ਭੋਪਾਲ ਦੇ ਪੌਸ਼ ਇਲਾਕੇ ਕੋਹੇਫਿਜ਼ਾ ਦੇ ਸਰਕਾਰੀ ਸਕੂਲ ਵਿੱਚ ਚੌਥੀ ਜਮਾਤ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸਕੂਲ ਦੇ ਟਾਇਲਟ ਵਿੱਚ 8 ਸਾਲ ਦੀ ਬੱਚੀ ਨਾਲ ਵਾਪਰੀ। ਇਸ ਮਾਮਲੇ ‘ਚ ਪੁਲਿਸ ਨੇ ਸਕੂਲ ‘ਚ ਰਹਿ ਕੇ ਝਾੜੂ-ਪੋਚਾ ਕਰਨ ਵਾਲੀ ਮਹਿਲਾ ਕਰਮਚਾਰੀ ਦੇ ਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।
ਪੁਲਿਸ ਮੁਤਾਬਕ ਸਕੂਲ ਵਿੱਚ ਕੁੜੀ ਦਾ ਦਾਖ਼ਲਾ 6 ਦਿਨ ਪਹਿਲਾਂ ਹੀ ਹੋਇਆ ਸੀ। ਘਟਨਾ ਸ਼ੁੱਕਰਵਾਰ ਦੁਪਹਿਰ 1.30 ਵਜੇ ਵਾਪਰੀ। ਦੁਪਹਿਰ ਦੇ ਖਾਣੇ ਸਮੇਂ ਲੜਕੀ ਬਾਥਰੂਮ ਗਈ ਸੀ। ਫਿਰ ਦੋਸ਼ੀ ਲਕਸ਼ਮੀ ਨਾਰਾਇਣ ਧਾਨਕ ਉਸ ਦੇ ਪਿੱਛੇ ਗਿਆ ਅਤੇ ਉਸ ਨੇ ਹੱਥ ਨਾਲ ਉਸ ਦੀਾਂ ਅੱਖਾਂ ਬੰਦ ਕਰ ਲਈਆਂ। ਫਿਰ ਉਸ ਨੂੰ ਚੁੱਕ ਕੇ ਬਾਥਰੂਮ ਦੇ ਅੰਦਰ ਲੈ ਗਿਆ। ਕੁੜੀ ਦਾ ਮੂੰਹ ਦਬਾ ਕੇ ਉਸ ਨਾਲ ਕੁਕਰਮ ਕੀਤਾ, ਫਿਰ ਦੋਸ਼ੀ ਫਰਾਰ ਹੋ ਗਿਆ।
ਬੱਚੀ ਨੂੰ ਰੋਂਦਾ ਦੇਖ ਕੇ ਉਸ ਦੇ ਨਾਲ ਪੜ੍ਹ ਰਹੇ ਬੱਚਿਆਂ ਨੇ ਟੀਚਰ ਨੂੰ ਸੂਚਨਾ ਦਿੱਤੀ। ਬੱਚੀ ਨੇ ਅਧਿਆਪਕਾ ਨੂੰ ਦੱਸਿਆ ਕਿ ਪੀਲੀ ਕਮੀਜ਼ ਵਾਲਾ ਚਾਚਾ ਉਸ ਨੂੰ ਅੱਖਾਂ ਬੰਦ ਕਰਕੇ ਬਾਥਰੂਮ ਲੈ ਗਿਆ ਸੀ। ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਸਕੂਲ ਸਟਾਫ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਪੀਲੀ ਕਮੀਜ਼ ਲਕਸ਼ਮੀ ਨਰਾਇਣ ਨੇ ਪਾਈ ਹੋਈ ਸੀ। ਜਦੋਂ ਪੁਲਿਸ ਨੇ ਭਾਲ ਕੀਤੀ ਤਾਂ ਉਹ ਨਹੀਂ ਮਿਲਿਆ ਪਰ ਕੁਝ ਸਮੇਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ।
ਟੀਆਈ ਵਿਜੇ ਸਿਸੋਦੀਆ ਨੇ ਦੱਸਿਆ ਕਿ ਸਕੂਲ ਕਵਰਡ ਕੈਂਪਸ ਵਿੱਚ ਹੈ। ਕੈਂਪਸ ਦੇ ਅੰਦਰ ਹੀ ਦੋ ਬਾਥਰੂਮ ਹਨ। ਸਾਰੇ ਬੱਚੇ ਇੱਕ ਬਾਥਰੂਮ ਹੀ ਵਰਤਦੇ ਹਨ। ਹਨੇਰਾ ਹੋਣ ਕਾਰਨ ਬੱਚੇ ਨਵੇਂ ਬਾਥਰੂਮ ਵਿੱਚ ਨਹੀਂ ਜਾਂਦੇ। ਪੀੜਤਾ ਨੂੰ ਹਾਲ ਹੀ ਵਿੱਚ ਦਾਖਲ ਕਰਵਾਇਆ ਗਿਆ ਸੀ ਇਸ ਲਈ ਉਸ ਨੂੰ ਨਹੀਂ ਪਤਾ ਸੀ ਕਿ ਕਿਸ ਬਾਥਰੂਮ ਵਿੱਚ ਜਾਣਾ ਹੈ। ਉਹ ਨਵੇਂ ਵਿੱਚ ਚਲੀ ਗਈ। ਮੁਲਜ਼ਮ ਨੇ ਹਨੇਰੇ ਦਾ ਫਾਇਦਾ ਚੁੱਕ ਕੇ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ : ਮੰਕੀਪੌਕਸ ਨੂੰ ਲੈ ਕੇ ਹਾਈ ਅਲਰਟ, WHO ਨੇ ਐਲਾਨਿਆ ਗਲੋਬਲ ਹੈਲਥ ਐਮਰਜੈਂਸੀ
ਟੀ.ਆਈ ਵਿਜੇ ਨੇ ਦੱਸਿਆ ਕਿ ਸਕੂਲ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਏ ਗਏ ਹਨ। ਜਾਂਚ ਕਰਨ ‘ਤੇ ਸਾਰੇ ਬੰਦ ਪਾਏ ਗਏ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੋ ਦਿਨ ਪਹਿਲਾਂ ਪਾਣੀ ਭਰਨ ਕਰਕੇ ਬੰਦ ਹੋ ਗਏ ਸਨ। ਦੋਸ਼ੀ ਲਕਸ਼ਮੀਨਾਰਾਇਣ ਦੀ ਉਮਰ 26 ਸਾਲ ਹੈ ਅਤੇ ਸਕੂਲ ‘ਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਸ ਦੇ ਦੋ ਬੱਚੇ ਵੀ ਹਨ, ਬੇਟਾ 5 ਸਾਲ ਦਾ ਅਤੇ ਬੇਟੀ ਦੀ ਉਮਰ 3 ਸਾਲ ਦੇ ਕਰੀਬ ਹੈ।
ਵੀਡੀਓ ਲਈ ਕਲਿੱਕ ਕਰੋ -: