ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਪੰਜਾਬ ਪੁਲਿਸ ਦੀ ਐਸਆਈਟੀ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਸ ਦੀ ਬੁਲੇਟ ਪਰੂਫ਼ ਗੱਡੀ ਦੀ ਵੀ ਰੇਕੀ ਕੀਤੀ ਗਈ ਸੀ। ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸ਼ੂਟਰਾਂ ਨੇ ਜਲੰਧਰ ਜਾ ਕੇ ਇਹ ਪਤਾ ਲਗਾਇਆ ਕਿ ਸਿੱਧੂ ਮੂਸੇਵਾਲਾ ਦੀ ਕਾਰ ਦੇ ਕਿੰਨੇ ਐੱਮ.ਐੱਮ. ਦੇ ਹਨ, ਉਸ ਦੀ ਬੁਲੇਟਪਰੂਫ ਕਾਰ ਦੇ ਪਿਛਲੇ ਪਾਸੇ ਬਾਕਸ ਹੈ ਜਾਂ ਨਹੀਂ।
ਅਸਲ ‘ਚ ਬੁਲੇਟਪਰੂਫ ਗੱਡੀ ਜਲੰਧਰ ‘ਚ ਤਿਆਰ ਕੀਤੀ ਜਾਂਦੀ ਹੈ, ਮੂਸੇਵਾਲਾ ਦੀ ਗੱਡੀ ਵੀ ਉਥੇ ਹੀ ਤਿਆਰ ਕੀਤੀ ਗਈ ਸੀ। ਕਤਲ ਤੋਂ ਪਹਿਲਾਂ ਫੁਲਪਰੂਫ ਪਲਾਨ ਬਣਾਇਆ ਗਿਆ ਸੀ। ਇਹ ਗੱਲ ਦਿੱਲੀ ਪੁਲਿਸ ਦੀ ਜਾਂਚ ਵਿੱਚ ਵੀ ਸਾਹਮਣੇ ਆਈ ਹੈ ਅਤੇ ਪੰਜਾਬ ਪੁਲਿਸ ਦੀ ਐਸਆਈਟੀ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।
ਜਾਂਚ ‘ਚ ਪਹਿਲਾਂ ਹੀ ਸਪੱਸ਼ਟ ਹੋ ਗਿਆ ਸੀ ਕਿ ਜਨਵਰੀ ‘ਚ ਸ਼ੂਟਰ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਗਏ ਸਨ ਪਰ ਜਦੋਂ ਉਨ੍ਹਾਂ ਦੇਖਿਆ ਕਿ ਮੂਸੇਵਾਲਾ ਦੇ ਨਾਲ 8 ਸੁਰੱਖਿਆ ਗਾਰਡ ਸਨ ਅਤੇ ਸਾਰਿਆਂ ਕੋਲ ਏ.ਕੇ.-47 ਸੀ ਤਾਂ ਬਦਮਾਸ਼ਾਂ ਨੇ ਆਪਣਾ ਪਲਾਨ ਬਦਲ ਲਿਆ।
ਸੂਤਰਾਂ ਦੀ ਮੰਨੀਏ ਤਾਂ ਇੱਕ ਪੂਰੀ ਯੋਜਨਾ ਤਿਆਰ ਕੀਤੀ ਗਈ ਸੀ ਕਿ ਮੂਸੇਵਾਲਾ ਕਿਸ ਬੁਲੇਟਪਰੂਫ ਗੱਡੀ ਵਿੱਚ ਚੱਲਦਾ ਹੈ, ਗੱਡੀ ਕਿੱਥੇ ਤਿਆਰ ਕੀਤੀ ਗਈ ਸੀ। ਉਸ ਦੇ ਨਾਲ ਕੌਣ ਰਹਿੰਦਾ ਹੈ? ਉਸ ਕੋਲ ਕਿਹੜੇ ਹਥਿਆਰ ਹਨ? ਬਿਸ਼ਨੋਈ ਅਤੇ ਗੋਲਡੀ ਬਰਾੜ ਨੇ ਆਪਣੇ ਗੁੰਡਿਆਂ ਨੂੰ ਏਐਨ-94 ਵਰਗੇ ਅਤਿ-ਆਧੁਨਿਕ ਹਥਿਆਰ ਮੁਹੱਈਆ ਕਰਵਾਏ ਸਨ। AN-94 ਇਸ ਲਈ ਕਿ ਜੇ ਸਿੱਧੂ ਬੁਲੇਟਪਰੂਫ ਗੱਡੀ ਵਿੱਚ ਵੀ ਹੋਵੇ ਤਾਂ ਵੀ ਉਸ ਨੂੰ ਨਿਸ਼ਾਨਾ ਬਣਾਇਆ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
AN-94 ਅਸਾਲਟ ਰਾਈਫਲ ਦੋ ਸ਼ਾਟ ਬਰਸਟ ਆਪਰੇਸ਼ਨ ਦਾ ਬਦਲ ਪੇਸ਼ ਕਰਦੀ ਹੈ। ਯਾਨੀ ਇੱਕ ਤੋਂ ਬਾਅਦ ਇੱਕ ਦੋ ਗੋਲੀਆਂ ਤੇਜ਼ੀ ਨਾਲ ਨਿਕਲਦੀਆਂ ਹਨ। ਇਹਨਾਂ ਦੇ ਬਾਹਰ ਨਿਕਲਣ ਵਿੱਚ ਮਾਈਕ੍ਰੋ ਸਕਿੰਟਾਂ ਦਾ ਫਰਕ ਹੁੰਦਾ ਹੈ। ਪੁਲਿਸ ਸੂਤਰਾਂ ਮੁਤਾਬਕ ਜੇ ਇਸ ਰਾਈਫਲ ਨਾਲ ਇਕ ਤੋਂ ਬਾਅਦ ਇਕ ਗੋਲੀਬਾਰੀ ਕੀਤੀ ਜਾਂਦੀ ਤਾਂ ਬੁਲੇਟਪਰੂਫ ਗੱਡੀ ਦੇ ਸ਼ੀਸ਼ੇ ਟੁੱਟ ਜਾਂਦੇ ਹਨ। ਦੱਸ ਦੇਈਏ ਕਿ ਗੈਂਗਸਟਰ ਬਿਸ਼ਨੋਈ ਹੁਣ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਹੈ ਅਤੇ ਪੁਲਿਸ ਉਸ ਤੋਂ ਇੱਕ-ਇੱਕ ਕਰਕੇ ਭੇਦ ਉਗਲਵਾ ਰਹੀ ਹੈ।