਘਰ ਵਿੱਚ ਆਉਂਦੇ ਰਹੇ ਹਨ। ਘਰ ਦੇ ਬਾਹਰ ਰਾਮਨਾਥ ਕੋਵਿੰਦ ਦੀ ਨੇਮ ਪਲੇਟ ਵੀ ਲੱਗੀ ਹੋਈ ਹੈ। 25 ਸਾਲ ਪਹਿਲਾਂ ਜਦੋਂ ਕੋਵਿੰਦ ਵਕੀਲ ਸਨ ਤਾਂ ਉਨ੍ਹਾਂ ਨੇ ਖੁਦ ਇਹ ਘਰ ਬਣਾਇਆ ਸੀ। ਫਿਰ ਉਹ ਕਾਫੀ ਸਮਾਂ ਇਸ ਘਰ ਵਿਚ ਰਹੇ।
ਇਸ ਘਰ ਦਾ ਨੰਬਰ-42 ਇੰਦਰਨਗਰ ਦਯਾਨੰਦ ਵਿਹਾਰ ਦੇ ਐਮ ਬਲਾਕ ਵਿੱਚ ਸਥਿਤ ਹੈ। HIG ਸਾਈਜ਼ ਦਾ ਘਰ ਸਾਬਕਾ ਰਾਸ਼ਟਰਪਤੀ ਦੇ ਨਾਂ ‘ਤੇ ਸੀ। 286 ਵਰਗ ਮੀਟਰ ਵਿੱਚ ਬਣੇ ਇਸ ਘਰ ਵਿੱਚ ਇੱਕ ਡਰਾਇੰਗ ਰੂਮ, 3 ਕਮਰੇ, ਵਾਸ਼ਰੂਮ, ਬਾਥਰੂਮ, ਰਸੋਈ ਅਤੇ ਪਿਛਲੇ ਪਾਸੇ ਇੱਕ ਸਰਵੈਂਟ ਕੁਆਟਰ ਹੈ। ਘਰ ਸਿਰਫ ਇੱਕ ਫਲੋਰ ‘ਤੇ ਬਣਿਆ ਹੋਇਆ ਹੈ।
ਕੋਵਿੰਦ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਪ੍ਰੋਟੋਕੋਲ ਅਤੇ ਰਵਾਇਤ ਮੁਤਾਬਕ ਦਿੱਲੀ ‘ਚ ਬੰਗਲਾ ਮਿਲਿਆ ਹੈ। ਉਨ੍ਹਾਂ ਦਾ ਪਰਿਵਾਰ ਹੁਣ ਉਥੇ ਹੀ ਰਹੇਗਾ। ਇਸ ਘਰ ਨੂੰ ਖਰੀਦਣ ਵਾਲੇ ਡਾਕਟਰ ਸ਼ਰਦ ਕਹਿੰਦੇ ਹਨ ਕਿ ਇਹ ਮੇਰੀ ਚੰਗੀ ਕਿਸਮਤ ਹੈ। ਪ੍ਰਮਾਮਤਾ ਨੇ ਕਿਰਪਾ ਕੀਤੀ ਕਿ ਮੈਨੂੰ ਇਸ ਘਰ ਵਿੱਚ ਰਹਿਣ ਦਾ ਮੌਕਾ ਮਿਲਿਆ।
ਸਾਬਕਾ ਰਾਜ ਸਭਾ ਮੈਂਬਰ ਰਾਮ ਨਾਥ ਕੋਵਿੰਦ ਦੇ ਇਸ ਘਰ ਨੂੰ ਵੀ ਰਾਸ਼ਟਰਪਤੀ ਬਣਦੇ ਹੀ ਸੁਰੱਖਿਆ ਦੇ ਘੇਰੇ ਵਿੱਚ ਲੈ ਲਿਆ ਗਿਆ ਸੀ। ਪ੍ਰੋਟੋਕੋਲ ਮੁਤਾਬਕ ਉਨ੍ਹਾਂ ਦੀ ਰਿਹਾਇਸ਼ ‘ਤੇ ਪੁਲਿਸ ਟੀਮ ਤਾਇਨਾਤ ਸੀ। ਉਨ੍ਹਾਂ ਦੀ ਰਿਹਾਇਸ਼ ਕਾਰਨ ਇਹ ਇਲਾਕਾ VIP ਦਰਜਾ ਰਖਦਾ ਸੀ।
ਇਹ ਵੀ ਪੜ੍ਹੋ : 3 ਧੀਆਂ ਦਾ ਪਿਓ ਅਫਗਾਨੀ ਡਰਾਈਵਰ, ਫਸਾਉਣ ਦੇ ਦੋਸ਼, ਰਿਹਾਈ ਲਈ ਅਟਾਰੀ-ਵਾਹਘਾ ਬਾਰਡਰ ‘ਤੇ ਪ੍ਰਦਰਸ਼ਨ
ਰਾਮਨਾਥ ਕੋਵਿੰਦ ਰਾਸ਼ਟਰਪਤੀ ਬਣਨ ਤੋਂ ਬਾਅਦ ਕਦੇ ਵੀ ਇਸ ਘਰ ਵਿੱਚ ਨਹੀਂ ਆਏ। ਹਾਲਾਂਕਿ ਉਨ੍ਹਾਂ ਨੇ ਸਭ ਤੋਂ ਵੱਧ ਕਾਨਪੁਰ ਦਾ ਦੌਰਾ ਕੀਤਾ। ਰਾਮਨਾਥ ਕੋਵਿੰਦ ਪਿਛਲੇ ਦਿਨੀਂ ਆਪਣੇ ਪਿੰਡ ਦੀ ਜ਼ਮੀਨ ਦਾਨ ਕਰ ਚੁੱਕੇ ਹਨ, ਜਿੱਥੇ ਸਕੂਲ ਅਤੇ ਸਮਾਜ ਸੇਵੀ ਕੰਮਾਂ ਲਈ ਜੰਝਘਰ ਬਣਿਆ ਹੈ। ਕਾਨਪੁਰ ‘ਚ ਉਨ੍ਹਾਂ ਦਾ ਇਕਲੌਤਾ ਘਰ ਬਚਿਆ ਸੀ, ਜਿਸ ਨੂੰ ਉਨ੍ਹਾਂ ਨੇ ਹੁਣ ਡਾਕਟਰ ਜੋੜੇ ਨੂੰ ਵੇਚ ਦਿੱਤਾ ਹੈ। ਕੋਵਿੰਦ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਉਨ੍ਹਾਂ ਦੀ ਪਤਨੀ ਕਾਨਪੁਰ ਦੇ ਦੌਰੇ ਦੌਰਾਨ ਸਿਰਫ ਇਕ ਵਾਰ ਇਸ ਘਰ ਆਈ ਸੀ।
ਵੀਡੀਓ ਲਈ ਕਲਿੱਕ ਕਰੋ -: