ਉੜੀਸਾ ਦੇ ਪੁਰੀ ਜਗਨਨਾਥ ਮੰਦਰ ‘ਚ ਚੂਹਿਆਂ ਨੇ ਆਤੰਕ ਮਚਾਇਆ ਹੋਇਆ ਹੈ। ਚੂਹਿਆਂ ਨੇ ਭਗਵਾਨ ਜਗਨਨਾਥ, ਬਲਭੱਦਰ ਅਤੇ ਦੇਵੀ ਸੁਭੱਦਰਾ ਦੇ ਕੱਪੜੇ ਪਾੜ ਕੇ ਮੰਦਰ ਪ੍ਰਸ਼ਾਸਨ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਸੇਵਾਦਾਰਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਪਾਵਨ ਅਸਥਾਨ ਵਿੱਚ ਪਈਆਂ ਵਸਤੂਆਂ ਅਤੇ ਸ੍ਰੀਮੰਦਿਰ ਵਿੱਚ ਦੇਵੀ-ਦੇਵਤਿਆਂ ਦੀਆਂ ਲੱਕੜ ਦੀਆਂ ਮੂਰਤੀਆਂ ਨੂੰ ਚੂਹਿਆਂ ਤੋਂ ਖ਼ਤਰਾ ਹੈ।
ਸੇਵਾਦਾਰ ਸਤਿਆਨਾਰਾਇਣ ਪੁਸ਼ਪਾਲਕ ਮੁਤਾਬਕ ‘ਚੂਹਿਆਂ ਅਤੇ ਉਨ੍ਹਾਂ ਦੀ ਗੰਦਗੀ ਵਿਚਾਲੇ ਪੂਜਾ ਦੀਆਂ ਰਸਮਾਂ ਨਿਭਾਉਣੀਆਂ ਵੀ ਔਖੀਆਂ ਹੋ ਗਈਆਂ ਨੇ। ਚੂਹੇ ਦੇਵੀ-ਦੇਵਤਿਆਂ ਦੇ ਕੱਪੜੇ ਅਤੇ ਹਾਰ ਨਸ਼ਟ ਕਰ ਰਹੇ ਹਨ। ਉਹ ਦੇਵਤਿਆਂ ਦਾ ਚਿਹਰਾ ਵਿਗਾੜ ਰਹੇ ਹਨ।
ਸੇਵਾਦਾਰ ਬਿਜੈਕ੍ਰਿਸ਼ਨ ਪੁਸ਼ਪਾਲਕ ਨੇ ਕਿਹਾ ਕਿ ਅਸੀਂ ਚੂਹਿਆਂ ਨੂੰ ਫੜ ਕੇ ਬਾਹਰ ਕੱਢਾਂਗੇ। ਸਿਰਫ ਚੂਹੇ ਹੀ ਨਹੀਂ, ਬਿੱਛੂ ਵੀ ਹਨ। ਅਸੀਂ ਉਨ੍ਹਾਂ ਨੂੰ ਬਾਹਰ ਕੱਢਣ ਦਾ ਪ੍ਰਬੰਧ ਕਰਾਂਗੇ। ਸਾਨੂੰ ਮੰਦਰ ਦੇ ਅੰਦਰ ਜਾਨਵਰਾਂ ਨੂੰ ਮਾਰਨ ਜਾਂ ਜ਼ਹਿਰ ਦੇਣ ਦੀ ਇਜਾਜ਼ਤ ਨਹੀਂ ਹੈ, ਇਸ ਲਈ ਚੂਹਿਆਂ ਨੂੰ ਜਿਊਂਦਾ ਫੜਿਆ ਜਾਂਦਾ ਹੈ ਅਤੇ ਬਾਹਰ ਛੱਡ ਦਿੱਤਾ ਜਾਂਦਾ ਹੈ।”
ਰਿਪੋਰਟਾਂ ਮੁਤਾਬਕ ਸੇਵਾਦਾਰਾਂ ਨੇ ਕਿਹਾ ਕਿ ਉਹ ਚੂਹਿਆਂ ਨੂੰ ਫਸਾਉਣ ਲਈ ਚੂਹੇਦਾਨੀ ਦੀ ਵਰਤੋਂ ਕਰ ਰਹੇ ਹਨ। ਜਾਲ ‘ਚ ਫਸੇ ਚੂਹਿਆਂ ਨੂੰ ਮੰਦਰ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਅਹਿਮ ਗੱਲ ਇਹ ਹੈ ਕਿ ਕੁਝ ਜਾਨਵਰ ਮੰਦਰ ਦੇ ਅਹਾਤੇ ਵਿੱਚ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਬਚਿਆ ਹੋਇਆ ਮਹਾਪ੍ਰਸਾਦ ਕਾਫ਼ੀ ਮਾਤਰਾ ਵਿੱਚ ਮਿਲਦਾ ਹੈ।
ਇਹ ਵੀ ਪੜ੍ਹੋ : ਦੂਜਾ ਵਿਆਹ ਕਰ ਕਰਾਚੀ ‘ਚ ਮੌਜਾਂ ਕਰ ਰਿਹੈ ਦਾਊਦ ਇਬ੍ਰਾਹੀਮ, ਭੈਣ ਦੇ ਪੁੱਤ ਨੇ ਖੋਲ੍ਹੇ ਕਈ ਰਾਜ਼
ਇਕ ਹੋਰ ਸੇਵਾਦਾਰ ਭਗਵਾਨ ਪਾਂਡਾ ਨੇ ਦੱਸਿਆ ਕਿ ਚੂਹਿਆਂ ਨੇ ਫਰਸ਼ ‘ਤੇ ਰੱਖੇ ਪੱਥਰਾਂ ਵਿਚਕਾਰ ਛੋਟੇ-ਛੋਟੇ ਛੇਕ ਕਰ ਦਿੱਤੇ ਸਨ, ਜਿਸ ਨਾਲ ਢਾਂਚੇ ਨੂੰ ਖਤਰਾ ਪੈਦਾ ਹੋ ਸਕਦਾ ਹੈ। ਕੋਵਿਡ-19 ਮਹਾਮਾਰੀ ਦੌਰਾਨ 2020 ਤੋਂ 2021 ਤੱਕ ਮੰਦਰ ਨੂੰ ਕੁਝ ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਦੌਰਾਨ ਮੰਦਰ ‘ਚ ਚੂਹਿਆਂ ਅਤੇ ਕਾਕਰੋਚਾਂ ਦੀ ਗਿਣਤੀ ਕਾਫੀ ਵਧ ਗਈ।
ਹਾਲਾਂਕਿ, ਮੰਦਰ ਦੇ ਪ੍ਰਬੰਧਕ ਜਤਿੰਦਰ ਸਾਹੂ ਨੇ ਕਿਹਾ ਹੈ ਕਿ ਸ਼੍ਰੀ ਜਗਨਨਾਥ ਮੰਦਰ ਪ੍ਰਸ਼ਾਸਨ (ਐਸਜੇਟੀਏ) ਚੂਹਿਆਂ ਦੇ ਖਤਰੇ ਤੋਂ ਜਾਣੂ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਦੇਵੀ-ਦੇਵਤਿਆਂ ਨੂੰ ਚੰਦਨ ਅਤੇ ਕਪੂਰ ਨਾਲ ਪਾਲਿਸ਼ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: