ਡੇਰਾ ਮੁਖੀ ਰਾਮ ਰਹੀਮ ਖਿਲਾਫ ਗੁੰਮਨਾਮ ਚਿੱਠੀਆਂ ਲਿਖਣ ਦੇ ਮਾਮਲੇ ਵਿਚ ਰਣਜੀਤ ਸਿੰਘ ਦਾ 19 ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ ਤੇ ਸੀ. ਬੀ. ਆਈ. ਵੱਲੋਂ ਡੇਰਾ ਮੁਖੀ ਸਣੇ 5 ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਰਣਜੀਤ ਕੁਰੂਕਸ਼ੇਤਰ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਅੰਬਾਲਾ ਰੋਡ ‘ਤੇ ਪਿੰਡ ਖਾਨਪੁਰ ਕੋਲੀਆਂ ਵਿਚ ਰਹਿੰਦਾ ਹੈ। ਅੱਜ 19 ਸਾਲਾਂ ਬਾਅਦ ਵੀ ਰਣਜੀਤ ਸਿੰਘ ਦਾ ਪਰਿਵਾਰ ਪੁਲਿਸ ਦੀ ਨਿਗਰਾਨੀ ਵਿਚ ਹੈ ਤੇ ਕਿਸੇ ਵੀ ਅਨਜਾਣ ਵਿਅਕਤੀ ਨੂੰ ਘਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ।
ਪੁਲਿਸ ਟੀਮ ਦੇ ਰਹਿਣ ਦਾ ਪ੍ਰਬੰਧ ਘਰ ਵਿਚ ਹੀ ਬਣੇ ਕਮਰੇ ਵਿੱਚ ਕੀਤਾ ਗਿਆ ਹੈ ਅਤੇ ਉਨ੍ਹਾਂ ਲਈ ਇੱਕ ਰਸੋਈ ਅਤੇ ਬਾਥਰੂਮ ਹੈ। ਖਾਣੇ, ਰਹਿਣ ਅਤੇ ਮਨੋਰੰਜਨ ਲਈ ਟੀਵੀ ਸਮੇਤ ਸਾਰੀਆਂ ਸਹੂਲਤਾਂ ਕਮਰਿਆਂ ਵਿੱਚ ਹਨ। ਰਣਜੀਤ ਦਾ ਪਰਿਵਾਰ ਬਹੁਤ ਵੱਡਾ ਜ਼ਿਮੀਂਦਾਰ ਪਰਿਵਾਰ ਹੈ। ਉਨ੍ਹਾਂ ਕੋਲ ਲਗਭਗ 90 ਏਕੜ ਜ਼ਮੀਨ ਹੈ। ਪਰਿਵਾਰ ਖੁਦ ਖੇਤੀਬਾੜੀ ਦਾ ਕੰਮ ਨਹੀਂ ਕਰਦਾ ਸਗੋਂ ਸਾਰੀ ਜ਼ਮੀਨ ਠੇਕੇ ‘ਤੇ ਦਿੱਤੀ ਹੋਈ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਲਬੀਰ ਸਿੰਘ ਮਿਆਣੀ ਨੇ ਅਕਾਲੀ ਦਲ ‘ਚ ਕੀਤੀ ਘਰ ਵਾਪਸੀ
ਰਣਜੀਤ ਸਿੰਘ ਦਾ ਕਤਲ 10 ਜੁਲਾਈ 2002 ਨੂੰ ਹੋਇਆ ਸੀ। ਡੇਰਾ ਪ੍ਰਬੰਧਨ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਰਣਜੀਤ ਨੇ ਹੀ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿਚ ਗੁੰਮਨਾਮ ਚਿੱਠੀਆਂ ਆਪਣੀ ਭੈਣ ਤੋਂ ਲਿਖਵਾਈਆਂ ਸਨ। ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2002 ਵਿਚ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਕੇਸ ਦੀ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਸੀ। 2007 ਵਿਚ ਅਦਾਲਤ ਵੱਲੋਂ ਦੋਸ਼ੀਆਂ ‘ਤੇ ਚਾਰਜ ਲਗਾਏ ਗਏ ਸਨ। ਰਣਜੀਤ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਜਗਸੀਰ ਨੇ ਅਦਾਲਤ ਦੀ ਕਾਰਵਾਈ ਵਿਚ ਹਿੱਸਾ ਲਿਆ ਤੇ ਹੁਣ ਡੇਰਾ ਮੁਖੀ ਸਣੇ 5 ਨੂੰ ਰਣਜੀਤ ਸਿੰਘ ਕਤਲ ਮਾਮਲੇ ‘ਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ ਜਿਸ ਦੀ ਸੁਣਵਾਈ ਅੱਜ ਹੋ ਰਹੀ ਹੈ।
ਦੇਖੋ ਵੀਡੀਓ :