ਮਨੁੱਖਤਾ ਦੀ ਸੇਵਾ ਕਰਨ ਵਾਲੇ ਖਾਲਸਾ ਏਡ ਦੇ ਬਾਨੀ ਰਵੀ ਸਿੰਘ ਖਾਲਸਾ ਦੇ ਕਿਡਨੀ ਟਰਾਂਸਪਲਾਂਟ ਦਾ ਆਪ੍ਰੇਸ਼ਨ ਸਫਲ ਰਿਹਾ। ਦਕਸ਼ਾ ਵਰਸਾਨੀ ਨਾਂ ਦੀ ਇੱਕ ਔਰਤ ਨੇ ਆਪਣੀ ਇੱਕ ਕਿਡਨੀ ਦੇ ਕੇ ਉਨ੍ਹਾਂ ਨੂੰ ਜੀਵਨ ਦਾਨ ਦਿੱਤਾ। ਇਹ ਜਾਣਕਾਰੀ ਰਵੀ ਸਿੰਘ ਖਾਲਸਾ ਨੇ ਫੇਸਬੁੱਕ ‘ਤੇ ਸਾਂਝੀ ਕੀਤੀ।
ਆਪ੍ਰੇਸ਼ਨ ਸਫਲ ਰਹਿਣ ‘ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਕਿਡਨੀ ਦੇਣ ਵਾਲੀ ਦਕਸ਼ਾ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਆਪਣੀ ਕਿਡਨੀ ਦੇ ਕੇ ਭੈਣਜੀ ਦਕਸ਼ਾ ਨੇ ਵੱਡਾ ਪਰਉਪਕਾਰ ਕੀਤਾ ਹੈ। ਪਿਛਲੇ ਕਾਫੀ ਮਹੀਨਿਆਂ ਤੋਂ ਕਈ ਤਰ੍ਹਾਂ ਦੇ ਮੈਡੀਕਲ ਟੈਸਟ ਹੋਏ, ਉਸ ਸਾਰੇ ਸਮੇਂ ਦੌਰਾਨ ਭੈਣ ਦਕਸ਼ਾ ਨੇ ਹਰ ਤਰ੍ਹਾਂ ਨਾਲ ਸਹਿਯੋਗ ਕਰਕੇ ਮੇਰੇ ਆਪ੍ਰੇਸ਼ਨ ਨੂੰ ਸਫਲ ਕਰਵਾਉਣ ਲਈ ਵੱਡਾ ਯੋਗਦਾਨ ਪਾਇਆ।
ਰਵੀ ਸਿੰਘ ਕਾਲਸਾ ਨੇ ਕਿਹਾ ਕਿ ਮੈਂ ਇਨ੍ਹਾਂ ਦੇ ਪਰਿਵਾਰ ਦਾ ਵੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਦੇ ਸਹਿਯੋਗ ਕਰਕੇ ਹੀ ਇਹ ਸਭ ਸੰਭਵ ਹੋ ਸਕਿਆ ਹੈ। ਗੁਰੂ ਸਾਹਿਬ ਭੈਣ ਅਤੇ ਇਨ੍ਹਾਂ ਦੇ ਪਰਿਵਾਰ ‘ਤੇ ਸਦਾ ਮਿਹਰ ਭਰਿਆ ਹੱਥ ਰਖਣ।
ਸ਼੍ਰੋਮਣੀ ਅਕਾਲੀ ਦਲ ਨੇ ਵੀ ਰਵੀ ਸਿੰਘ ਖਾਲਸਾ ਦਾ ਸਫਲ ਆਪ੍ਰੇਸ਼ਨ ਹੋਣ ‘ਤੇ ਖੁਸ਼ੀ ਪ੍ਰਗਟਾਈ ਅਤੇ ਅਰਦਾਸ ਕੀਤੀ ਕਿ ਗੁਰੂ ਮਹਾਰਾਜ ਭਾਈ ਰਵੀ ਸਿੰਘ ਜੀ ਖਾਲਸਾ ਅਤੇ ਦਕਸ਼ਾ ਦੋਹਾਂ ਨੂੰ ਤੰਦਰੁਸਤੀ ਬਖ਼ਸ਼ਣ।
ਦੱਸ ਦੇਈਏ ਕਿ ਪਿਛਲੇ ਸਾਲ ਰਵੀ ਸਿੰਘ ਖਾਲਸਾ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਨ੍ਹਾਂ ਦੇ ਦੋਵੇਂ ਗੁਰਦੇ ਖਰਾਬ ਹੋ ਗਏ ਹਨ, ਜਿਨ੍ਹਾਂ ਵਿੱਚੋਂ ਦਾ ਪਿਛਲੇ ਸਾਲ ਹੀ ਆਪ੍ਰੇਸ਼ਨ ਹੋ ਗਿਆ ਸੀ, ਜੋਕਿ ਸਫਲ ਰਿਹਾ ਸੀ। ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਨੇ ਦੂਜੀ ਕਿਡਨੀ ਲਈ ਖੁਦ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਦਾ ਟੈਸਟ ਨੈਗੇਟਿਵ ਆਇਆ ਸੀ।
ਇਹ ਵੀ ਪੜ੍ਹੋ : MSP ਕਮੇਟੀ ‘ਚੋਂ ਪੰਜਾਬ ਨੂੰ ਬਾਹਰ ਰਖਣ ‘ਤੇ ਬੋਲੇ ਰਾਘਵ ਚੱਢਾ, ‘ਜਾਣਬੁੱਝ ਕੇ ਸਾਡੇ ਲੋਕਾਂ ਦਾ ਕੀਤਾ ਅਪਮਾਨ’
ਇਸ ਮਗਰੋਂ ਦਕਸ਼ਾ ਵਰਸਾਨੀ ਦਾ ਕਿਡਨੀ ਟੈਸਟ ਉਨ੍ਹਾਂ ਨਾਲ ਮੈਚ ਹੋ ਗਿਆ, ਜਿਸ ਤੋਂ ਬਾਅਦ ਹੁਣ ਉਨ੍ਹਾਂ ਦਾ ਆਪ੍ਰੇਸ਼ਨ ਸਫਲ ਰਿਹਾ ਤੇ ਉਹ ਹੁਣ ਸਿਹਤਮੰਦ ਹਨ।
ਵੀਡੀਓ ਲਈ ਕਲਿੱਕ ਕਰੋ -: